10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਦੇਸ਼ ਵਿਚ ਅਰਾਜਕਤਾ ਤੇ ਅਸ਼ਾਂਤੀ ਫੈਲਾਉਣ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼- ਨਿਤਿਨ ਨਬੀਨ

ਨਵੀਂ ਦਿੱਲੀ, 10 ਅਕਤੂਬਰ- ਭਾਜਪਾ ਦੇ ਕੌਮੀ ਆਗੂ ਨਿਤਿਨ ਨਬਿਨ ਨੇ ਕਿਹਾ ਕਿ ਅੱਜ ਦੇਸ਼ ਵਿਚ ਬਹੁਤ ਹੀ ਖਤਰਨਾਕ ਅਤੇ ਗੰਭੀਰ ਸਥਿਤੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੇਸ਼ ਨੂੰ ਅਸਥਿਰ ਕਰਨ ਦੇ ਯਤਨ ਕੀਤੇ ਜਾ ਰਹੇ ਹਨ, ਜਿਥੇ 140 ਕਰੋੜ ਲੋਕ ਸ਼ਾਂਤੀ ਅਤੇ ਭਾਈਚਾਰੇ ਨਾਲ ਰਹਿ ਰਹੇ ਹਨ ਅਤੇ ਭਾਰਤ ਦੇ ਵਿਕਾਸ ਵਿੱਚ ਸਮੂਹਿਕ ਤੌਰ 'ਤੇ ਯੋਗਦਾਨ ਪਾ ਰਹੇ ਹਨ। ਇਹ ਕੌਣ ਕਰ ਰਿਹਾ ਹੈ? ਦੋ ਅਰਾਜਕਤਾਵਾਦੀ ਸਮੂਹ: ਇਕ ਦੀ ਅਗਵਾਈ 'ਇੰਡੀ (INDI) ਗਠਜੋੜ' ਦੇ ਰਾਹੁਲ ਗਾਂਧੀ ਕਰ ਰਹੇ ਹਨ ਅਤੇ ਦੂਜੇ ਦੀ ਅਗਵਾਈ ਅਰਵਿੰਦ ਕੇਜਰੀਵਾਲ ਦੇ ਸਾਥੀ (ਸੀ.ਜੇ.ਪੀ.) ਕਰ ਰਹੇ ਹਨ।

Ad Position 21
No active advertisement
ਅਜੀਤ ਡੈਸਕ 10-10-2026

ਮੈਂ ਇਨ੍ਹਾਂ ਦੋਵਾਂ ਸਮੂਹਾਂ ਨੂੰ ਸਪੱਸ਼ਟ ਤੌਰ 'ਤੇ ਕਹਿਣਾ ਚਾਹੁੰਦਾ ਹਾਂ ਕਿ ਭਾਰਤ ਦੇ ਲੋਕ ਤੁਹਾਡੇ ਮਨਸੂਬਿਆਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਤੁਹਾਡਾ 'ਅਰਾਜਕਤਾਵਾਦੀ ਮੁਕਾਬਲਾ'—ਜਿਸ ਵਿਚ ਤੁਸੀਂ ਇਹ ਦੇਖਣ ਦੀ ਹੋੜ ਲਗਾ ਰਹੇ ਹੋ ਕਿ ਕੌਣ ਦੇਸ਼ ਵਿਚ ਵੱਧ ਅਸਥਿਰਤਾ ਪੈਦਾ ਕਰ ਸਕਦਾ ਹੈ—ਕਾਮਯਾਬ ਨਹੀਂ ਹੋਵੇਗਾ। ਇਹ ਉਹ ਲੋਕ ਹਨ ਜਿਨ੍ਹਾਂ ਨੂੰ ਜਨਤਾ ਨੇ ਨਕਾਰ ਦਿੱਤਾ ਹੈ... ਉਸ ਫੈਸਲੇ ਨੂੰ ਸਵੀਕਾਰ ਕਰਨ ਜਾਂ ਉਸ ਤੋਂ ਸਿੱਖਣ ਦੀ ਬਜਾਏ, ਤੁਸੀਂ ਦੇਸ਼ ਨੂੰ ਅਸਥਿਰ ਕਰਨ ਦੀ ਸਾਜ਼ਿਸ਼ ਰਚੀ ਹੈ। ਮੈਂ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਆਪਣੇ ਸਿਆਸੀ ਏਜੰਡਿਆਂ ਤੋਂ ਪ੍ਰੇਰਿਤ ਹੋ ਕੇ ਅਤੇ ਵਿਦੇਸ਼ੀ ਤਾਕਤਾਂ ਦੇ ਇਸ਼ਾਰੇ 'ਤੇ ਇਹ ਕੋਸ਼ਿਸ਼ਾਂ ਕਰ ਰਹੇ ਹੋ..."

ਉਨ੍ਹਾਂ ਅੱਗੇ ਕਿਹਾ ਕਿ ਲਗਾਤਾਰ ਚੱਲ ਰਹੇ ਵਿਸ਼ਵਵਿਆਪੀ ਸੰਕਟਾਂ ਦੇ ਬਾਵਜੂਦ, ਦੇਸ਼ ਨਿਰੰਤਰ ਤਰੱਕੀ ਦੇ ਰਾਹ 'ਤੇ ਅੱਗੇ ਵਧ ਰਿਹਾ ਹੈ। ਫਿਰ ਵੀ ਇਹ ਤੱਥ ਤੁਹਾਨੂੰ ਚੁਭਦਾ ਹੈ। ਤੁਸੀਂ ਭਾਰਤ ਦੇ ਵਿਕਾਸ, ਤਰੱਕੀ ਅਤੇ ਅੱਗੇ ਵਧਣ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਤੁਸੀਂ ਭਾਰਤ ਨੂੰ ਇਕ ਆਤਮ-ਨਿਰਭਰ ਅਤੇ ਸ਼ਕਤੀਸ਼ਾਲੀ ਰਾਸ਼ਟਰ ਵਜੋਂ ਅੱਗੇ ਵਧਦੇ ਨਹੀਂ ਦੇਖ ਸਕਦੇ ਅਤੇ ਤੁਸੀਂ ਵਿਦੇਸ਼ੀ ਤਾਕਤਾਂ ਦੇ ਇਸ਼ਾਰੇ 'ਤੇ ਇਸ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਮੈਂ ਸਪੱਸ਼ਟ ਤੌਰ 'ਤੇ ਕਹਿਣਾ ਚਾਹੁੰਦਾ ਹਾਂ ਕਿ ਭਾਰਤੀ ਲੋਕਤੰਤਰ ਵਿਚ ਅਥਾਹ ਤਾਕਤ ਹੈ ਅਤੇ ਇਸ ਦੇਸ਼ ਦੇ ਦੇਸ਼ ਭਗਤ ਇਕਜੁੱਟ ਹੋ ਕੇ ਤੁਹਾਡੇ ਮਨਸੂਬਿਆਂ ਨੂੰ ਨਾਕਾਮ ਕਰ ਦੇਣਗੇ।

Ad Position 22
No active advertisement
ਪਿਛਲੀ ਖ਼ਬਰ ਇਲਾਜ ਦੌਰਾਨ ਸਾਬਕਾ ਸਰਪੰਚ ਦੀ ਮੌਤ, 1 ਅਗਸਤ ਨੂੰ ਸਾਬਕਾ ਸੈਨਿਕ ਨੇ ਗੋਲੀ ਮਾਰੀ ਅਗਲੀ ਖ਼ਬਰ ਸਟੇਸ਼ਨ ਸੁਪਰਡੈਂਟ ਅਤੇ ਟ੍ਰੇਨ ਮੈਨੇਜਰ ਵਿਚਕਾਰ ਹੋਏ ਵਿਵਾਦ ਸੰਬੰਧੀ ਬਣਾਈ ਗਈ ਜਾਂਚ ਕਮੇਟੀ
Ad Position 24