10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਪੇਕੇ ਘਰ ਫੇਰਾ ਪਾਉਣ ਆਈ ਨਵ-ਵਿਆਹੁਤਾ ਭੇਤਭਰੇ ਹਾਲਾਤਾਂ ਵਿਚ ਲਾਪਤਾ

ਮਾਛੀਵਾੜਾ ਸਾਹਿਬ (ਲੁਧਿਆਣਾ), 23 ਜੁਲਾਈ (ਰਾਜਦੀਪ ਸਿੰਘ ਅਲਬੇਲਾ)- ਅੱਜ ਮਾਛੀਵਾੜਾ ਇਲਾਕੇ ਦਾ ਪੁਲਿਸ ਥਾਣਾ ਵਿਖੇ ਇਕ ਮਾਮਲਾ...

Ad Position 21
No active advertisement
ਅਜੀਤ ਡੈਸਕ 23-07-2026

ਮਾਛੀਵਾੜਾ ਸਾਹਿਬ (ਲੁਧਿਆਣਾ), 23 ਜੁਲਾਈ (ਰਾਜਦੀਪ ਸਿੰਘ ਅਲਬੇਲਾ)- ਅੱਜ ਮਾਛੀਵਾੜਾ ਇਲਾਕੇ ਦਾ ਪੁਲਿਸ ਥਾਣਾ ਵਿਖੇ ਇਕ ਮਾਮਲਾ ਪੁੱਜਾ ਜਿਸ ਵਿਚ ਵਿਆਹ ਤੋਂ ਬਾਅਦ ਪੇਕੇ ਘਰ ਫੇਰਾ ਪਾਉਣ ਆਈ ਨਵ-ਵਿਆਹੁਤਾ ਭੇਤਭਰੇ ਢੰਗ ਨਾਲ ਲਾਪਤਾ ਹੋ ਗਈ ਅਤੇ ਉਸ ਇਲਾਕੇ ਦਾ ਇਕ ਨੌਜਵਾਨ ਵੀ ਲਾਪਤਾ ਹੈ ਜਿਸ ਕਾਰਨ ਮਾਮਲਾ ਗੁੰਝਲਦਾਰ ਬਣਿਆ ਹੋਇਆ ਹੈ।

ਦੇਰ ਸ਼ਾਮ ਪੱਤਰਕਾਰਾਂ ਨੂੰ ਜਾਣਕਾਰੀ ਮਿਲੀ ਕਿ ਇਕ ਲੜਕੀ ਦਾ ਵਿਆਹ ਕੁੱਝ ਦਿਨ ਪਹਿਲਾਂ ਹੋਇਆ ਸੀ। ਪਰਿਵਾਰ ਵਲੋਂ ਖੁਸ਼ੀ-ਖੁਸ਼ੀ ਵਿਆਹ ਦੇ ਸਾਰੇ ਕਾਰਜ ਸੰਪੂਰਨ ਕੀਤੇ ਅਤੇ ਲੜਕੀ ਨੂੰ ਲਾੜੇ ਨਾਲ ਵਿਦਾ ਕੀਤਾ ਸੀ। ਰੀਤੀ-ਰਿਵਾਜ ਅਨੁਸਾਰ ਵਿਆਹ ਤੋਂ ਕੁਝ ਦਿਨ ਬਾਅਦ ਹੀ ਨਵ-ਵਿਆਹੁਤਾ ਆਪਣੇ ਪਤੀ ਨੂੰ ਨਾਲ ਲੈ ਕੇ ਪੇਕੇ ਘਰ ਫੇਰਾ ਪਾਉਣ ਆਈ ਹੋਈ ਸੀ ਅਤੇ ਇੱਥੇ ਪਤੀ ਨਾਲ ਰਹਿ ਰਹੀ ਸੀ।

ਅਚਾਨਕ ਕੱਲ੍ਹ ਸਵੇਰੇ ਇਹ ਨਵ-ਵਿਆਹੁਤਾ ਲੜਕੀ ਲਾਪਤਾ ਹੋ ਗਈ ਜਿਸ ’ਤੇ ਪਰਿਵਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਉੱਥੇ ਇਸ ਦਾ ਪਤੀ ਵੀ ਹੱਕਾ-ਬੱਕਾ ਰਹਿ ਗਿਆ। ਪਰਿਵਾਰ ਨੇ ਜਦੋਂ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਲਾਕੇ ਦਾ ਇਕ ਲੜਕਾ ਵੀ ਲਾਪਤਾ ਹੈ ਜਿਸ ’ਤੇ ਪਰਿਵਾਰ ਨੇ ਮਾਛੀਵਾੜਾ ਪੁਲਿਸ ਥਾਣਾ ਵਿਚ ਇਸ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ ਕਿ ਉਨ੍ਹਾਂ ਦੀ ਨਵ-ਵਿਆਹੁਤਾ ਲੜਕੀ ਤੇ ਜੋ ਲੜਕਾ ਲਾਪਤਾ ਹੋਇਆ ਹੈ ਉਨ੍ਹਾਂ ਦੀ ਤਲਾਸ਼ ਕੀਤੀ ਜਾਵੇ ਤਾਂ ਜੋ ਸਾਰੇ ਮਾਮਲੇ ਦਾ ਖੁਲਾਸਾ ਹੋ ਸਕੇ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਜਰਨੈਲ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਅਧਾਰ ’ਤੇ ਦੋਵਾਂ ਧਿਰਾਂ ਨੂੰ ਬੁਲਾਇਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਡੇਰਾਬੱਸੀ ਬਾਰ ਐਸੋਸੀਏਸ਼ਨ ਦੀ ਹੜਤਾਲ 15ਵੇਂ ਦਿਨ ਵੀ ਜਾਰੀ ਅਗਲੀ ਖ਼ਬਰ ਫਾਜ਼ਿਲਕਾ ਵਿਚ ਨੀਟ ਪੇਪਰ ਲੀਕ ਮਾਮਲੇ ਨੂੰ ਲੈ ਕੇ ਵਿਦਿਆਰਥੀਆਂ ਵਲੋਂ ਰੋਸ ਪ੍ਰਦਰਸ਼ਨ
Ad Position 24