18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਕਿਸਾਨ ਮੋਰਚਾ ਹੋਇਆ ਖ਼ਤਮ, ਸ਼ੰਭੂ ਤੋ ਕਿਸਾਨਾਂ ਦੀ ਹੋਈ ਵਾਪਸੀ

ਦਿੱਲੀ, 21 ਜੁਲਾਈ- ਸ਼ੰਭੂ ਬਾਰਡਰ ਤੋਂ ਕਿਸਾਨ ਆਪਣਾ ਧਰਨਾ ਸਮਾਪਤ ਕਰਕੇ ਵਾਪਸੀ ਰਵਾਨਾ...

Ad Position 21
No active advertisement
ਅਜੀਤ ਡੈਸਕ 21-07-2026

ਦਿੱਲੀ, 21 ਜੁਲਾਈ-  ਸ਼ੰਭੂ ਬਾਰਡਰ ਤੋਂ ਕਿਸਾਨ ਆਪਣਾ ਧਰਨਾ ਸਮਾਪਤ ਕਰਕੇ ਵਾਪਸੀ ਰਵਾਨਾ ਹੋ ਗਏ ਹਨ ਜਿਸਤੋਂ ਬਾਅਦ ਅੰਬਾਲੇ ਨੂੰ ਜਾਣ ਵਾਲਾ ਰਸਤਾ ਹਰਿਆਣੇ ਵਲੋ ਖੋਲਣਾ ਸ਼ੁਰੂ ਕਰ ਦਿੱਤਾ ਗਿਆ ਸੀ। ਜੌ ਕੁਝ ਸਮੇਂ ਤੱਕ ਖੋਲ ਦਿੱਤਾ ਜਾਵੇਗਾ। ਇਸ ਮੌਕੇ ਪੁਲਿਸ ਫੋਰਸ ਜੋ ਨਾਕੇ ਤੇ ਖੜੀ ਸੀ ਉਹ ਵਾਪਸ ਚਲੀ ਗਈ ਹੈ। ਪੰਜਾਬ ਤੋਂ ਬੱਸਾਂ ਵਿਚ ਆਏ ਵੱਡੀ ਗਿਣਤੀ ਦੇ ਵਿਚ ਕਿਸਾਨ ਸ਼ੰਭੂ ਬਾਰਡਰ ਤੋਂ ਵਾਪਸ ਜਾਣੇ ਸ਼ੁਰੂ ਹੋ ਗਏ ਹਨ।

ਦੱਸ ਦੇਈਏ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਹਰਿਆਣਾ ਸਰਕਾਰ ਦੇ ਮੰਤਰੀ ਨਾਲ ਗੱਲਬਾਤ ਹੋਈ ਸੀ ਜਿਸ ਵਿਚ ਕਿਸਾਨ ਆਗੂ ਵਲੋ ਕੁੱਝ ਮੰਗਾਂ ਰੱਖੀਆ ਗਈਆ ਸਨ।

ਜਿਨ੍ਹਾਂ ਵਿਚ ਕਿਸਾਨ ਆਗੂ ਚੜੂਨੀ ਤੇ ਹੋਰ ਕਿਸਾਨਾਂ ਦੀ ਰਿਹਾਈ ਦੀ ਮੰਗ ਰੱਖੀ ਗਈ ਸੀ। ਜਿਸ ਤੋਂ ਬਾਅਦ ਆਪਸੀ ਸਹਿਮਤੀ ਬਣਨ ਤੋਂ ਬਾਅਦ ਕਿਸਾਨ ਸ਼ੰਭੂ ਤੋ ਪੰਜਾਬ ਵਾਪਸ ਆਉਣੇ  ਸ਼ੁਰੂ ਹੋ ਚੁੱਕੇ ਹਨ।

Ad Position 22
No active advertisement
ਪਿਛਲੀ ਖ਼ਬਰ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਰੰਧਾਵਾ ਨੂੰ ਕੀਤਾ ਗਿਆ ਡਿਟੇਨ ਅਗਲੀ ਖ਼ਬਰ ਸਲਾਈਟ ਦੇ ਪ੍ਰੋ. ਸ਼ੰਕਰ ਸਿੰਘ ਦੇ ਡਿਜ਼ਾਈਨ ਪੇਟੈਂਟ ਨੂੰ ਭਾਰਤ ਸਰਕਾਰ ਵਲੋਂ ਮਾਨਤਾ
Ad Position 24