11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਸਫ਼ਾਈ ਸੇਵਕਾਂ ਨੇ ਪੰਜਾਬ ਸਰਕਾਰ ਤੇ ਪੁਲਿਸ ਅਧਿਕਾਰੀਆ ਦੀ ਅਰਥੀ ਫੂਕ ਕੇ ਕੀਤੀ ਨਾਅਰੇਬਾਜ਼ੀ

ਤਪਾ ਮੰਡੀ (ਬਰਨਾਲਾ), 23 ਜੁਲਾਈ (ਵਿਜੇ ਸ਼ਰਮਾ)- ਪੰਜਾਬ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ਤੇ ਪਿਛਲੇ ਕਈ...

Ad Position 21
No active advertisement
ਅਜੀਤ ਡੈਸਕ 23-07-2026

ਤਪਾ ਮੰਡੀ (ਬਰਨਾਲਾ), 23 ਜੁਲਾਈ (ਵਿਜੇ ਸ਼ਰਮਾ)- ਪੰਜਾਬ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ਤੇ ਪਿਛਲੇ ਕਈ ਦਿਨਾਂ ਤੋਂ ਨਗਰ ਕੌਂਸਲ ਤਪਾ ਅੰਦਰ ਸਫਾਈ ਸੇਵਕਾਂ ਦੀ ਹੜਤਾਲ ਚੱਲ ਰਹੀ ਹੈ ਜਿਸ ਕਾਰਨ ਸਫਾਈ ਸੇਵਕ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਤੇ ਵੀ ਉੱਤਰੇ ਸਨ ਪਰ ਕੱਲ੍ਹ ਬਰਨਾਲਾ ਵਿਖੇ ਪ੍ਰਸ਼ਾਸਨ ਵਲੋਂ ਕੂੜੇ ਦੇ ਢੇਰਾਂ ਨੂੰ ਚੱਕਣ ਨੂੰ ਲੈ ਕੇ ਸਫਾਈ ਸੇਵਕ ਤੇ ਪੁਲਿਸ ਪ੍ਰਸ਼ਾਸਨ ਸਾਹਮਣੇ ਸਾਹਮਣੇ ਹੋ ਗਏ ਸਨ।

ਜਿਸ ਕਰਕੇ ਪੁਲਿਸ ਵਲੋਂ ਕੀਤੇ ਲਾਠੀਚਾਰਜ ਵਿਚ ਕਈ ਸਫਾਈ ਸੇਵਕ ਮਹਿਲਾਵਾਂ ਅਤੇ ਮਰਦ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ ਜੋ ਕਿ ਜੇਰੇ ਇਲਾਜ ਹਨ ਜਿਸ ਦੇ ਰੋਸ ਵਜੋਂ ਤਪਾ ਸਫਾਈ ਸੇਵਕਾਂ ਵਲੋਂ ਪੰਜਾਬ ਸਰਕਾਰ ਅਤੇ ਪੁਲਿਸ ਅਧਿਕਾਰੀਆਂ ਦੀ ਅਰਥੀ ਨੂੰ ਮੋਢਿਆਂ ਤੇ ਰੱਖ ਕੇ ਸ਼ਹਿਰ ਅੰਦਰ ਰੋਸ ਮੁਜ਼ਾਹਰਾ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ। ਇਸ ਤੋਂ ਬਾਅਦ ਪੁਰਾਣੀ ਮਾਰਕੀਟ ਕਮੇਟੀ ਦੇ ਦਫ਼ਤਰ ਅੱਗੇ ਅਰਥੀ ਫੂਕ ਕੇ ਰੋਸ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਦੀ ਧੱਕੇਸ਼ਾਹੀ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ। 

Ad Position 22
No active advertisement
ਪਿਛਲੀ ਖ਼ਬਰ ਧੁੱਸੀ ਬੰਨ੍ਹ ਨਾ ਮਜ਼ਬੂਤ ਹੋਣ ਕਾਰਨ ਸਰਹੱਦੀ ਖੇਤਰ ਅੰਦਰ ਹੜ੍ਹਾਂ ਦਾ ਖਤਰਾ ਵਧਿਆ ਅਗਲੀ ਖ਼ਬਰ ਭਾਰਤ-ਜ਼ਿੰਬਾਬਵੇ ਪਹਿਲਾ ਵਨਡੇ : ਟਾਸ ਜਿੱਤ ਕੇ ਭਾਰਤ ਵਲੋਂ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ
Ad Position 24