12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਪਿੰਡ ਲਾਂਦੜਾ ਨਹਿਰ ਵਿੱਚ 40 ਸਾਲਾ ਤੈਰਦੀ ਹੋਈ ਲਾਸ਼ ਮਿਲੀ

ਅੱਪਰਾ, (ਜਲੰਧਰ), 23 ਜੁਲਾਈ (ਦਲਵਿੰਦਰ ਸਿੰਘ ਅੱਪਰਾ)- ਬਿਸਤ ਦੁਆਬ ਨਹਿਰ ਵਿਚ ਪਿੰਡ ਲਾਂਦੜਾ ਕਲੋਨੀ ਦੇ ਨਜ਼ਦੀਕ ਪੁਲ ਕੋਲ ਇਕ ਅਣ-ਪਛਾਤੀ ਤੈਰਦੀ ਹੋਈ ਲਾਸ਼ ਮਿਲੀ....

Ad Position 21
No active advertisement
ਅਜੀਤ ਡੈਸਕ 23-07-2026

ਅੱਪਰਾ, (ਜਲੰਧਰ), 23 ਜੁਲਾਈ (ਦਲਵਿੰਦਰ ਸਿੰਘ ਅੱਪਰਾ)- ਬਿਸਤ ਦੁਆਬ ਨਹਿਰ ਵਿਚ ਪਿੰਡ ਲਾਂਦੜਾ ਕਲੋਨੀ ਦੇ ਨਜ਼ਦੀਕ ਪੁਲ ਕੋਲ ਇਕ ਅਣ-ਪਛਾਤੀ ਤੈਰਦੀ ਹੋਈ ਲਾਸ਼ ਮਿਲੀ ਹੈ। ਇਸ ਸੰਬੰਧੀ ਵੇਰਵਾ ਦਿੰਦਿਆਂ ਸੁਖਵਿੰਦਰ ਪਾਲ ਸੋਡੀ ਇੰਚਾਰਜ ਪੁਲਿਸ ਚੌਂਕੀ ਅੱਪਰਾ ਨੇ ਦੱਸਿਆ ਕਿ ਅੱਜ ਸਵੇਰੇ ਪਿੰਡ ਵਾਸੀਆਂ ਨੇ ਨਹਿਰ ਵਿਚ ਤੈਰਦੀ ਹੋਈ ਇਕ ਨੌਜਵਾਨ ਦੀ ਲਾਸ਼ ਦੇਖੀ ਅਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਉਹ ਆਪਣੀ ਟੀਮ ਲੈ ਕੇ ਪਿੰਡ ਲਾਂਦੜਾ ਕਲੋਨੀ ਦੇ ਨਜ਼ਦੀਕ ਪਹੁੰਚੇ ਤੇ ਪਿੰਡ ਵਾਸੀਆਂ ਦੀ ਮਦਦ ਦੇ ਨਾਲ ਲਾਸ਼ ਨੂੰ ਬਾਹਰ ਕੱਢਿਆ ਗਿਆ। ਉਨ੍ਹਾਂ ਦੱਸਿਆ ਕਿ ਲਾਸ਼ ਸ਼ਨਾਖਤ ਵਾਸਤੇ ਸਿਵਲ ਹਸਪਤਾਲ ਫਿਲੌਰ ਵਿਖੇ ਰੱਖ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਵਿਅਕਤੀ ਦੀ ਉਮਰ ਕਰੀਬ 40 ਸਾਲ, ਸਿਰ ਤੋਂ ਮੋਨਾ, ਦਾੜੀ ਰੱਖੀ ਹੋਈ, ਰੰਗ ਕਣਕ ਵੰਨਾ ਹੈ। ਇਸ ਨੇ ਕਾਲੇ ਰੰਗ ਦੀ ਟੀ-ਸ਼ਰਟ ਤੇ ਫਿੱਕਾ ਨੀਲੇ ਰੰਗ ਦਾ ਪਜਾਮਾ ਪਹਿਨਿਆ ਹੋਇਆ ਹੈ। ਇਕ ਹੱਥ ’ਤੇ ਅੰਗਰੇਜ਼ੀ ਦਾ ਐਮ ਲਿਖਿਆ ਹੋਇਆ ਹੈ।

Ad Position 22
No active advertisement
ਪਿਛਲੀ ਖ਼ਬਰ ਬਰਨਾਲਾ ਘਟਨਾ ਖ਼ਿਲਾਫ਼ ਸਫ਼ਾਈ ਕਾਮਿਆਂ ਨੇ ਜਗਰਾਉਂ-ਰਾਏਕੋਟ ਰੋਡ ਕੀਤਾ ਜਾਮ ਅਗਲੀ ਖ਼ਬਰ ਚੰਦਰੇਸ਼ਵਰ ਸਿੰਘ ਮੋਹੀ ਪੀ.ਪੀ.ਸੀ.ਸੀ.ਦੇ ਅਨੁਸੂਚਿਤ ਜਾਤੀਆਂ ਵਿਭਾਗ ਦੇ ਕਾਰਜਕਾਰੀ ਚੇਅਰਮੈਨ ਨਿਯੁਕਤ
Ad Position 24