29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਸ਼੍ਰੋਮਣੀ ਅਕਾਲੀ ਦਲ (ਅ) ਵਲੋਂ ਗੁਰਜੰਟ ਸਿੰਘ ਕੱਟੂ ਨੂੰ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਉਮੀਦਵਾਰ ਐਲਾਨਿਆ

ਮਹਿਲ ਕਲਾਂ (ਬਰਨਾਲਾ), 28 ਜੁਲਾਈ ( ਅਵਤਾਰ ਸਿੰਘ ਅਣਖੀ)- ਸ਼੍ਰੋਮਣੀ ਅਕਾਲੀ ਦਲ (ਅ) ਦੇ ਪਾਰਲੀਮਾਨੀ ਬੋਰਡ ਵਲੋਂ...

Ad Position 21
No active advertisement
ਅਜੀਤ ਡੈਸਕ 28-07-2026

ਮਹਿਲ ਕਲਾਂ (ਬਰਨਾਲਾ), 28 ਜੁਲਾਈ ( ਅਵਤਾਰ ਸਿੰਘ ਅਣਖੀ)- ਸ਼੍ਰੋਮਣੀ ਅਕਾਲੀ ਦਲ (ਅ) ਦੇ ਪਾਰਲੀਮਾਨੀ ਬੋਰਡ ਵਲੋਂ ਵਿਧਾਨ ਸਭਾ ਚੋਣਾਂ 2027 ਲਈ 20 ਉਮੀਦਵਾਰਾਂ ਦੀ ਐਲਾਨੀ ਪਹਿਲੀ ਸੂਚੀ ਵਿਚ ਪਾਰਟੀ ਦੇ ਕੌਮੀ ਜਨਰਲ ਸਕੱਤਰ ਹਲਕਾ ਇੰਚਾਰਜ ਮਹਿਲ ਕਲਾਂ ਗੁਰਜੰਟ ਸਿੰਘ ਕੱਟੂ ਨੂੰ ਵਿਧਾਨ ਸਭਾ ਹਲਕਾ ਮਹਿਲ ਕਲਾਂ ਰਾਖਵੇਂ ਤੋਂ ਉਮੀਦਵਾਰ ਬਣਾਇਆ ਹੈ। ਇਹ ਪਤਾ ਲੱਗਦਿਆ ਹੀ ਹਲਕੇ ਦੇ ਪਾਰਟੀ ਵਰਕਰਾਂ ਅੰਦਰ ਭਾਰੀ ਖੁਸ਼ੀ ਦੀ ਲਹਿਰ ਦੌੜ ਗਈ ਹੈ।

ਸ਼੍ਰੋਮਣੀ ਅਕਾਲੀ ਦਲ (ਅ) ਦੇ ਆਗੂਆਂ ਨੇ ਪਾਰਟੀ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਪਾਰਲੀਮਾਨੀ ਬੋਰਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਰ ਵਰਗ ਵਿਚ ਹਰਮਨ ਪਿਆਰੇ ਆਗੂ ਗੁਰਜੰਟ ਸਿੰਘ ਕੱਟੂ ਪਾਰਟੀ ਦੇ ਨਿਸ਼ਕਾਮ ਵਫਾਦਾਰ ਆਗੂ ਹਨ। ਉਨ੍ਹਾਂ ਦੀ ਸਫ਼ਲਤਾ ਲਈ ਹਲਕਾ ਮਹਿਲ ਕਲਾਂ ਦੇ ਪਾਰਟੀ ਆਗੂ, ਵਰਕਰ ਪੂਰੀ ਤਨਦੇਹੀ ਨਾਲ ਚੋਣ ਮੁਹਿੰਮ 'ਚ ਤਨ, ਮਨ, ਧਨ ਨਾਲ ਅਹਿਮ ਯੋਗਦਾਨ ਪਾਉਣਗੇ।

ਭਾਈ ਗੁਰਜੰਟ ਸਿੰਘ ਕੱਟੂ ਨੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਿਆ ਕਿਹਾ ਕਿ ਉਹ ਹਲਕਾ ਮਹਿਲ ਕਲਾਂ ਦੇ ਲੋਕਾਂ ਦੇ ਦੁੱਖ ਸੁੱਖ 'ਚ ਹਮੇਸ਼ਾ ਹੀ ਨਾਲ ਖੜੇ ਹਨ । ਹੁਣ ਉਹ ਪਹਿਲਾ ਨਾਲੋ ਵੀ ਵਧੇਰੇ ਸਮਾਂ ਹਲਕਾ ਮਹਿਲ ਕਲਾਂ ਦੇ ਲੋਕਾਂ ਦੀ ਸੇਵਾ ਨੂੰ ਸਮਰਪਿਤ ਰਹਿਣਗੇ।

Ad Position 22
No active advertisement
ਪਿਛਲੀ ਖ਼ਬਰ ਵਿਦੇਸ਼ੋਂ ਆਈ ਪਤਨੀ ਲੱਖਾਂ ਦੀ ਨਕਦੀ ਤੇ ਗਹਿਣੇ ਲੈ ਕੇ ਹੋਈ ਰਫੂਚੱਕਰ, ਤਿੰਨ ਖਿਲਾਫ਼ ਮੁਕੱਦਮਾ ਦਰਜ ਅਗਲੀ ਖ਼ਬਰ ਗੁਪਤ ਸੂਚਨਾ ਦੇ ਆਧਾਰ ’ਤੇ 60 ਕਿਲੋ ਸ਼ੱਕੀ ਪਨੀਰ ਨਸ਼ਟ, ਤਿੰਨ ਸੈਂਪਲ ਜਾਂਚ ਲਈ ਭੇਜੇ
Ad Position 24