10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਡੇਰਾਬੱਸੀ ਬਾਰ ਐਸੋਸੀਏਸ਼ਨ ਦੀ ਹੜਤਾਲ 15ਵੇਂ ਦਿਨ ਵੀ ਜਾਰੀ

ਡੇਰਾਬੱਸੀ (ਮੋਹਾਲੀ), 23 ਜੁਲਾਈ (ਰਣਬੀਰ ਸਿੰਘ ਪੜ੍ਹੀ)- ਸੰਯੁਕਤ ਐਕਸ਼ਨ ਕਮੇਟੀ (ਪੰਜਾਬ ਅਤੇ ਹਰਿਆਣਾ) ਦੇ...

Ad Position 21
No active advertisement
ਅਜੀਤ ਡੈਸਕ 23-07-2026

ਡੇਰਾਬੱਸੀ (ਮੋਹਾਲੀ), 23 ਜੁਲਾਈ (ਰਣਬੀਰ ਸਿੰਘ ਪੜ੍ਹੀ)- ਸੰਯੁਕਤ ਐਕਸ਼ਨ ਕਮੇਟੀ (ਪੰਜਾਬ ਅਤੇ ਹਰਿਆਣਾ) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲੀਗਲ ਏਡ ਡਿਫੈਂਸ ਕਾਊਂਸਲ ਨੀਤੀ ਦੇ ਵਿਰੋਧ ਵਿਚ ਬਾਰ ਐਸੋਸੀਏਸ਼ਨ, ਡੇਰਾਬੱਸੀ ਵਲੋਂ ਚਲਾਇਆ ਜਾ ਰਿਹਾ ਸੰਘਰਸ਼ ਲਗਾਤਾਰ 15ਵੇਂ ਦਿਨ ਵਿਚ ਪ੍ਰਵੇਸ਼ ਕਰ ਗਿਆ ਹੈ। ਇਸ ਦੇ ਨਾਲ ਹੀ ਵਕੀਲਾਂ ਦੀ ਲੜੀਵਾਰ ਭੁੱਖ ਹੜਤਾਲ ਦਾ ਅੱਜ ਤੀਜਾ ਦਿਨ ਰਿਹਾ। ਵਕੀਲਾਂ ਵਲੋਂ ਕੰਮਕਾਜ ਪੂਰੀ ਤਰ੍ਹਾਂ ਠੱਪ ਰੱਖ ਕੇ ਅਨੁਸ਼ਾਸਨ ਅਤੇ ਜੋਸ਼ ਨਾਲ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਇਸ ਦੌਰਾਨ ਮਾਨਯੋਗ ਜਸਟਿਸ ਵਿਨੋਦ ਐਸ. ਭਾਰਦਵਾਜ ਦੀ ਅਗਵਾਈ ਹੇਠਲੀ ਹਾਈ ਕੋਰਟ ਕਮੇਟੀ ਅਤੇ ਬਾਰ ਐਸੋਸੀਏਸ਼ਨਾਂ ਦੇ ਅਹੁਦੇਦਾਰਾਂ ਵਿਚਕਾਰ ਹੋਈ ਮੀਟਿੰਗ ਬੇਸਿੱਟਾ ਰਹੀ। ਬਾਰ ਐਸੋਸੀਏਸ਼ਨ ਡੇਰਾਬੱਸੀ ਦੇ ਪ੍ਰਧਾਨ ਐਡਵੋਕੇਟ ਵਿਕਰਮਜੀਤ ਸਿੰਘ ਦੱਪਰ ਨੇ ਦੱਸਿਆ ਕਿ ਇਹ ਹੜਤਾਲ ਹੁਣ ਇਕ ਵਿਸ਼ਾਲ ਅੰਦੋਲਨ ਦਾ ਰੂਪ ਧਾਰ ਚੁੱਕੀ ਹੈ। ਉਨ੍ਹਾਂ ਉਮੀਦ ਜਤਾਈ ਕਿ ਹਾਈ ਕੋਰਟ ਦੀ ਕਮੇਟੀ ਨਾਲ ਹੋਣ ਵਾਲੀ ਅਗਲੀ ਮੀਟਿੰਗ ਵਿਚ ਵਕੀਲ ਭਾਈਚਾਰੇ ਦੇ ਹੱਕ ਵਿਚ ਕੋਈ ਸਾਰਥਕ ਫੈਸਲਾ ਆਵੇਗਾ। ਉਨ੍ਹਾਂ ਸਮੂਹ ਮੈਂਬਰਾਂ ਦੀ ਅਟੁੱਟ ਏਕਤਾ ਲਈ ਧੰਨਵਾਦ ਕੀਤਾ।

ਅੱਜ ਦੀ ਭੁੱਖ ਹੜਤਾਲ ਵਿਚ ਐਡਵੋਕੇਟ ਇੰਦਰਪਾਲ ਸਿੰਘ ਖਾਰੀ, ਹਰੀ ਸਿੰਘ ਸੈਣੀ, ਜ਼ੇਬਾ ਪਰਵੀਨ, ਹਰਪ੍ਰੀਤ ਸਿੰਘ ਸੈਣੀ, ਦਿਲਬਾਗ ਸਿੰਘ ਬਾਘੀ, ਸੁਰੇਸ਼ ਸ਼ਰਮਾ, ਕਨਵਲਜੀਤ ਵਰਮਾ, ਭਾਰਤ ਭੂਸ਼ਣ, ਗੌਰਵ ਚੌਧਰੀ, ਰਾਕੇਸ਼ ਕੁਮਾਰ ਬੈਰਾਗੀ, ਸ਼ਿਵਦੱਤ, ਦੀਪਾਂਸ਼ੂ ਸ਼ਰਮਾ, ਆਸ਼ੀਸ਼ ਦੱਤਾ, ਮਹਿਕ, ਮੁਸਕਾਨ ਅਤੇ ਰਵੀ ਵਾਧਵਾ ਸਮੇਤ ਕਈ ਵਕੀਲਾਂ ਨੇ ਹਿੱਸਾ ਲਿਆ। ਡੇਰਾਬੱਸੀ ਬਾਰ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਦਿਆਂ ਐਲ.ਏ.ਡੀ.ਸੀ. ਨੀਤੀ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਦੁਹਰਾਈ ਹੈ ਅਤੇ ਸਥਾਈ ਹੱਲ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਹੈ।

Ad Position 22
No active advertisement
ਪਿਛਲੀ ਖ਼ਬਰ ਭਾਰਤ ਨੇ ਜ਼ਿੰਬਾਬਵੇ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਲੜੀ ਵਿਚ 1-0 ਦੀ ਬੜ੍ਹਤ ਬਣਾਈ ਅਗਲੀ ਖ਼ਬਰ ਪੇਕੇ ਘਰ ਫੇਰਾ ਪਾਉਣ ਆਈ ਨਵ-ਵਿਆਹੁਤਾ ਭੇਤਭਰੇ ਹਾਲਾਤਾਂ ਵਿਚ ਲਾਪਤਾ
Ad Position 24