27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਪਾਕਿ ਨੇ ਭਾਰਤੀ ਹਵਾਈ ਜਹਾਜ਼ਾਂ ਲਈ ਹਵਾਈ ਖੇਤਰ ’ਤੇ ਪਾਬੰਦੀ 24 ਅਗਸਤ ਤੱਕ ਵਧਾਈ

ਕਰਾਚੀ, 18 ਜੁਲਾਈ (ਏਜੰਸੀ)-ਪਾਕਿ ਦੀ ਏਅਰਪੋਰਟ ਅਥਾਰਟੀ ਅਨੁਸਾਰ ਪਾਕਿਸਤਾਨ ਨੇ ਸਨਿਚਰਵਾਰ ਨੂੰ ਭਾਰਤੀ ਜਹਾਜ਼ਾਂ ਲਈ ਆਪਣੇ ਹਵਾਈ ਖੇਤਰ ਨੂੰ ਬੰਦ ਰੱਖਣ ਦੀ ਸਮਾਂ-ਹੱਦ 24 ਅਗਸਤ ਤੱਕ ਵਧਾ ਦਿੱਤੀ ਹੈ। ਅਥਾਰਟੀ ਵਲੋਂ ਜਾਰੀ ‘ਨੋਟਿਸ ਟੂ ਏਅਰਮੈਨ’ ਅਨੁਸਾਰ ਇਹ ...

Ad Position 21
No active advertisement
ਅਜੀਤ ਡੈਸਕ 19-07-2026

ਕਰਾਚੀ, 18 ਜੁਲਾਈ (ਏਜੰਸੀ)-ਪਾਕਿ ਦੀ ਏਅਰਪੋਰਟ ਅਥਾਰਟੀ ਅਨੁਸਾਰ ਪਾਕਿਸਤਾਨ ਨੇ ਸਨਿਚਰਵਾਰ ਨੂੰ ਭਾਰਤੀ ਜਹਾਜ਼ਾਂ ਲਈ ਆਪਣੇ ਹਵਾਈ ਖੇਤਰ ਨੂੰ ਬੰਦ ਰੱਖਣ ਦੀ ਸਮਾਂ-ਹੱਦ 24 ਅਗਸਤ ਤੱਕ ਵਧਾ ਦਿੱਤੀ ਹੈ। ਅਥਾਰਟੀ ਵਲੋਂ ਜਾਰੀ ‘ਨੋਟਿਸ ਟੂ ਏਅਰਮੈਨ’ ਅਨੁਸਾਰ ਇਹ ਪਾਬੰਦੀ ਭਾਰਤ ’ਚ ਰਜਿਸਟਰਡ, ਸੰਚਾਲਿਤ, ਮਾਲਕੀ ਵਾਲੇ ਤੇ ਲੀਜ਼ ’ਤੇ ਲਏ ਗਏ ਜਹਾਜ਼ਾਂ ’ਤੇ ਲਾਗੂ ਹੁੰਦੀ ਹੈ। ਇਸ ’ਚ ਕਿਹਾ ਗਿਆ ਹੈ ਕਿ ਭਾਰਤੀ ਫ਼ੌਜੀ ਤੇ ਨਾਗਰਿਕ ਜਹਾਜ਼ਾਂ ਦੁਆਰਾ ਪਾਕਿਸਤਾਨੀ ਹਵਾਈ ਖੇਤਰ ਦੇ ਇਸਤੇਮਾਲ ’ਤੇ ਲੱਗੀ ਰੋਕ ਅਜੇ ਵੀ ਲਾਗੂ ਹੈ। ਪਿਛਲੇ ਸਾਲ ਪਹਿਲਗਾਮ ਅੱਤਵਾਦੀ ਹਮਲੇ ’ਚ 26 ਲੋਕਾਂ ਦੀ ਮੌਤ ਦੇ ਬਾਅਦ ਪਾਕਿਸਤਾਨ ਖਿਲਾਫ਼ ਚੁੱਕੇ ਗਏ ਕਦਮਾਂ ਤਹਿਤ ਭਾਰਤ ਨੇ ਵੀ ਪਾਕਿਸਤਾਨ ’ਚ ਰਜਿਸਟਰਡ ਸਾਰੇ ਜਹਾਜ਼ਾਂ, ਏਅਰਲਾਈਨਜ਼ ਤੇ ਫ਼ੌਜੀ ਉਡਾਣਾਂ ਲਈ ਆਪਣੇ ਹਵਾਈ ਖੇਤਰ ’ਤੇ ਇਸੇ ਤਰ੍ਹਾਂ ਦੀ ਰੋਕ ਲਗਾਈ ਰੱਖੀ ਹੈ। ਪਹਿਲਗਾਮ ਹਮਲੇ ਦੇ ਬਾਅਦ ਵਧੇ ਤਣਾਅ ਕਾਰਨ ਦੋਵਾਂ ਦੇਸ਼ਾਂ ਨੇ ਪਿਛਲੇ ਸਾਲ ਇਕ-ਦੂਜੇ ਦੀਆਂ ਏਅਰਲਾਈਨਾਂ ਲਈ ਆਪਣਾ-ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਸੀ।

Ad Position 22
No active advertisement
ਪਿਛਲੀ ਖ਼ਬਰ ਸੀ.ਬੀ.ਆਈ. ਨੇ ਰਿਲਾਇੰਸ ਏ.ਡੀ.ਏ. ਗਰੁੱਪ ਦੀਆਂ ਫਰਮਾਂ ਵਿਰੁੱਧ ਮਾਮਲਿਆਂ ਵਿਚ 15 ਥਾਵਾਂ ਦੀ ਤਲਾਸ਼ੀ ਲਈ ਅਗਲੀ ਖ਼ਬਰ ਹਮਲੇ ਜਾਰੀ ਰਹੇ ਤਾਂ ਅਮਰੀਕਾ ਨੂੰ ਕਦੇ ਨਾ ਭੁੱਲਣ ਵਾਲਾ ਸਬਕ ਸਿਖਾਵਾਂਗੇ-ਮੋਜਤਬਾ ਖਾਮੇਨੇਈ
Ad Position 24