29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਜਿੱਤ ਦਾ ਜਸ਼ਨ ਪਿਆ ਮਹਿੰਗਾ ਅਰਜਨਟੀਨਾ ਖ਼ਿਲਾਫ਼ ਫੀਫਾ ਨੇ ਜਾਂਚ ਕੀਤੀ ਤੇਜ਼

ਨਿਊਯਾਰਕ, 17 ਜੁਲਾਈ (ਰਾਜੂ ਸਹਿਬਾਜ਼ਪੁਰਾ)-ਫੀਫਾ ਵਿਸ਼ਵ ਕੱਪ 2026 ਦੇ ਸੈਮੀਫਾਈਨਲ ’ਚ ਇੰਗਲੈਂਡ ਨੂੰ 2-1 ਨਾਲ ਹਰਾਉਣ ਤੋਂ ਬਾਅਦ ਅਰਜਨਟੀਨਾ ਦੀ ਟੀਮ ਵੱਲੋਂ ਮੈਦਾਨ ’ਚ ਲਹਿਰਾਇਆ ਗਿਆ ਬੈਨਰ ਹੁਣ ਉਸ ਦੇ ਗਲੇ ਦੀ ਹੱਡੀ ਬਣ ਗਿਆ ਹੈ। ਜਿੱਤ ਦੇ ਜਸ਼ਨ ਦੌਰਾਨ ਕੀਤਾ ਗਿਆ ਇਹ ਕਦਮ ਹੁਣ ਅੰਤਰਰਾਸ਼ਟਰੀ ਵਿਵਾਦ ’ਚ ਤਬਦੀਲ ਹੋ ...

Ad Position 21
No active advertisement
ਅਜੀਤ ਡੈਸਕ 18-07-2026

 ਨਿਊਯਾਰਕ, 17 ਜੁਲਾਈ (ਰਾਜੂ ਸਹਿਬਾਜ਼ਪੁਰਾ)-ਫੀਫਾ ਵਿਸ਼ਵ ਕੱਪ 2026 ਦੇ ਸੈਮੀਫਾਈਨਲ ’ਚ ਇੰਗਲੈਂਡ ਨੂੰ 2-1 ਨਾਲ ਹਰਾਉਣ ਤੋਂ ਬਾਅਦ ਅਰਜਨਟੀਨਾ ਦੀ ਟੀਮ ਵੱਲੋਂ ਮੈਦਾਨ ’ਚ ਲਹਿਰਾਇਆ ਗਿਆ ਬੈਨਰ ਹੁਣ ਉਸ ਦੇ ਗਲੇ ਦੀ ਹੱਡੀ ਬਣ ਗਿਆ ਹੈ। ਜਿੱਤ ਦੇ ਜਸ਼ਨ ਦੌਰਾਨ ਕੀਤਾ ਗਿਆ ਇਹ ਕਦਮ ਹੁਣ ਅੰਤਰਰਾਸ਼ਟਰੀ ਵਿਵਾਦ ’ਚ ਤਬਦੀਲ ਹੋ ਗਿਆ ਹੈ ਤੇ ਫੀਫਾ ਨੇ ਅਧਿਕਾਰਕ ਤੌਰ ’ਤੇ ਅਨੁਸ਼ਾਸਨਕ ਜਾਂਚ ਸ਼ੁਰੂ ਕਰ ਦਿੱਤੀ ਹੈ। ਫੀਫਾ ਦੇ ਬੁਲਾਰੇ ਨੇ ਪੁਸ਼ਟੀ ਕੀਤੀ ਹੈ ਕਿ ਸੁਤੰਤਰ ਅਨੁਸ਼ਾਸਨ ਕਮੇਟੀ ਮੈਚ ਰਿਪੋਰਟਾਂ, ਵੀਡੀਓ ਤੇ ਹੋਰ ਸਬੂਤਾਂ ਦੀ ਸਮੀਖਿਆ ਕਰ ਰਹੀ ਹੈ। ਅਰਜਨਟੀਨਾ ਫੁੱਟਬਾਲ ਐਸੋਸੀਏਸ਼ਨ ਨੂੰ ਨੋਟਿਸ ਜਾਰੀ ਕਰਕੇ ਉਸ ਦਾ ਸਪੱਸ਼ਟੀਕਰਨ ਮੰਗਿਆ ਗਿਆ ਹੈ। ਜਾਂਚ ਤੋਂ ਬਾਅਦ ਫੀਫਾ ਅਨੁਸ਼ਾਸਨਕ ਕੋਡ ਅਨੁਸਾਰ ਅਗਲਾ ਫ਼ੈਸਲਾ ਲਿਆ ਜਾਵੇਗਾ। ਇਹ ਵਿਵਾਦ ਉਸ ਵੇਲੇ ਭੜਕਿਆ ਜਦੋਂ ਲਿਓਨਲ ਮੈਸੀ ਦੀ ਅਗਵਾਈ ਹੇਠ ਅਰਜਨਟੀਨਾ ਨੇ ਇੰਗਲੈਂਡ ਨੂੰ ਹਰਾਕੇ ਫਾਈਨਲ ’ਚ ਜਗ੍ਹਾ ਬਣਾਈ। ਮੈਚ ਤੋਂ ਬਾਅਦ ਜਿਓਵਾਨੀ ਲੋ ਸੈਲਸੋ, ਲਿਸਾਂਦਰੋ ਮਾਰਟੀਨੇਜ਼, ਨਿਕੋਲਸ ਓਟਾਮੈਂਡੀ ਅਤੇ ਹੋਰ ਖਿਡਾਰੀਆਂ ਨੇ ਫਾਕਲੈਂਡ ਟਾਪੂਆਂ ’ਤੇ ਅਰਜਨਟੀਨਾ ਦੇ ਦਾਅਵੇ ਵਾਲਾ ਬੈਨਰ ਮੈਦਾਨ ’ਚ ਲਹਿਰਾਇਆ। ਫਾਕਲੈਂਡ, ਜਿਨ੍ਹਾਂ ਨੂੰ ਅਰਜਨਟੀਨਾ “ਮਾਲਵੀਨਾਸ” ਕਹਿੰਦਾ ਹੈ, ਅੱਜ ਵੀ ਬ੍ਰਿਟੇਨ ਤੇ ਅਰਜਨਟੀਨਾ ਵਿਚਾਲੇ ਸਰਬਭੌਮਤਾ ਦੇ ਵਿਵਾਦ ਦਾ ਕੇਂਦਰ ਹਨ।

Ad Position 22
No active advertisement
ਪਿਛਲੀ ਖ਼ਬਰ ਫਾਈਨਲ ਲਈ ਮੈਚ ਰੈਫਰੀ ਦਾ ਐਲਾਨ ਅਗਲੀ ਖ਼ਬਰ ਫਾਈਨਲ ’ਚ ਸ਼ਾਮਿਲ ਹੋਣਗੇ ਟਰੰਪ, ਜੇਤੂ ਟੀਮ ਨੂੰ ਆਪਣੇ ਹੱਥੀਂ ਦੇਣਗੇ ਟਰਾਫੀ
Ad Position 24