29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਮਾਵਾਂ- ਧੀਆਂ ਸਤਿਕਾਰ ਯੋਜਨਾ ਦੀ ਰਜਿਸਟਰੇਸ਼ਨ ਨੂੰ ਲੈ ਕੇ 'ਆਪ' ਅਤੇ ਕਾਂਗਰਸੀ ਆਪਸ ਚ ਭਿੜੇ

ਕਾਹਨੂੰਵਾਨ (ਬਟਾਲਾ), 28 ਜੁਲਾਈ (ਨਿਸ਼ਾਨ ਸਿੰਘ ਚਾਹਲ) - ਪੁਲਿਸ ਥਾਣਾ ਕਾਹਨੂੰਵਾਨ ਦੇ ਅਧੀਨ ਪੈਂਦੇ ਪਿੰਡ ਨਿਮਾਣੇ ਦੇ ਵਿਚ ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ਦੇ ਤਹਿਤ ਰਜਿਸਟਰੇਸ਼ਨ ਫਾਰਮ ਭਰਨ ਨੂੰ ਲੈ ਕੇ ਆਮ...

Ad Position 21
No active advertisement
ਅਜੀਤ ਡੈਸਕ 28-07-2026

ਕਾਹਨੂੰਵਾਨ (ਬਟਾਲਾ), 28 ਜੁਲਾਈ (ਨਿਸ਼ਾਨ ਸਿੰਘ ਚਾਹਲ) - ਪੁਲਿਸ ਥਾਣਾ ਕਾਹਨੂੰਵਾਨ ਦੇ ਅਧੀਨ ਪੈਂਦੇ ਪਿੰਡ ਨਿਮਾਣੇ ਦੇ ਵਿਚ ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ਦੇ ਤਹਿਤ ਰਜਿਸਟਰੇਸ਼ਨ ਫਾਰਮ ਭਰਨ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਕਾਂਗਰਸੀ ਧੜੇ ਦੇ ਆਗੂ ਆਪਸ ਵਿਚ ਭਿੜ ਗਏ। ਆਮ ਆਦਮੀ ਪਾਰਟੀ ਦੇ ਧੜੇ ਨਾਲ ਸੰਬੰਧਿਤ ਗੁਲਜਾਰ ਸਿੰਘ ਅਤੇ ਪਲਵਿੰਦਰ ਸਿੰਘ ਵੱਲੋਂ ਕਾਂਗਰਸੀ ਧੜੇ ਨਾਲ ਸੰਬੰਧਿਤ ਸਿਕੰਦਰ ਮਸੀਹ ਨੂੰ ਸੋਮਵਾਰ ਨੂੰ ਤੇਜ ਹਥਿਆਰਾਂ ਨਾਲ ਜ਼ਖਮੀ ਕੀਤਾ ਗਿਆ। ਜਦਕਿ ਅੱਜ ਸਵੇਰੇ ਸਿਕੰਦਰ ਮਸੀਹ ਦੇ ਧੜੇ ਸੰਬੰਧਤ ਵਿਕੀ ਮਸੀਹ, ਬੱਬੂ ਮਸੀਹ, ਬੰਟੀ ਮਸੀਹ, ਅਤੇ ਸੁੱਖਾ ਮਸੀਹ ਨੇ ਰਵਾਇਤੀ ਹਥਿਆਰਾਂ ਦੇ ਨਾਲ ਗੁਲਜਾਰ ਸਿੰਘ ਅਤੇ ਪਲਵਿੰਦਰ ਸਿੰਘ ਉੱਪਰ ਖੇਤਾਂ ਵਿਚ ਹਮਲਾ ਕਰਕੇ ਉਨ੍ਹਾਂ ਨੂੰ ਜਖਮੀ ਕਰ ਦਿੱਤਾ। ਗੁਲਜਾਰ ਸਿੰਘ ਅਤੇ ਪਲਵਿੰਦਰ ਸਿੰਘ ਉੱਪਰ ਹਮਲਾ ਕਰਨ ਤੋਂ ਬਾਅਦ ਇਹ ਹਮਲਾਵਰ ਧਿਰ ਸਠਿਆਲੀ ਪੁਲ ਦੀ ਤਰਫ ਨੂੰ ਮੋਟਰਸਾਈਕਲਾਂ ਉਪਰ ਸਵਾਰ ਹੋ ਕੇ ਜਾ ਰਹੇ ਸਨ ਤਾਂ ਗੁਲਜਾਰ ਸਿੰਘ ਅਤੇ ਕੁਲਵਿੰਦਰ ਸਿੰਘ ਧਿਰ ਨੇ ਇਨ੍ਹਾਂ ਨੂੰ ਆਈ.ਟੀ.ਆਈ. ਦੇ ਸਾਹਮਣੇ ਘੇਰ ਲਿਆ ਤੇ ਇਨ੍ਹਾਂ 'ਤੇ ਰਵਾਇਤੀ ਹਥਿਆਰਾਂ ਨਾਲ ਹਮਲਾ ਕਰਕੇ ਇਨ੍ਹਾਂ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ। ਸਿਕੰਦਰ ਮਸੀਹ ਦੀ ਧਿਰ ਵਲੋਂ ਅਤੇ ਪਿੰਡ ਦੇ ਸਰਪੰਚ ਗਗਨਦੀਪ ਸਿੰਘ ਦਾ ਕਹਿਣਾ ਹੈ ਕਿ ਗੁਲਜਾਰ ਸਿੰਘ ਅਤੇ ਪਲਵਿੰਦਰ ਸਿੰਘ ਧਿਰ ਵਲੋਂ ਡਾ. ਸਿਕੰਦਰ ਧੜੇ ਦੇ ਉੱਪਰ ਆਈਟੀਆਈ ਸਠਿਆਲੀ ਦੇ ਕੋਲ ਤੇਜ ਧਾਰ ਹਥਿਆਰਾਂ ਦੇ ਨਾਲ ਹਮਲਾ ਵੀ ਕੀਤਾ ਅਤੇ ਗੋਲੀਆਂ ਵੀ ਚਲਾਈਆਂ ਗਈਆਂ ਪਰ ਗੋਲੀਆਂ ਚਲਾਉਣ ਦੀ ਘਟਨਾ ਨੂੰ ਸਥਾਨਕ ਪੁਲਿਸ ਸਵੀਕਾਰ ਨਹੀਂ ਕਰ ਰਹੀ। ਥਾਣਾ ਕਾਹਨੂੰਵਾਨ ਦੇ ਐਸ.ਐਚ.ਉ. ਕੁਲਦੀਪ ਸਿੰਘ ਦਾ ਕਹਿਣਾ ਕਿ ਪੁਲਿਸ ਗੋਲੀ ਚੱਲਣ ਦੀ ਘਟਨਾ ਬਾਰੇ ਜਾਂਚ ਕਰ ਰਹੀ ਹੈ। 

Ad Position 22
No active advertisement
ਪਿਛਲੀ ਖ਼ਬਰ ਅੱਜ ਸੰਸਦ ਦਾ ਦੌਰਾ ਕਰ ਸਕਦੇ ਹਨ ਮੁੱਖ ਮੰਤਰੀ ਭਗਵੰਤ ਮਾਨ ਅਗਲੀ ਖ਼ਬਰ ਨੀਟ ਪੇਪਰ ਲੀਕ ਵਿਰੋਧ ਪ੍ਰਦਰਸ਼ਨ - ਪੁਲਿਸ ਹਿੰਸਾ ਦੇ ਦੋਸ਼ਾਂ ਦੀ ਕੀਤੀ ਜਾ ਰਹੀ ਹੈ ਜਾਂਚ - ਸੁਪਰੀਮ ਕੋਰਟ
Ad Position 24