04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਮਾਨਸਾ ’ਚ ਨਬਾਲਗ ਲੜਕੀ ਨਾਲ ਜ਼ਬਰ ਜ਼ਨਾਹ, 5 ਖ਼ਿਲਾਫ਼ ਮੁਕੱਦਮਾ ਦਰਜ

ਮਾਨਸਾ, 25 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)- ਸਥਾਨਕ ਸ਼ਹਿਰ ’ਚ ਨਬਾਲਗ ਲੜਕੀ...

Ad Position 21
No active advertisement
ਅਜੀਤ ਡੈਸਕ 25-07-2026

ਮਾਨਸਾ, 25 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)- ਸਥਾਨਕ ਸ਼ਹਿਰ ’ਚ ਨਬਾਲਗ ਲੜਕੀ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਦੀ ਮਾਤਾ ਦੇ ਬਿਆਨਾਂ ਅਨੁਸਾਰ ਉਸ ਦੀ ਲੜਕੀ ਇਕ ਬਿਊਟੀ ਪਾਰਲਰ ’ਤੇ ਕੰਮ ਸਿੱਖਣ ਗਈ ਸੀ, ਜਿੱਥੋਂ ਉਸ ਨੂੰ ਕੁਝ ਨੌਜਵਾਨ ਘਰ ਲੈ ਗਏ ਅਤੇ ਧੱਕੇ ਨਾਲ ਸ਼ਰਾਬ ਪਿਲਾਉਣ ਉਪਰੰਤ ਉਸ ਨਾਲ ਜ਼ਬਰਦਸਤੀ ਕੀਤੀ।

ਥਾਣਾ ਸ਼ਹਿਰੀ-1 ਮਾਨਸਾ ਪੁਲਿਸ ਨੇ ਸਮੀਰ ਉਰਫ਼ ਸੈਫੀ, ਅਕਾਸ਼ਦੀਪ ਉਰਫ਼ ਕਾਸ਼ੀ, ਰਾਜਵਿੰਦਰ ਸਿੰਘ ਉਰਫ਼ ਸਿੱਬੂ ਵਾਸੀ ਮਾਨਸਾ, ਰਮਨਦੀਪ ਸਿੰਘ ਉਰਫ਼ ਦੀਪ ਵਾਸੀ ਖੈਰਾ ਕਲਾਂ, ਸੁਮੀਤ ਵਾਸੀ ਰਾਮਪੁਰਾ ਖ਼ਿਲਾਫ਼ ਵੱਖ ਵੱਖ ਧਰਾਵਾਂ ਦੇ ਨਾਲ ਹੀ ਪੋਸਕੋ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਹਰਜਿੰਦਰ ਸਿੰਘ ਗਿੱਲ ਡੀ.ਐਸ. ਪੀ. ਸਬ ਡਵੀਜ਼ਨ ਮਾਨਸਾ ਨੇ ਸੰਪਰਕ ਕਰਨ ’ਤੇ ਪਰਚਾ ਦਰਜ ਕਰਨ ਦੀ ਪੁਸ਼ਟੀ ਕੀਤੀ ਹੈ।

Ad Position 22
No active advertisement
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਵਲੋਂ ਰਾਵੀ ਦਰਿਆ ਅਤੇ ਸੱਕੀ ਨਾਲੇ ਨਾਲ ਲੱਗਦੇ ਖੇਤਰਾਂ ਦਾ ਦੌਰਾ ਅਗਲੀ ਖ਼ਬਰ ਮਾਨਸਾ ’ਚ ਨਬਾਲਗ ਲੜਕੀ ਨਾਲ ਜ਼ਬਰ ਜ਼ਨਾਹ, 5 ਖ਼ਿਲਾਫ਼ ਮੁਕੱਦਮਾ ਦਰਜ
Ad Position 24