ਚੰਡੀਗੜ੍ਹ, 14 ਅਕਤੂਬਰ- ਪੰਜਾਬ ਪੁਲਿਸ ਨੂੰ ਮੈਡ ਸੰਧੂ ਕਤਲ ਕੇਸ ਵਿਚ ਵੱਡੀ ਸਫ਼ਲਤਾ ਮਿਲੀ ਹੈ। ਜਲੰਧਰ ਦੀ ਕਾਊਂਟਰ ਇੰਟੈਲੀਜੈਂਸ ਟੀਮ ਨੇ ਮੁੰਬਈ ਏ.ਟੀ.ਐਸ. ਦੇ ਸਹਿਯੋਗ ਨਾਲ ਮੁੱਖ ਦੋਸ਼ੀ ਜੋਬਨਪ੍ਰੀਤ ਨੂੰ ਮੁੰਬਈ ਤੋਂ ਗ੍ਰਿਫ਼ਤਾਰ ਕੀਤਾ ਅਤੇ ਤਿੰਨ ਪਿਸਤੌਲ, ਪੰਜ ਮੈਗਜ਼ੀਨ ਅਤੇ 11 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਸ ਨੇ ਵਿਦੇਸ਼ਾਂ ਵਿਚ ਸਥਿਤ ਹੈਂਡਲਰਾਂ ਦੇ ਇਸ਼ਾਰੇ 'ਤੇ ਸ਼ੂਟਰਾਂ ਨੂੰ ਹਥਿਆਰ ਸਪਲਾਈ ਕਰਨ, ਫੰਡਿੰਗ ਅਤੇ ਲੌਜਿਸਟਿਕਲ ਸਹਾਇਤਾ ਵਿਚ ਭੂਮਿਕਾ ਨਿਭਾਈ। ਉਸ ਨੇ ਤਰਨਤਾਰਨ ਜ਼ਿਲ੍ਹੇ ਵਿਚ ਤਿੰਨ ਜਬਰੀ ਵਸੂਲੀ ਨਾਲ ਸੰਬੰਧਿਤ ਗੋਲੀਬਾਰੀ ਦੀਆਂ ਘਟਨਾਵਾਂ ਵਿਚ ਆਪਣੀ ਸ਼ਮੂਲੀਅਤ ਕਬੂਲ ਕੀਤੀ ਹੈ।
ਇਸ ਵੱਡੇ ਨੈੱਟਵਰਕ ਨੂੰ ਖੋਲ੍ਹਣ ਅਤੇ ਇਸ ਦੇ ਮੂਲ ਅਤੇ ਅੰਤਰੀਵ ਸੰਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਜਾਰੀ ਹੈ।