05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਢਿਲਵਾਂ ਪੁਲਿਸ ਵਲੋਂ 225 ਅਫੀਮ,ਗੱਡੀ ਸਣੇ ਦੋ ਵਿਅਕਤੀ ਕਾਬੂ

ਢਿਲਵਾਂ (ਕਪੂਰਥਲਾਂ), 25 ਜੁਲਾਈ (ਗੋਬਿੰਦ ਸੁਖੀਜਾ)- ਢਿਲਵਾਂ ਪੁਲਿਸ ਨੇ 225 ਗ੍ਰਾਮ ਅਫੀਮ ਅਤੇ...

Ad Position 21
No active advertisement
ਅਜੀਤ ਡੈਸਕ 25-07-2026

ਢਿਲਵਾਂ (ਕਪੂਰਥਲਾਂ), 25 ਜੁਲਾਈ (ਗੋਬਿੰਦ ਸੁਖੀਜਾ)- ਢਿਲਵਾਂ ਪੁਲਿਸ ਨੇ 225 ਗ੍ਰਾਮ ਅਫੀਮ ਅਤੇ ਗੱਡੀ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਮੁਖੀ ਢਿਲਵਾਂ ਹਰਜਿੰਦਰ ਸਿੰਘ ਨੇ ਦੱਸਿਆ ਕਿ ਐਸ.ਆਈ. ਕੁਲਦੀਪ ਸਿੰਘ ਆਪਣੇ ਸਾਥੀਆਂ ਨਾਲ ਗਸ਼ਤ ਦੌਰਾਨ ਹਾਈ-ਟੈਕ ਨਾਕਾ ਢਿਲਵਾਂ ਵਿਖੇ ਅੰਮ੍ਰਿਤਸਰ ਵਾਲੇ ਪਾਸੇ ਤੋਂ ਆ ਰਹੀਆਂ ਗੱਡੀਆਂ ਦੀ ਜਾਂਚ ਕਰ ਰਹੇ ਸਨ। ਇਸ ਦੌਰਾਨ ਅੰਮ੍ਰਿਤਸਰ ਵਾਲੇ ਪਾਸੇ ਤੋਂ ਇਕ ਗੱਡੀ ਆਈ ਅਤੇ ਜਦੋਂ ਇਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਡਰਾਈਵਰ ਨੇ ਭੱਜਣ ਦੀ ਕੋਸ਼ਿਸ਼ ਕੀਤੀ।

ਸ਼ੱਕ ਪੈਣ 'ਤੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਰ ਨੂੰ ਰੋਕਿਆ ਗਿਆ ਅਤੇ ਸਵਾਰਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਆਪਣੀ ਪਛਾਣ ਗੁਰਮੁਖ ਸਿੰਘ ਵਾਸੀ ਪਿੰਡ ਮੁੰਡੀ ਕਾਲੂ, ਥਾਣਾ ਲੋਹੀਆਂ, ਜਲੰਧਰ ਅਤੇ ਰੇਸ਼ਮ ਸਿੰਘ ਵਾਸੀ ਪਿੰਡ ਖੋਆਸਪੁਰ, ਥਾਣਾ ਗੋਇੰਦਵਾਲ ਸਾਹਿਬ, ਤਰਨਤਾਰਨ ਵਜੋਂ ਕੀਤੀ। ਤਲਾਸ਼ੀ ਦੌਰਾਨ ਉਸ ਕੋਲੋਂ 225 ਗ੍ਰਾਮ ਵਜ਼ਨ ਦੀ ਅਫੀਮ ਬਰਾਮਦ ਹੋਈ। ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਵਿਰੁੱਧ ਢਿਲਵਾਂ ਪੁਲਿਸ ਸਟੇਸ਼ਨ ਵਿਖੇ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਜਾਰੀ ਹੈ।

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਮਾਨ ਨੇ ਪਿੰਡ ਦੇ ਵਿਕਾਸ ਲਈ 51 ਲੱਖ ਰੁਪਏ ਦੀ ਗ੍ਰਾਂਟ ਸੌਂਪੀ ਅਗਲੀ ਖ਼ਬਰ ਕਾਂਗਰਸ ਨੇ ਕੱਢਿਆ ਜੇਤੂ ਮਾਰਚ, ਧਰਮਿੰਦਰ ਪ੍ਰਧਾਨ ਦੇ ਅਸਤੀਫੇ ਨੂੰ ਦੱਸਿਆ ਸੰਘਰਸ਼ ਦੀ ਜਿੱਤ
Ad Position 24