28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਕੁਝ ਸਮੇਂ ’ਚ ਲਾਂਚ ਹੋਵੇਗਾ ਭਾਰਤ ਦਾ ਪਹਿਲਾ ਨਿੱਜੀ ਔਰਬਿਟਲ ਰਾਕੇਟ

ਅਮਰਾਵਤੀ, 18 ਜੁਲਾਈ- ਹੈਦਰਾਬਾਦ ਸਥਿਤ ਸਕਾਈਰੂਟ ਏਅਰੋਸਪੇਸ ਭਾਰਤ ਦੇ ਪਹਿਲੇ ਨਿੱਜੀ ਔਰਬਿਟਲ ਰਾਕੇਟ, ਵਿਕਰਮ-1 ਨੂੰ ਅੱਜ ਲਾਂਚ ਕਰੇਗਾ। ਇਹ ਲਾਂਚਿੰਗ ਸਵੇਰੇ 11:30 ਵਜੇ....

Ad Position 21
No active advertisement
ਅਜੀਤ ਡੈਸਕ 18-07-2026

ਅਮਰਾਵਤੀ, 18 ਜੁਲਾਈ- ਹੈਦਰਾਬਾਦ ਸਥਿਤ ਸਕਾਈਰੂਟ ਏਅਰੋਸਪੇਸ ਭਾਰਤ ਦੇ ਪਹਿਲੇ ਨਿੱਜੀ ਔਰਬਿਟਲ ਰਾਕੇਟ, ਵਿਕਰਮ-1 ਨੂੰ ਅੱਜ ਲਾਂਚ ਕਰੇਗਾ। ਇਹ ਲਾਂਚਿੰਗ ਸਵੇਰੇ 11:30 ਵਜੇ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਤੋਂ ਹੋਵੇਗੀ। ਕੰਪਨੀ ਨੇ 2022 ਵਿਚ ਵਿਕਰਮ-ਐਸ ਸਬਆਰਬਿਟਲ ਰਾਕੇਟ ਲਾਂਚ ਕੀਤਾ ਸੀ, ਜੋ 89.5 ਕਿਲੋਮੀਟਰ ਦੀ ਉਚਾਈ 'ਤੇ ਪਹੁੰਚਿਆ ਸੀ। ਵਿਕਰਮ-1 ਹੁਣ 450 ਕਿਲੋਮੀਟਰ ਦੀ ਧਰਤੀ ਦੇ ਹੇਠਲੇ ਔਰਬਿਟ 'ਤੇ ਪਹੁੰਚੇਗਾ। ਇਸ ਲਾਂਚ ਨੂੰ "ਮਿਸ਼ਨ ਆਗਾਮਨ" ਕਿਹਾ ਗਿਆ ਹੈ। ਇਸ ਦੇ ਤਹਿਤ ਵਿਕਰਮ-1 ਤਕਨਾਲੋਜੀ ਤੋਂ ਲੈ ਕੇ ਕਲਾ ਤੱਕ ਕਈ ਤਰ੍ਹਾਂ ਦੇ ਪੇਲੋਡ ਆਪਣੇ ਨਾਲ ਲੈ ਕੇ ਜਾ ਰਿਹਾ ਹੈ। ਇਸ ਵਿਚ ਕਾਸਮੌਸ ਡਾਇਮੰਡਸ ਦੀ ਕਲਾਕਾਰੀ "ਕਾਸਮਿਕ ਬਲੂਮ" ਅਤੇ ਰਾਕੇਟ 'ਤੇ ਇਕ ਵਿਸ਼ੇਸ਼ ਮਾਈਕ੍ਰੋ-ਆਰਟ ਪੀਸ ਵੀ ਭੇਜਿਆ ਜਾ ਰਿਹਾ ਹੈ। ਇਹ ਮਾਈਕ੍ਰੋ-ਆਰਟ ਪੀਸ 18-ਕੈਰੇਟ ਸੋਨੇ ਦਾ ਬਣਿਆ ਇਕ ਛੋਟਾ ਰਾਕੇਟ ਹੈ। ਇਸ ਵਿਚ ਵਿਗਿਆਨੀ ਸਰ ਸੀ.ਵੀ. ਰਮਨ, ਡਾ. ਵਿਕਰਮ ਸਾਰਾਭਾਈ ਅਤੇ ਡਾ. ਕਲਾਮ ਦੀਆਂ ਛੋਟੀਆਂ ਮੂਰਤੀਆਂ ਹਨ।

Ad Position 22
No active advertisement
ਪਿਛਲੀ ਖ਼ਬਰ ਸਟਾਫ਼ ਦੀ ਘਾਟ ਦੇ ਚਲਦਿਆਂ ਮਾਪਿਆਂ ਵਲੋਂ ਸਕੂਲ ਆਫ਼ ਐਮੀਨੈਂਸ ਰਾਮਨਗਰ ਅੱਗੇ ਧਰਨਾ ਅਗਲੀ ਖ਼ਬਰ ਪੁਰਾਣੀ ਰੰਜਿਸ਼ ਨੂੰ ਲੈ ਕੇ ਹਮਲਾਵਰਾਂ ਨੇ ਰਾਤ 2 ਵਜੇ ਮਹੰਤਾਂ ਦੇ ਘਰ ਤੇ ਕੀਤਾ ਹਮਲਾ
Ad Position 24