27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਸੀ.ਬੀ.ਆਈ. ਨੇ ਰਿਲਾਇੰਸ ਏ.ਡੀ.ਏ. ਗਰੁੱਪ ਦੀਆਂ ਫਰਮਾਂ ਵਿਰੁੱਧ ਮਾਮਲਿਆਂ ਵਿਚ 15 ਥਾਵਾਂ ਦੀ ਤਲਾਸ਼ੀ ਲਈ

ਨਵੀਂ ਦਿੱਲੀ, 18 ਜੁਲਾਈ (ਪੀਟੀਆਈ) : ਅਧਿਕਾਰੀਆਂ ਨੇ ਦੱਸਿਆ ਕਿ ਸੀ.ਬੀ.ਆਈ. ਨੇ ਰਿਲਾਇੰਸ ਕਮਰਸ਼ੀਅਲ ਫਾਈਨੈਂਸ ਲਿਮਟਿਡ (ਆਰ.ਸੀ.ਐਫ.ਐਲ.) ਅਤੇ ਰਿਲਾਇੰਸ ਹੋਮ ਫਾਈਨੈਂਸ ਲਿਮਟਿਡ (ਆਰ.ਐਚ.ਐਫ.ਐਲ.) ਵਿਰੁੱਧ ਦਰਜ ਮਾਮਲਿਆਂ ਦੇ ਸਬੰਧ ਵਿਚ ਦਿੱਲੀ ...

Ad Position 21
No active advertisement
ਅਜੀਤ ਡੈਸਕ 19-07-2026

ਨਵੀਂ ਦਿੱਲੀ, 18 ਜੁਲਾਈ (ਪੀਟੀਆਈ) : ਅਧਿਕਾਰੀਆਂ ਨੇ ਦੱਸਿਆ ਕਿ ਸੀ.ਬੀ.ਆਈ. ਨੇ ਰਿਲਾਇੰਸ ਕਮਰਸ਼ੀਅਲ ਫਾਈਨੈਂਸ ਲਿਮਟਿਡ (ਆਰ.ਸੀ.ਐਫ.ਐਲ.) ਅਤੇ ਰਿਲਾਇੰਸ ਹੋਮ ਫਾਈਨੈਂਸ ਲਿਮਟਿਡ (ਆਰ.ਐਚ.ਐਫ.ਐਲ.) ਵਿਰੁੱਧ ਦਰਜ ਮਾਮਲਿਆਂ ਦੇ ਸਬੰਧ ਵਿਚ ਦਿੱਲੀ ਅਤੇ ਮੁੰਬਈ ਵਿਚ 15 ਥਾਵਾਂ ਦੀ ਤਲਾਸ਼ੀ ਲਈ । ਏਜੰਸੀ ਦੇ ਬੁਲਾਰੇ ਨੇ ਇੱਕ ਬਿਆਨ ਵਿਚ ਕਿਹਾ ਕਿ ਅਨਿਲ ਅੰਬਾਨੀ ਦੀ ਅਗਵਾਈ ਵਿਚ ਰਿਲਾਇੰਸ ਏ.ਡੀ.ਏ. ਗਰੁੱਪ ਨਾਲ ਜੁੜੀਆਂ 23 ਇਕਾਈਆਂ ਨੂੰ ਇਸ ਤਲਾਸ਼ੀ ਵਿਚ ਸ਼ਾਮਿਲ ਕੀਤਾ ਗਿਆ ਸੀ। ਇਹ ਥਾਵਾਂ ਦੋ ਸ਼ਹਿਰਾਂ ਮੁੰਬਈ ਤੇ ਦਿੱਲੀ ਵਿਚ ਸਥਿਤ ਹਨ । ਇਕਾਈਆਂ ਨੂੰ ਕਥਿਤ ਤੌਰ ’ਤੇ ਆਰ.ਸੀ.ਐਫ.ਐਲ. ਅਤੇ ਆਰ.ਐਚ.ਐਫ.ਐਲ .ਦੁਆਰਾ ਉਧਾਰ ਲਏ ਗਏ ਬੈਂਕ ਫੰਡਾਂ ਨੂੰ ਰਿਲਾਇੰਸ ਏ.ਡੀ.ਏ. ਗਰੁੱਪ ਦੀਆਂ ਹੋਰ ਕੰਪਨੀਆਂ ਵਿਚ ਭੇਜਣ ਲਈ ਵਰਤਿਆ ਗਿਆ ਸੀ, ਜਿਸ ਨਾਲ ਉਧਾਰ ਦੇਣ ਵਾਲੇ ਬੈਂਕਾਂ ਨੂੰ ਗਲਤ ਨੁਕਸਾਨ ਹੋਇਆ । ਮੁੰਬਈ ਦੀ ਇੱਕ ਵਿਸ਼ੇਸ਼ ਅਦਾਲਤ ਤੋਂ ਵਾਰੰਟ ਪ੍ਰਾਪਤ ਕਰਨ ਤੋਂ ਬਾਅਦ ਇਹ ਤਲਾਸ਼ੀ ਲਈ ਗਈ । ਇਸ ਵਿਚ ਕਿਹਾ ਗਿਆ ਹੈ ਕਿ ‘ਤਿੰਨ ਵਿਅਕਤੀਆਂ ਦੀਆਂ ਆਰ.ਐਚ.ਐਫ.ਐਲ. ਦੇ ਸਾਬਕਾ ਸੀ.ਐਫ.ਓ., ਰਿਲਾਇੰਸ ਏਡੀਏ ਗਰੁੱਪ ਦੇ ਸਾਬਕਾ ਸਕੱਤਰੇਤ ਮੁਖੀ, ਅਤੇ ਆਰ.ਐਚ.ਐਫ.ਐਲ. ਦੇ ਸਾਬਕਾ ਮੁੱਖ ਖਜ਼ਾਨਾ ਸਲਾਹਕਾਰ ਦੇ ਟਿਕਾਣਿਆਂ ਨੂੰ ਵੀ ਸ਼ਾਮਿਲ ਕੀਤਾ ਗਿਆ ਸੀ। ਸੀ.ਬੀ.ਆਈ. ਨੇ ਵੱਖ-ਵੱਖ ਜਨਤਕ ਖੇਤਰ ਦੇ ਬੈਂਕਾਂ ਅਤੇ ਐਲ.ਆਈ.ਸੀ. ਤੋਂ ਪ੍ਰਾਪਤ ਸ਼ਿਕਾਇਤਾਂ ਦੇ ਆਧਾਰ ’ਤੇ ਰਿਲਾਇੰਸ ਕਮਿਊਨੀਕੇਸ਼ਨਜ਼ ਲਿਮਟਿਡ (ਆਰ.ਕਾਮ), ਆਰ.ਐਚ.ਐਫ.ਐਲ., ਆਰ.ਸੀ.ਐਫ.ਐਲ. ਅਤੇ ਰਿਲਾਇੰਸ ਟੈਲੀਕਾਮ ਲਿਮਟਿਡ (ਆਰ.ਟੀ.ਐਲ.) ਵਿਰੁੱਧ ਸੱਤ ਐਫ.ਆਈ.ਆਰ. ਦਰਜ ਕੀਤੀਆਂ ਹਨ।

Ad Position 22
No active advertisement
ਪਿਛਲੀ ਖ਼ਬਰ ਈ.ਡੀ. ਵਲੋਂ ਅਸ਼ੋਕ ਖਰਾਤ ਵਿਰੁੱਧ ਦੋਸ਼ ਪੱਤਰ ਦਾਖ਼ਲ ਅਗਲੀ ਖ਼ਬਰ ਪਾਕਿ ਨੇ ਭਾਰਤੀ ਹਵਾਈ ਜਹਾਜ਼ਾਂ ਲਈ ਹਵਾਈ ਖੇਤਰ ’ਤੇ ਪਾਬੰਦੀ 24 ਅਗਸਤ ਤੱਕ ਵਧਾਈ
Ad Position 24