17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਸਿੱਕਮ ਸੁਰੰਗ ਹਾਦਸਾ: 20 ਮਜ਼ਦੂਰਾਂ ਦੀਆਂ ਲਾਸ਼ਾਂ ਬਰਾਮਦ

ਗੰਗਟੋਕ, 22 ਜੁਲਾਈ- ਸਿੱਕਮ ਵਿਚ ਪਣ-ਬਿਜਲੀ ਪ੍ਰੋਜੈਕਟ ਦੀ ਸੁਰੰਗ ਵਿਚ ਫਸੇ 25 ਵਿਚੋਂ 20 ਮਜ਼ਦੂਰਾਂ ਦੀਆਂ ਲਾਸ਼ਾਂ ਮੰਗਲਵਾਰ ਦੇਰ ਰਾਤ ਨੂੰ ਬਰਾਮਦ ਕਰ ਲਈਆਂ ਗਈਆਂ ਹਨ। ਬਚਾਅ ਟੀਮਾਂ....

Ad Position 21
No active advertisement
ਅਜੀਤ ਡੈਸਕ 22-07-2026

ਗੰਗਟੋਕ, 22 ਜੁਲਾਈ- ਸਿੱਕਮ ਵਿਚ ਪਣ-ਬਿਜਲੀ ਪ੍ਰੋਜੈਕਟ ਦੀ ਸੁਰੰਗ ਵਿਚ ਫਸੇ 25 ਵਿਚੋਂ 20 ਮਜ਼ਦੂਰਾਂ ਦੀਆਂ ਲਾਸ਼ਾਂ ਮੰਗਲਵਾਰ ਦੇਰ ਰਾਤ ਨੂੰ ਬਰਾਮਦ ਕਰ ਲਈਆਂ ਗਈਆਂ ਹਨ। ਬਚਾਅ ਟੀਮਾਂ ਦੇਰ ਰਾਤ ਤੱਕ ਬਾਕੀ ਪੰਜ ਮਜ਼ਦੂਰਾਂ ਤੱਕ ਨਹੀਂ ਪਹੁੰਚ ਸਕੀਆਂ। ਇਹ ਮਜ਼ਦੂਰ ਸੁਰੰਗ ਦੇ ਵੱਖ-ਵੱਖ ਸਥਾਨਾਂ 'ਤੇ ਫਸੇ ਹੋਏ ਸਨ। ਟੀਮਾਂ ਉਨ੍ਹਾਂ ਤੱਕ ਪਹੁੰਚਣ ਲਈ 24 ਘੰਟੇ ਸੰਘਰਸ਼ ਕਰ ਰਹੀਆਂ ਸਨ, ਪਰ ਸੁਰੰਗ ਵਿਚ ਭਰੀ ਮੀਥੇਨ ਗੈਸ ਕਾਰਨ ਬਹੁਤ ਸਾਰੇ ਬਚਾਅ ਕਰਮਚਾਰੀ ਬੇਹੋਸ਼ ਹੋ ਗਏ।

ਇਹ ਆਦਿਤ-3 ਸੁਰੰਗ ਹੈ, ਜੋ ਕਿ ਨਾਮਚੀ ਜ਼ਿਲ੍ਹੇ ਦੇ ਸਮਰਦੁੰਗ-ਝੋਲੁੰਗੇ ਵਿਚ ਬਣਾਏ ਜਾ ਰਹੇ ਤੀਸਤਾ ਪੜਾਅ-6 ਪ੍ਰੋਜੈਕਟ ਦਾ ਹਿੱਸਾ ਹੈ। ਇਹ ਪਟੇਲ ਇੰਜੀਨੀਅਰਿੰਗ ਕੰਪਨੀ ਦੁਆਰਾ ਬਣਾਈ ਜਾ ਰਹੀ ਸੀ।

Ad Position 22
No active advertisement
ਪਿਛਲੀ ਖ਼ਬਰ ਦਿੱਲੀ ਕੂਚ ਤੋਂ ਪਹਿਲਾਂ ਕਾਂਗਰਸੀ ਆਗੂ ਜੱਗਾ ਬਰਾੜ ਨਜ਼ਰਬੰਦ, ਕੌਂਸਲਰ ਸਣੇ 5 ਹਿਰਾਸਤ 'ਚ ਅਗਲੀ ਖ਼ਬਰ ⭐️ਮਾਣਕ ਮੋਤੀ ⭐️
Ad Position 24