12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਫੂਡ ਵਿਭਾਗ ਵਲੋਂ ਨਕਲੀ ਦੇਸੀ ਘਿਓ ਬਣਾਉਣ ਵਾਲੀ ਥਾਂ 'ਤੇ ਛਾਪਾ

ਬਰਨਾਲਾ, 12 ਅਕਤੂਬਰ (ਨਰਿੰਦਰ ਅਰੋੜਾ) - ਤਿਉਹਾਰਾਂ ਦੇ ਸੀਜ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਫੂਡ ਵਿਭਾਗ ਵਲੋਂ ਲਗਾਤਾਰ ਚੈਕਿੰਗ ਮੁਹਿੰਮ ਜਾਰੀ ਹੈ। ਇਸੇ ਤਹਿਤ ਅੱਜ ਚੜ੍ਹਦੀ ਸਵੇਰ ਫੂਡ ਵਿਭਾਗ ਦੀ ਟੀਮ ਵਲੋਂ ਪੁਲਿਸ ਪਾਰਟੀ ਅਤੇ ਵਾਰਡ ਕੌਂਸਲਰ ਨੂੰ ਨਾਲ ਲੈ ਕੇ ਇਕ ਗੁਪਤ ਥਾਂ 'ਤੇ ਛਾਪੇਮਾਰੀ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 12-10-2026

ਬਰਨਾਲਾ, 12 ਅਕਤੂਬਰ (ਨਰਿੰਦਰ ਅਰੋੜਾ) - ਤਿਉਹਾਰਾਂ ਦੇ ਸੀਜ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਫੂਡ ਵਿਭਾਗ ਵਲੋਂ ਲਗਾਤਾਰ ਚੈਕਿੰਗ ਮੁਹਿੰਮ ਜਾਰੀ ਹੈ। ਇਸੇ ਤਹਿਤ ਅੱਜ ਚੜ੍ਹਦੀ ਸਵੇਰ ਫੂਡ ਵਿਭਾਗ ਦੀ ਟੀਮ ਵਲੋਂ ਪੁਲਿਸ ਪਾਰਟੀ ਅਤੇ ਵਾਰਡ ਕੌਂਸਲਰ ਨੂੰ ਨਾਲ ਲੈ ਕੇ ਇਕ ਗੁਪਤ ਥਾਂ 'ਤੇ ਛਾਪੇਮਾਰੀ ਕੀਤੀ ਗਈ।

ਜਾਣਕਾਰੀ ਦਿੰਦਿਆਂ ਐਫ.ਐਸ.ਓ. ਬਰਨਾਲਾ ਚਰਨਜੀਤ ਸਿੰਘ ਨੇ ਦੱਸਿਆ ਕਿ ਸਾਨੂੰ ਗੁਪਤ ਸੂਚਨਾ ਮਿਲੀ ਸੀ ਕਿ ਲੱਖੀ ਕਲੋਨੀ ਦੀ ਬੈਕ ਸਾਈਡ ਸਥਿਤ ਤਾਰਾ ਕਲੋਨੀ ਗਲੀ ਨੰਬਰ 1 ਵਿਖੇ ਇਕ ਥਾਂ 'ਤੇ ਨਕਲੀ ਦੇਸੀ ਘਿਓ ਬਣਾਇਆ ਜਾਂਦਾ ਹੈ। ਜਦੋਂ ਟੀਮ ਮੌਕੇ 'ਤੇ ਪਹੁੰਚੀ ਤਾਂ ਉਸ ਜਗ੍ਹਾ 'ਤੇ ਵੱਡੇ-ਵੱਡੇ ਤਾਲੇ ਲੱਗੇ ਹੋਏ ਸਨ।ਉਨ੍ਹਾਂ ਦੱਸਿਆ ਕਿ ਮੌਕੇ 'ਤੇ ਫੈਕਟਰੀ ਮਾਲਕ ਦੇ ਪਰਿਵਾਰਕ ਮੈਂਬਰ ਵੀ ਪਹੁੰਚ ਗਏ, ਜਿਨ੍ਹਾਂ ਕੋਲੋਂ ਚਾਬੀ ਦੀ ਮੰਗ ਕੀਤੀ ਗਈ ਪਰ ਉਨ੍ਹਾਂ ਕਿਹਾ ਕਿ ਸਾਡੇ ਕੋਲ ਚਾਬੀ ਨਹੀਂ ਹੈ, ਤੁਸੀਂ ਜਿੰਦਰੇ ਤੋੜ ਲਵੋ। ਇਸ ਤੋਂ ਬਾਅਦ ਪੁਲਿਸ ਦੇ ਸਹਾਇਕ ਥਾਣੇਦਾਰ ਮਨਜੀਤ ਸਿੰਘ ਅਤੇ ਵਾਰਡ ਦੇ ਕੌਂਸਲਰ ਧਰਮ ਸਿੰਘ ਫੌਜੀ ਅਤੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿਚ ਜਿੰਦਰੇ ਤੋੜ ਕੇ ਅੰਦਰ ਦਾਖਲ ਹੋਏ।

ਅੰਦਰ ਜਾ ਕੇ ਦੇਖਿਆ ਤਾਂ ਇਕ ਟੱਬ ਪਿਆ ਸੀ, ਜਿਸ ਵਿਚ ਕਰੀਬ 3-4 ਕਿਲੋ ਤਾਜ਼ਾ ਬਣਿਆ ਹੋਇਆ ਦੇਸੀ ਘਿਓ ਪਿਆ ਸੀ, ਜਿਸ ਦੇ ਮੌਕੇ 'ਤੇ ਹੀ ਸੈਂਪਲ ਭਰੇ ਗਏ। ਜਦੋਂ ਅੰਦਰ ਹੋਰ ਜਾਂਚ ਕੀਤੀ ਤਾਂ ਪਰਮਾਨੰਦ ਘਿਓ ਦੇ ਖਾਲੀ ਗੱਤੇ ਦੇ ਡੱਬੇ ਬਰਾਮਦ ਹੋਏ, ਜਿਨ੍ਹਾਂ ਉੱਪਰ ਜੂਨ 2026 ਬਣਨ ਦੀ ਮਿਤੀ ਪਾਈ ਹੋਈ ਸੀ ਅਤੇ ਜੋ ਪਤਾ ਦਰਜ ਸੀ ਉਹ ਲੁਧਿਆਣਾ ਦਾ ਸੀ।ਐਫ.ਐਸ.ਓ. ਚਰਨਜੀਤ ਸਿੰਘ  ਨੇ ਦੱਸਿਆ ਕਿ ਮੌਕੇ ਨੂੰ ਸੀਲ ਕਰਕੇ ਸੈਂਪਲ ਟੈਸਟਿੰਗ ਲਈ ਖਰੜ ਲੈਬ ਵਿਖੇ ਭੇਜੇ ਜਾ ਰਹੇ ਹਨ, ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਅਤੇ ਜੋ ਖਾਲੀ ਡੱਬੇ ਬਰਾਮਦ ਹੋਏ ਹਨ, ਉਸ ਸੰਬੰਧੀ ਵੀ ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਘਿਓ ਦਾ ਮਾਲਕ ਸੁਰੇਸ਼ ਕੁਮਾਰ, ਜਿਸ ’ਤੇ ਪਹਿਲਾਂ ਵੀ ਕਾਰਵਾਈ ਹੋ ਚੁੱਕੀ ਹੈ ਤੇ ਪਹਿਲਾਂ ਵੀ ਇਸ ਕੋਲੋਂ ਕਈ ਮਾਰਕਿਆਂ ਦਾ ਦੇਸੀ ਘਿਓ ਤਪਾ ਨੇੜਿਓ ਫੜਿਆ ਗਿਆ ਸੀ।

Ad Position 22
No active advertisement
ਪਿਛਲੀ ਖ਼ਬਰ ਫ਼ਾਜ਼ਿਲਕਾ ਦੀ ਦਾਣਾ ਮੰਡੀ 'ਚ ਝੋਨੇ ਦੀ ਲਿਫਟਿੰਗ ਦਾ ਕੰਮ ਮੁੜ ਸ਼ੁਰੂ ਅਗਲੀ ਖ਼ਬਰ ਸੀ.ਬੀ.ਆਈ. ਜਾਂਚ ਮਾਮਲੇ ’ਚ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਤੋਂ ਅੰਤਰਿਮ ਰਾਹਤ
Ad Position 24