28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਪੁਰਾਣੀ ਰੰਜਿਸ਼ ਨੂੰ ਲੈ ਕੇ ਹਮਲਾਵਰਾਂ ਨੇ ਰਾਤ 2 ਵਜੇ ਮਹੰਤਾਂ ਦੇ ਘਰ ਤੇ ਕੀਤਾ ਹਮਲਾ

ਕਾਹਨੂੰਵਾਨ, (ਗੁਰਦਾਸਪੁਰ), 18 ਜੁਲਾਈ (ਨਿਸ਼ਾਨ ਸਿੰਘ ਚਾਹਲ)- ਕਾਹਨੂੰਵਾਨ ਦੇ ਗੁਰੂ ਨਾਨਕ ਨਗਰ ਮੁਹੱਲੇ ਵਿਚ ਰਹਿੰਦੇ ਮਹੰਤਾਂ ਦੇ ਘਰ ਵਿਚ ਰਾਤ 2 ਕੁਝ ਹਮਲਾਵਰਾਂ ਹਮਲਾ ਕਰਨ ਦੀ...

Ad Position 21
No active advertisement
ਅਜੀਤ ਡੈਸਕ 18-07-2026

ਕਾਹਨੂੰਵਾਨ, (ਗੁਰਦਾਸਪੁਰ), 18 ਜੁਲਾਈ (ਨਿਸ਼ਾਨ ਸਿੰਘ ਚਾਹਲ)- ਕਾਹਨੂੰਵਾਨ ਦੇ ਗੁਰੂ ਨਾਨਕ ਨਗਰ ਮੁਹੱਲੇ ਵਿਚ ਰਹਿੰਦੇ ਮਹੰਤਾਂ ਦੇ ਘਰ ਵਿਚ ਰਾਤ 2 ਕੁਝ ਹਮਲਾਵਰਾਂ ਹਮਲਾ ਕਰਨ ਦੀ ਕੋਸ਼ਿਸ਼ ਕਰਦਿਆਂ ਮਹੰਤਾਂ ਦੀ ਗੱਡੀ, ਸਕੂਟਰੀ, ਘਰ ਦੇ ਗੇਟ, ਜਨਰੇਟਰ ਅਤੇ ਇਕ ਹੋਰ ਵਾਹਨ ਛੋਟੇ ਹਾਥੀ ਨੂੰ ਨੁਕਸਾਨ ਪਹੁੰਚਾਉਣ ਦੀ ਖ਼ਬਰ ਸਾਹਮਣੇ ਆਈ ਹੈ । ਇਨ੍ਹਾਂ ਹਮਲਾਵਰਾਂ ਨੇ ਪਹਿਲਾਂ 9 ਵਜੇ ਹਮਲਾ ਕੀਤਾ ਤੇ ਜਦੋਂ ਇਹ ਹਮਲਾਵਰ ਆਪਣੇ ਮਨਸੂਬੇ ਵਿਚ ਕਾਮਯਾਬ ਨਾ ਹੋਏ ਤਾਂ ਉਨ੍ਹਾਂ ਨੇ ਦੁਬਾਰਾ ਦੋ ਵਜੇ ਫਿਰ ਮਹੰਤਾਂ ਦੇ ਘਰ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਹ ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ। ਹਮਲਾਵਰਾਂ ਵਲੋਂ ਗੋਲੀ ਚਲਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਦੂਜੀ ਧਿਰ ਵਲੋਂ ਹਮਲਾਵਰ ਧਿਰ ਕੋਲੋਂ ਪਿਸਤੌਲ ਖੋਹ ਲਿਆ ਗਿਆ। ਪੁਲਿਸ ਇਸ ਸੰਬੰਧੀ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਧਿਰ ਦਾ ਜਤਿੰਦਰ ਮਸੀਹ ਵਾਸੀ ਕੋਟ ਯੋਗਰਾਜ ਪਹਿਲਾਂ ਮਹੰਤਾਂ ਕੋਲ ਕੰਮ ਕਰਦਾ ਸੀ, ਉਸ ਦੀ ਮਹੰਤਾਂ ਕੋਲ ਕੰਮ ਕਰਦੇ ਇਕ ਹੋਰ ਨੌਜਵਾਨ ਸਾਬਰ ਮਸੀਹ ਨਾਲ ਕਿਸੇ ਗੱਲ ਤੋਂ ਰੰਜਿਸ਼ ਸੀ, ਜਿਸ ਕਾਰਨ ਉਸ ਨੂੰ ਮਹੰਤਾਂ ਵਲੋਂ ਕੰਮ ਤੋਂ ਹਟਾ ਦਿੱਤਾ ਗਿਆ ਸੀ। ਇਸੇ ਰੰਜਿਸ਼ ਦੇ ਤਹਿਤ ਜਤਿੰਦਰ ਮਸੀਹ ਧਿਰ ਵਲੋਂ ਮਹੰਤਾਂ ਦੇ ਘਰ ਇਹ ਹਮਲਾ ਕੀਤਾ ਗਿਆ।

Ad Position 22
No active advertisement
ਪਿਛਲੀ ਖ਼ਬਰ ਕੁਝ ਸਮੇਂ ’ਚ ਲਾਂਚ ਹੋਵੇਗਾ ਭਾਰਤ ਦਾ ਪਹਿਲਾ ਨਿੱਜੀ ਔਰਬਿਟਲ ਰਾਕੇਟ ਅਗਲੀ ਖ਼ਬਰ ਸੈਕਟਰ-11 ਕਾਲਜ ਕਾਲੋਨੀ ਵਿਚ ਤਿੰਨ ਦਿਨਾਂ ਤੋਂ ਬਿਜਲੀ ਗੁੱਲ, ਲੋਕਾਂ ਦਾ ਫੁੱਟਿਆ ਗੁੱਸਾ
Ad Position 24