14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਹੋਣਹਾਰ ਧੀ ਗਗਨਦੀਪ ਕੌਰ ਇੰਟਰਨੈਸ਼ਨਲ ਖੇਡ ਕੇ ਪਹੁੰਚੀ ਪਿੰਡ, ਪੰਚਾਇਤ ਨੇ ਕੀਤਾ ਸਨਮਾਨ

ਬੱਲੂਆਣਾ (ਬਠਿੰਡਾ) 22 ਜੁਲਾਈ (ਗੁਰਨੈਬ ਸਾਜਨ) - ਬਠਿੰਡਾ ਦੇ ਪਿੰਡ ਬਹਿਮਣ ਦੀਵਾਨਾ ਦੀ ਹੋਣਹਾਰ ਧੀ ਗਗਨਦੀਪ ਕੌਰ ਨੇ ਫੀਬਾ ਏਸ਼ੀਆ ਕੱਪ ਜੋ ਬੈਂਕਾਂਕ (ਥਾਈਲੈਂਡ) ਵਿਚ ਹੋਇਆ ਸੀ, 'ਚ ਇੰਟਰਨੈਸ਼ਨਲ ਪੱਧਰ 'ਤੇ...

Ad Position 21
No active advertisement
ਅਜੀਤ ਡੈਸਕ 22-07-2026

ਬੱਲੂਆਣਾ (ਬਠਿੰਡਾ) 22 ਜੁਲਾਈ (ਗੁਰਨੈਬ ਸਾਜਨ) - ਬਠਿੰਡਾ ਦੇ ਪਿੰਡ ਬਹਿਮਣ ਦੀਵਾਨਾ ਦੀ ਹੋਣਹਾਰ ਧੀ ਗਗਨਦੀਪ ਕੌਰ ਨੇ ਫੀਬਾ ਏਸ਼ੀਆ ਕੱਪ ਜੋ ਬੈਂਕਾਂਕ (ਥਾਈਲੈਂਡ) ਵਿਚ ਹੋਇਆ ਸੀ, 'ਚ ਇੰਟਰਨੈਸ਼ਨਲ ਪੱਧਰ 'ਤੇ ਬਾਸਕਟਬਾਲ ਖੇਡਕੇ ਪਿੰਡ ਦਾ ਨਾਂਅ ਰੌਂਸ਼ਨ ਕੀਤਾ ਹੈ। ਅੱਜ ਜਿਉਂ ਹੀ ਗਗਨਦੀਪ ਕੌਰ ਫੀਬਾ ਏਸ਼ੀਆ ਕੱਪ ਖੇਡਕੇ ਆਪਣੇ ਪਿੰਡ ਬਹਿਮਣ ਦੀਵਾਨਾ ਪਹੁੰਚੀ ਤਾਂ ਪਿੰਡ ਦੇ ਸਰਪੰਚ ਜਸਵਿੰਦਰ ਸਿੰਘ ਬਿੰਦੀ ਵਾਲੀਆ ਦੀ ਅਗਵਾਈ ਹੇਠ ਸਮੂਹ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਉਸ ਦਾ ਸਨਮਾਨ ਕੀਤਾ।
ਪਿੰਡ ਦੇ ਸਰਪੰਚ ਜਸਵਿੰਦਰ ਸਿੰਘ ਬਿੰਦੀ ਵਾਲੀਆ, ਜੁਗਰਾਜ ਸਿੰਘ ਗੋਰਾ ਮੈਂਬਰ, ਸਮੂਹ ਪੰਚਾਇਤ ਨੇ ਆਪਣੇ ਪਿੰਡ ਦੀ ਧੀ ਦਾ ਢੋਲ ਦੇ ਡਗੇ 'ਤੇ ਸਵਾਗਤ ਕੀਤਾ, ਗਲ਼ ਹਾਰ ਪਾਏ ਅਤੇ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ। ਉਪਰੰਤ 11 ਹਜ਼ਾਰ ਦੀ ਆਰਥਿਕ ਮਦਦ ਵੀ ਦਿੱਤੀ ਗਈ।ਇਸ ਮੌਕੇ ਸਰਪੰਚ ਜਸਵਿੰਦਰ ਸਿੰਘ ਬਿੰਦੀ ਵਾਲੀਆ ਨੇ ਦੱਸਿਆ ਕਿ ਸਾਡੇ ਪਿੰਡ ਦੀ ਹੋਣਹਾਰ ਧੀ ਗਗਨਦੀਪ ਕੌਰ ਨੇ ਬਾਸਟਕਬਾਲ ਚ ਫੀਬਾ ਏਸ਼ੀਆ ਕੱਪ ਵਿਚ ਇੰਟਰਨੈਸ਼ਨਲ ਪੱਧਰ 'ਤੇ ਖੇਡ ਕੇ ਨਗਰ ਦਾ ਤੇ ਆਪਣੇ ਮਾਪਿਆਂ ਦਾ ਨਾਂਅ ਉੱਚਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਜਵਾਨੀ ਨਸ਼ਿਆਂ ਵਾਲੇ ਪਾਸੇ ਚਲੀ ਜਾ ਰਹੀ ਹੈ, ਪਰ ਦੂਜੇ ਪਾਸੇ ਸਾਡੀਆਂ ਧੀਆਂ ਇੰਟਰਨੈਸ਼ਨਲ ਖੇਡ ਕੇ ਸਾਡਾ ਨਾਂਅ ਰੌਸ਼ਨ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਡੇ ਪਿੰਡ ਦਾ ਬਾਸਕਟਬਾਲ ਦੲ ਗਰਾਊਂਡ ਪਿਛਲੇ ਕਈ ਸਾਲਾਂ ਤੋਂ ਬੁਰੀ ਤਰਾਂ ਟੁੱਟ ਚੁੱਕਾ ਹੈ। ਪਰ ਇਸ ਪਾਸੇ ਸਰਕਾਰ ਦਾ ਧਿਆਨ ਨਹੀਂ ਜਾ ਰਿਹਾ ।
ਆਪ ਸਰਕਾਰ ਖੇਡ ਗਰਾਊਂਡਾਂ ਦੇ ਨਾਂਅ 'ਤੇ ਸਾਨੂੰ ਉਨ੍ਹਾਂ ਗੇਮਾਂ ਦੇ ਗਰਾਊਂਡ ਦੇ ਰਹੀ ਹੈ ਜੋ ਖੇਡ ਸਾਡੇ ਪਿੰਡ ਵਿਚ ਖੇਡੀ ਨਹੀਂ ਜਾ ਰਹੀ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ 'ਤੇ ਗਿਲਾ ਕਰਦਿਆਂ ਕਿਹਾ ਕਿ ਗਗਨਦੀਪ ਕੌਰ ਇੰਟਰਨੈਸ਼ਨਲ ਖੇਡ ਕੇ ਕੱਲ੍ਹ ਦੀ ਪਿੰਡ ਆਈ ਹੈ ਪਰ ਖੇਡ ਵਿਭਾਗ, ਬਠਿੰਡਾ ਦੇ ਡਿਪਟੀ ਕਮਿਸ਼ਨਰ ਵਲੋਂ ਉਨ੍ਹਾਂ ਦੇ ਪਰਿਵਾਰ ਨੂੰ ਫੋਕੀ ਮੁਬਾਰਕਬਾਦ ਵੀ ਨਹੀਂ ਦਿੱਤੀ ਗਈ।
ਗਗਨਦੀਪ ਕੌਰ ਨੇ ਆਪਣੇ ਪਿੰਡ ਦੇ ਬਾਸਕਬਾਲ ਕੋਚ ਨਿਰਮਲ ਸਿੰਘ ਅਤੇ ਪੀਆਈਐਸ ਵਿੰਗ ਲੁਧਿਆਣਾ ਅਕੈਡਮੀ ਦੀ ਕੋਚ ਮੈਡਮ ਸਲੋਨੀ ਦਾ ਵੀ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਕਰਵਾਈ ਮਿਹਨਤ ਸਦਕਾ ਹੀ ਉਹ ਇੰਟਰਨੈਸ਼ਨਲ ਪੱਧਰ ਤੱਕ ਖੇਡ ਚੁੱਕੀ ਹੈ। ਉਸਦੇ ਘਰ ਦੇ ਹਾਲਾਤ ਕੁਝ ਵਧੀਆ ਨਹੀਂ ਹਨ, ਫਿਰ ਵੀ ਉਸਨੇ 6ਵੀਂ ਜਮਾਤ ਵਿਚ ਆਪਣੇ ਪਿੰਡ ਦੇ ਖੇਡ ਗਰਾਊਂਡ ਤੋਂ ਬਾਸਕਟਬਾਲ ਦੀ ਗੇਮ ਸ਼ੁਰੂ ਕਰਕੇ ਫੀਬਾ ਏਸ਼ੀਆ ਕੱਪ ਵਿਚ ਸਮੂਲੀਅਤ ਕੀਤੀ ਹੈ ਅਤੇ ਆਪਣੇ ਮਾਪਿਆਂ, ਨਗਰ ਅਤੇ ਪੰਜਾਬ ਦਾ ਨਾਂਅ ਚਮਕਾਇਆ ਹੈ। ਉਸਦੇ ਪਿਤਾ ਦੀ ਦੋ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਉਸ ਦੀ ਮਾਂ ਲੋਕਾਂ ਦੇ ਘਰਾਂ ਵਿਚ ਕੰਮ ਕਰਕੇ ਉਸਦੇ ਬਾਕੀ ਭੈਣ ਭਰਾਵਾਂ ਨੂੰ ਪਾਲ ਰਹੀ ਹੈ। ਉਸ ਦੇ ਘਰ ਦੇ ਕਮਰਿਆਂ ਦੀਆਂ ਛੱਤਾਂ ਡਿੱਗਣ ਕਿਨਾਰੇ ਹਨ।ਜੇਕਰ ਸਰਕਾਰ ਉਨ੍ਹਾਂ ਵੱਲ ਧਿਆਨ ਦੇਵੇ ਤਾਂ ਉਹ ਭਵਿੱਖ ਵਿਚ ਹੋਰ ਵੀ ਮੱਲਾਂ ਮਾਰ ਸਕਦੀ ਹੈ।

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਬਾਰ ਦੇ ਉੱਘੇ ਵਕੀਲ ਸੁਰਜੀਤ ਸਿੰਘ ਗਰੇਵਾਲ ਸਮੇਤ 23 ਵਕੀਲਾਂ ਨੇ ਕੀਤੀ ਭੁੱਖ ਹੜਤਾਲ ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਨੇ ਸ਼ਾਹਕੋਟ-ਮੋਗਾ ਰਾਸ਼ਟਰੀ ਮਾਰਗ 'ਤੇ ਸਥਿਤ ਟੋਲ ਪਲਾਜ਼ਾ ਕੀਤਾ ਟੋਲ ਮੁਕਤ
Ad Position 24