05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਭਾਰਤ ਅਮਰੀਕਾ ਫ੍ਰੀ ਡੀਲ ਦੇ ਵਿਰੋਧ ’ਚ ਕਿਸਾਨਾਂ ਵਲੋਂ ਮੋਟਰਸਾਈਕਲ ਮਾਰਚ

ਸੁਨਾਮ ਊਧਮ ਸਿੰਘ ਵਾਲਾ,15 ਜੁਲਾਈ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ)- ਅੱਜ ਸੁਨਾਮ ਅਤੇ ਸੰਗਰੂਰ ਬਲਾਕ ਦੇ ਸੈਂਕੜੇ ਕਿਸਾਨਾਂ ਵਲੋਂ ਨਵੀਂ ਅਨਾਜ ਮੰਡੀ ਸੁਨਾਮ ਊਧਮ....

Ad Position 21
No active advertisement
ਅਜੀਤ ਡੈਸਕ 15-07-2026

ਸੁਨਾਮ ਊਧਮ ਸਿੰਘ ਵਾਲਾ,15 ਜੁਲਾਈ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ)- ਅੱਜ ਸੁਨਾਮ ਅਤੇ ਸੰਗਰੂਰ ਬਲਾਕ ਦੇ ਸੈਂਕੜੇ ਕਿਸਾਨਾਂ ਵਲੋਂ ਨਵੀਂ ਅਨਾਜ ਮੰਡੀ ਸੁਨਾਮ ਊਧਮ ਸਿੰਘ ਵਾਲਾ ਵਿਖੇ ਇਕੱਠੇ ਹੋਣ ਉਪਰੰਤ ਭਾਰਤ-ਅਮਰੀਕਾ ਫ੍ਰੀ ਡੀਲ ਅਤੇ ਲੈਂਡ ਪੂਲਿੰਗ ਨੀਤੀ ਦੇ ਵਿਰੋਧ ਵਿਚ ਦੇਸ਼ ਬਚਾਓ ਮੋਰਚਾ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਦੀ ਅਗਵਾਈ ਵਿਚ ਵੱਖ-ਵੱਖ ਪਿੰਡਾਂ ’ਚ ਮੋਟਰਸਾਈਕਲ ਮਾਰਚ ਕੀਤਾ ਗਿਆ ਹੈ। ਇਸ ਸਮੇ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ। ਜਥੇਬੰਦੀ ਦੇ ਸੂਬਾਈ ਆਗੂ ਜਸਵਿੰਦਰ ਸਿੰਘ ਸੋਮਾ ਲੌਂਗੋਵਾਲ ਨੇ ਕਿਹਾ ਕਿ ਭਾਰਤ ਅਮਰੀਕਾ ਫ਼੍ਰੀ ਡੀਲ ਕਾਰਨ ਜਿਥੇ ਮੁਲਕ ਦੀ ਕਿਸਾਨੀ ਤਬਾਹ ਹੋ ਜਾਵੇਗੀ, ਉੱਥੇ ਹੀ ਡੇਅਰੀ ਫਾਰਮਿੰਗ ’ਤੇ ਬਹੁਤ ਮਾੜਾ ਅਸਰ ਪਵੇਗਾ।

ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਅਮਰੀਕਾ ਅੱਗੇ ਗੋਡੇ ਟੇਕ ਦਿੱਤੇ ਹਨ ਅਤੇ ਕਿਸੇ ਨਾ ਕਿਸੇ ਤਰ੍ਹਾਂ ਦੇਸ਼ ਦੀ ਕਿਸਾਨੀ ਨੂੰ ਖ਼ਤਮ ਕਰਨ ’ਤੇ ਤੁਲੀ ਹੋਈ ਹੈ। ਕਿਸਾਨ ਆਗੂ ਨੇ ਕਿਹਾ ਕਿ ਦੇਸ਼ ਦਾ ਕਿਸਾਨ ਕਿਸੇ ਕੀਮਤ ’ਤੇ ਵੀ ਭਾਰਤ ਅਮਰੀਕਾ ਫ੍ਰੀ ਡੀਲ ਨਹੀਂ ਹੋਣ ਦੇਵੇਗਾ। ਜੇਕਰ ਲੋੜ ਪਈ ਤਾਂ ਕੇਂਦਰ ਸਰਕਾਰ ਖਿਲਾਫ਼ ਦੇਸ਼ ਪੱਧਰੀ ਸੰਘਰਸ਼ ਵੀ ਵਿੱਢਿਆ ਜਾਵੇਗਾ। 

Ad Position 22
No active advertisement
ਪਿਛਲੀ ਖ਼ਬਰ 2024 ਤੋਂ ਹੁਣ ਤੱਕ 87 ਬੱਚਿਆਂ ਨੂੰ ਮਿਲਿਆ ਨਵਾਂ ਪਰਿਵਾਰ, ਹਰ ਜ਼ਿਲ੍ਹੇ 'ਚ ਸਥਾਪਿਤ ਹੋਈਆਂ ਸਪੈਸ਼ਲ ਅਡਾਪਸ਼ਨ ਏਜੰਸੀਆਂ:... ਅਗਲੀ ਖ਼ਬਰ ਸੈਂਸਰ ਸਰਟੀਫਿਕੇਟ ਦੀ ਉਡੀਕ ’ਚ ਫ਼ਿਲਮ ‘ਦਸਤਾਰ’
Ad Position 24