10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਭਾਰਤ ਨੇ ਜ਼ਿੰਬਾਬਵੇ ਨੂੰ 7 ਵਿਕਟਾਂ ਨਾਲ ਹਰਾਇਆ

ਹਰਾਰੇ, 23 ਜੁਲਾਈ (ਏਜੰਸੀ)- ਇਥੇ ਹਰਾਰੇ ਸਪੋਰਟਸ ਕਲੱਬ ’ਚ ਖੇਡੇ ਗਏ ਪਹਿਲੇ ਟੀ-20 ਮੁਕਾਬਲੇ ’ਚ ਭਾਰਤ ਨੇ ਜਿੰਬਾਬਵੇ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਤੇ ਇਸ ਦੇ ਨਾਲ ਹੀ ਲੜੀ ’ਚ 1-0 ਦੀ ਬੜਤ ਹਾਸਿਲ ਕਰ ਲਈ ਹੈ। ਵੈਭਵ ਸੂਰਿਆਵੰਸ਼ੀ ਨੇ 15 ਸਾਲ 118 ਦਿਨ ਦੀ ਉਮਰ ’ਚ ਅਰਧ ਸੈਂਕੜਾ ਜੜ ਕੇ ਇਤਿਹਾਸ ...

Ad Position 21
No active advertisement
ਅਜੀਤ ਡੈਸਕ 24-07-2026

ਵੈਭਵ ਬਣੇ ਟੀ-20 ’ਚ ਅਰਧ ਸੈਂਕੜਾ ਲਗਾਉਣ ਵਾਲੇ ਸਭ ਤੋਂ ਘੱਟ ਉਮਰ ਦੇ ਬੱਲੇਬਾਜ਼
ਹਰਾਰੇ, 23 ਜੁਲਾਈ (ਏਜੰਸੀ)- ਇਥੇ ਹਰਾਰੇ ਸਪੋਰਟਸ ਕਲੱਬ ’ਚ ਖੇਡੇ ਗਏ ਪਹਿਲੇ ਟੀ-20 ਮੁਕਾਬਲੇ ’ਚ ਭਾਰਤ ਨੇ ਜਿੰਬਾਬਵੇ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਤੇ ਇਸ ਦੇ ਨਾਲ ਹੀ ਲੜੀ ’ਚ 1-0 ਦੀ ਬੜਤ ਹਾਸਿਲ ਕਰ ਲਈ ਹੈ। ਵੈਭਵ ਸੂਰਿਆਵੰਸ਼ੀ ਨੇ 15 ਸਾਲ 118 ਦਿਨ ਦੀ ਉਮਰ ’ਚ ਅਰਧ ਸੈਂਕੜਾ ਜੜ ਕੇ ਇਤਿਹਾਸ ਰਚ ਦਿੱਤਾ। ਉਹ ਟੀ-20 ਇੰਟਰਨੈਸ਼ਨਲ ’ਚ ਅਰਧ ਸੈਂਕੜਾ ਲਗਾਉਣ ਵਾਲੇ ਦੁਨੀਆ ਦੇ ਸਭ ਤੋਂ ਘੱਟ ਉਮਰ ਦੇ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਜਿਬ੍ਰਾਲਟਰ ਦੇ ਲੁਈ ਬਰੂਸ ਦਾ ਰਿਕਾਰਡ ਤੋੜਿਆ। ਬਰੂਸ ਨੇ 16 ਸਾਲ 56 ਦਿਨ ਦੀ ਉਮਰ ’ਚ ਇਹ ਉਪਲੱਬਧੀ ਹਾਸਿਲ ਕੀਤੀ ਸੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਜਿੰਬਾਬਵੇ ਨੇ 20 ਓਵਰਾਂ ’ਚ 7 ਵਿਕਟਾਂ ’ਤੇ 125 ਦੌੜਾਂ ਬਣਾਈਆਂ। ਟੀਮ ਵਲੋਂ ਵੈਸਲੇ ਨੇ ਅਜੇਤੂ 39 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਬਾਅਦ ਰਿਆਨ ਬੂਰੀ 26 ਦੌੜਾਂ ਬਣਾ ਕੇ ਆਊਟ ਹੋ ਗਏ। ਬੇਨ ਕੁਰੇਨ ਨੇ 10 ਦੌੜਾਂ ਬਣਾਈਆਂ, ਜਦੋਂ ਕਿ ਮਾਰੂਮਨੀ ਨੇ 27 ਦੌੜਾਂ ਦੀ ਅਜੇਤੂ ਪਾਰੀ ਖੇਡੀ। ਭਾਰਤੀ ਟੀਮ ਨੇ 126 ਦੌੜਾਂ ਦੇ ਮਿਲੇ ਟੀਚੇ ਨੂੰ 13.2 ਓਵਰਾਂ ’ਚ 3 ਵਿਕਟਾਂ ’ਤੇ ਹਾਸਿਲ ਕਰ ਲਿਆ। ਟੀਮ ਵਲੋਂ ਵੈਭਵ ਸੂਰਿਆਵੰਸ਼ੀ ਨੇ ਸਭ ਤੋਂ ਵੱਧ 50 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਬਾਅਦ ਇਸ਼ਾਨ ਕਿਸ਼ਨ ਨੇ 35 ਦੌੜਾਂ ਬਣਾਈਆਂ। ਸ਼੍ਰੇਅਸ ਅਇਅਰ ਨੇ ਅਜੇਤੂ 28 ਦੌੜਾਂ ਬਣਾਈਆਂ।

Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀ ਅੰਦੋਲਨ ਦੌਰਾਨ ਮੋਦੀ ਸਰਕਾਰ ਦਾ ਵੱਡਾ ਕਦਮ ਸਿੱਖਿਆ ਸਕੱਤਰ ਵਿਨੀਤ ਜੋਸ਼ੀ ਨੂੰ ਹਟਾਇਆ ਅਗਲੀ ਖ਼ਬਰ ਤੇਂਦੁਲਕਰ, ਗਿੱਲ, ਬਿੰਦਰਾ, ਧਵਨ ਤੇ ਖੇਡ ਜਗਤ ਵਲੋਂ ਵਿਦਿਆਰਥੀਆਂ ਦੀ ਹਮਾਇਤ
Ad Position 24