05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਦੇਸ਼ ਬਚਾਓ ਮੋਰਚਾ’: ਖੇਤੀ ਤੇ ਕਾਰੋਬਾਰ ਲਈ ‘ਡੈੱਥ ਵਾਰੰਟ’ ਬਣੇਗਾ ਭਾਰਤ-ਅਮਰੀਕਾ ਵਪਾਰ ਸਮਝੌਤਾ

ਡੱਬਵਾਲੀ, 15 ਜੁਲਾਈ (ਇਕਬਾਲ ਸਿੰਘ ਸ਼ਾਂਤ)- ਪ੍ਰਸਤਾਵਿਤ ਭਾਰਤ-ਅਮਰੀਕਾ ਵਪਾਰ ਸਮਝੌਤੇ ਦੇ ਖਿਲਾਫ਼ ਅੱਜ ਇਥੇ ‘ਦੇਸ਼ ਬਚਾਓ ਮੋਰਚਾ’ ਦੇ ਬੈਨਰ ਹੇਠ ਕਿਸਾਨਾਂ ਨੇ ਰੋਸ ਮੁਜ਼ਾਹਰਾ....

Ad Position 21
No active advertisement
ਅਜੀਤ ਡੈਸਕ 15-07-2026

ਡੱਬਵਾਲੀ, 15 ਜੁਲਾਈ (ਇਕਬਾਲ ਸਿੰਘ ਸ਼ਾਂਤ)- ਪ੍ਰਸਤਾਵਿਤ ਭਾਰਤ-ਅਮਰੀਕਾ ਵਪਾਰ ਸਮਝੌਤੇ ਦੇ ਖਿਲਾਫ਼ ਅੱਜ ਇਥੇ ‘ਦੇਸ਼ ਬਚਾਓ ਮੋਰਚਾ’ ਦੇ ਬੈਨਰ ਹੇਠ ਕਿਸਾਨਾਂ ਨੇ ਰੋਸ ਮੁਜ਼ਾਹਰਾ ਕੀਤਾ। ਰਾਸ਼ਟਰੀ ਕਿਸਾਨ ਸੰਗਠਨ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਨੇ ਮੋਟਰਸਾਈਕਲ ਮਾਰਚ ਕੱਢਿਆ। ਵੱਖ-ਵੱਖ ਪਿੰਡਾਂ ਤੋਂ ਕਿਸਾਨ ਡੱਬਵਾਲੀ ਤੋਂ ਗੋਲ ਚੌਕ ਅਤੇ ਚੌਟਾਲਾ ਰੋਡ ਹੁੰਦੇ ਹੋਏ ਮਿੰਨੀ ਸਕੱਤਰੇਤ ਪੁੱਜੇ।

ਕਿਸਾਨ ਆਗੂਆਂ ਨੇ ਪ੍ਰਸਤਾਵਿਤ ਸਮਝੌਤੇ ਨੂੰ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਛੋਟੇ ਦੁਕਾਨਦਾਰਾਂ ਲਈ ‘ਡੈੱਥ ਵਾਰੰਟ’ ਦੱਸਦੇ ਤਹਿਸੀਲਦਾਰ ਸੁਨੀਲ ਕੁਮਾਰ ਨੂੰ ਪ੍ਰਧਾਨ ਮੰਤਰੀ ਦੇ ਨਾਂਅ ਮੰਗ ਪੱਤਰ ਸੌਂਪਿਆ। ਇਸ ਮੌਕੇ ਰਾਸ਼ਟਰੀ ਕਿਸਾਨ ਸੰਗਠਨ ਹਰਿਆਣਾ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਭਾਟੀ, ਕਿਸਾਨ ਆਗੂ ਮਿੱਠੂ ਕੰਬੋਜ, ਮਨਜੀਤ ਔਢਾਂ, ਖੁਸ਼ਦੀਪ ਹੈਬੂਆਣਾ, ਪ੍ਰੀਤਪਾਲ ਮਾਂਗੇਆਣਾ ਅਤੇ ਗੁਰਮੇਲ ਢਿੱਲੋਂ ਮਟਦਾਦੂ ਮੌਜੂਦ ਸਨ।

ਇਸ ਮੌਕੇ ਜਸਬੀਰ ਸਿੰਘ ਭਾਟੀ ਅਤੇ ਮਿੱਠੂ ਕੰਬੋਜ ਨੇ ਸੰਬੋਧਨ ਦੌਰਾਨ ਕਿਹਾ ਕਿ ਜੇਕਰ ਇਹ ਸਮਝੌਤਾ ਲਾਗੂ ਹੋਇਆ ਤਾਂ ਦੇਸ਼ ਦੇ 10 ਕਰੋੜ ਛੋਟੇ ਦੁੱਧ ਉਤਪਾਦਕ ਕਿਸਾਨਾਂ ਦਾ ਆਰਥਿਕ ਲੱਕ ਟੁੱਟ ਜਾਵੇਗਾ। ਕਣਕ, ਮੱਕੀ, ਦਾਲਾਂ, ਕਪਾਹ, ਡੇਅਰੀ, ਮੀਟ-ਪੋਲਟਰੀ ਅਤੇ ਖਾਣ ਵਾਲੇ ਤੇਲ ਦਾ ਕਾਰੋਬਾਰ ਗੰਭੀਰ ਸੰਕਟ ਵਿਚ ਪੈ ਜਾਵੇਗਾ।

ਉਨ੍ਹਾਂ ਕਿਹਾ ਕਿ ਅਮਰੀਕੀ ਸਰਕਾਰ ਕਾਰਪੋਰੇਟ ਫਾਰਮਾਂ ਨੂੰ ਭਾਰੀ ਸਬਸਿਡੀ ਦਿੰਦੀ ਹੈ, ਜਿਸ ਕਾਰਨ ਉੱਥੇ ਖੇਤੀ ਉਤਪਾਦਨ ਦੀ ਲਾਗਤ ਕਾਫ਼ੀ ਘੱਟ ਰਹਿੰਦੀ ਹੈ। ਜੇ ਸਮਝੌਤੇ ਤਹਿਤ ਭਾਰਤ ਨੇ ਦਰਾਮਦ ਡਿਊਟੀ ਘਟਾਈ ਤਾਂ ਅਮਰੀਕਾ ਦੀ ਸਸਤੀ ਮੱਕੀ, ਕਣਕ, ਸੋਇਆਬੀਨ ਤੇਲ ਅਤੇ ਪੋਲਟਰੀ ਉਤਪਾਦ ਭਾਰਤੀ ਬਾਜ਼ਾਰ ਵਿਚ ਆ ਜਾਣਗੇ। ਇਸ ਨਾਲ ਸਥਾਨਕ ਭਾਅ ਐੱਮ.ਐੱਸ.ਪੀ. ਤੋਂ ਹੇਠਾਂ ਜਾ ਸਕਦੇ ਹਨ ਅਤੇ ਕਿਸਾਨਾਂ ਦੀ ਰੋਜ਼ੀ-ਰੋਟੀ ਪ੍ਰਭਾਵਿਤ ਹੋਵੇਗੀ।

ਕਿਸਾਨ ਆਗੂਆਂ ਨੇ ਡੇਅਰੀ ਖੇਤਰ ਸੰਬੰਧੀ ਵੱਡੀ ਚਿੰਤਾ ਜਤਾਈ। ਉਨ੍ਹਾਂ ਦਾ ਕਹਿਣਾ ਸੀ ਕਿ ਅਮਰੀਕਾ ’ਚ ਗਾਵਾਂ ਨੂੰ ‘ਬੋਨ ਮੀਲ’ (ਹੱਡੀਆਂ ਦਾ ਚੂਰਾ) ਖੁਆਇਆ ਜਾਂਦਾ ਹੈ ਅਤੇ ਉੱਥੋਂ ਦਾ ਵਾਧੂ ਪਨੀਰ ਭਾਰਤੀ ਬਾਜ਼ਾਰ ’ਚ ਉਤਾਰਨ ਦੀ ਤਿਆਰੀ ਹੈ। ਇਸ ਨਾਲ ਧਾਰਮਿਕ ਭਾਵਨਾਵਾਂ ਦੇ ਨਾਲ-ਨਾਲ ਅਮੂਲ ਜਿਹੇ ਸਹਿਕਾਰੀ ਅਦਾਰਿਆਂ ਨੂੰ ਵੀ ਨੁਕਸਾਨ ਪੁੱਜੇਗਾ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਅੰਦਰ ਲਾਡੋਵਾਲ ਸਮੇਤ 8 ਟੋਲ ਪਲਾਜ਼ਿਆਂ ਦੇ ਟੋਲ ਦਰ ਵਿਚ ਹੋਇਆ ਵਾਧਾ ਅਗਲੀ ਖ਼ਬਰ ਅਸੀਂ ਜੋ ਵਾਅਦੇ ਕੀਤੇ, ਉਹ ਸਾਰੇ ਕਰ ਰਹੇ ਹਾਂ ਪੂਰੇ- ਮੁੱਖ ਮੰਤਰੀ ਮਾਨ
Ad Position 24