29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਵਿਦੇਸ਼ੋਂ ਆਈ ਪਤਨੀ ਲੱਖਾਂ ਦੀ ਨਕਦੀ ਤੇ ਗਹਿਣੇ ਲੈ ਕੇ ਹੋਈ ਰਫੂਚੱਕਰ, ਤਿੰਨ ਖਿਲਾਫ਼ ਮੁਕੱਦਮਾ ਦਰਜ

ਚੋਗਾਵਾਂ/ਅੰਮ੍ਰਿਤਸਰ, 28 ਜੁਲਾਈ (ਗੁਰਵਿੰਦਰ ਸਿੰਘ ਕਲਸੀ)- ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਭੁੱਲਰ ਵਿਖੇ...

Ad Position 21
No active advertisement
ਅਜੀਤ ਡੈਸਕ 28-07-2026

ਚੋਗਾਵਾਂ/ਅੰਮ੍ਰਿਤਸਰ, 28 ਜੁਲਾਈ (ਗੁਰਵਿੰਦਰ ਸਿੰਘ ਕਲਸੀ)- ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਭੁੱਲਰ ਵਿਖੇ ਵਿਦੇਸ਼ ਤੋਂ ਆਈ ਪਤਨੀ ਲੱਖਾਂ ਰੁਪਏ ਦੀ ਨਕਦੀ ਤੇ ਗਹਿਣੇ ਲੈ ਕੇ ਫ਼ਰਾਰ ਹੋ ਜਾਣ ਦੀ ਖ਼ਬਰ ਹੈ। ਇਸ ਸਬੰਧੀ ਸੁਖਬੀਰ ਸਿੰਘ ਪੁੱਤਰ ਸਵ: ਸਵਰਨ ਸਿੰਘ ਨੇ ਪੁਲਿਸ ਥਾਣਾ ਲੋਪੋਕੇ ਤੇ ਹੋਰਨਾਂ ਉਚ ਅਧਿਕਾਰੀਆਂ ਨੂੰ ਲਿਖਤੀ ਦਰਖਾਸਤ ਦੀਆਂ ਕਾਪੀਆਂ ਦਿੰਦਿਆਂ ਦੱਸਿਆ ਕਿ 22-1-2021 ਨੂੰ ਮੇਰਾ ਵਿਆਹ ਅਰਸ਼ਦੀਪ ਕੌਰ ਪੁੱਤਰੀ ਦੀਦਾਰ ਸਿੰਘ ਵਾਸੀ ਢਾਲਾਂ ਨੌਸ਼ਹਿਰਾ ਨਾਲ ਹੋਇਆ ਸੀ।‌ ਮੈਂ ਆਪਣੀ ਪਤਨੀ ਨੂੰ ਆਈਲੈਟਸ ਕਰਵਾ ਕੇ ਆਪਣਾ ਮਕਾਨ ਵੇਚ ਕੇ 25 ਲੱਖ ਰੁਪਏ ਦੀ ਰਾਸ਼ੀ ਲਗਾ ਕੇ 2022 ਵਿਚ ਜਰਮਨ (ਬਰਲੀਨ) ਨੂੰ ਵਿਦੇਸ਼ ਭੇਜਿਆ ਤੇ ਹੁਣ ਮੇਰੀ ਪਤਨੀ ਮੇਰੇ ਕੋਲੋਂ ਤਲਾਕ ਮੰਗ ਰਹੀ ਸੀ।

16 ਜੁਲਾਈ ਨੂੰ ਮੇਰੀ ਪਤਨੀ ਵਿਦੇਸ਼ ਤੋਂ ਵਾਪਸ ਪਿੰਡ ਭੁੱਲਰ ਆਈ। ਮੇਰੀ ਸੱਸ ਰਾਜਵਿੰਦਰ ਕੌਰ ਤੇ ਸਾਲਾ ਜਰਮਨਜੀਤ ਸਿੰਘ ਵੀ ਇੱਥੇ ਆਏ ਤੇ ਉਹ ਚਲੇ ਗਏ। 26 ਜੁਲਾਈ ਦੀ ਰਾਤ ਨੂੰ ਮੇਰੀ ਪਤਨੀ ਅਰਸ਼ਦੀਪ ਕੌਰ ਮੇਰਾ ਸਹੁਰਾ ਦੀਦਾਰ ਸਿੰਘ, ਸੱਸ ਰਾਜਵਿੰਦਰ ਕੌਰ ਤੇ ਸਾਲਾ ਜਰਮਨਜੀਤ ਸਿੰਘ ਦੀ ਮਿਲੀ ਭੁਗਤ ਨਾਲ ਘਰ ਦੇ ਕੈਮਰੇ ਬੰਦ ਕਰਕੇ ਰਾਤ ਦੀ ਰੋਟੀ ਵਿਚ ਕੁਝ ਨਸ਼ੀਲਾ ਪਦਾਰਥ ਦੇ ਦਿੱਤਾ ਸੀ। ਮੈਂ ਬੇਹੋਸ਼ ਹੋ ਗਿਆ ਤਾਂ ਮੇਰੀ ਪਤਨੀ ਘਰ ਦੇ ਸਾਰੇ ਗਹਿਣੇ ਤੇ 4 ਲੱਖ 60 ਹਜ਼ਾਰ ਦੀ ਨਕਦੀ, ਲੈਪਟੋਪ ਪਾਸਪੋਰਟ ਤੇ ਹੋਰ ਕੀਮਤੀ ਸਮਾਨ ਲੈ ਕੇ ਰਫੂ ਚੱਕਰ ਹੋ ਗਈ।

ਸਵੇਰੇ ਜਦੋਂ ਬੇਹੋਸ਼ੀ ਦੀ ਹਾਲਤ ਵਿਚ ਮੈਂ ਉੱਠਿਆ ਤਾਂ ਘਰ ਦਾ ਸਾਰਾ ਸਮਾਨ ਖਿਲਰਿਆ ਪਿਆ ਸੀ। ਇਸ ਸਬੰਧੀ ਵਿਰੋਧੀ ਧਿਰ ਨਾਲ ਸੰਪਰਕ ਨਹੀਂ ਹੋਇਆ। ਇਸ ਸਬੰਧੀ ਇਸ ਕੇਸ ਦੀ ਤਫਤੀਸ਼ ਕਰ ਰਹੇ ਏ.ਐਸ.ਆਈ. ਗੁਰਦੀਪ ਸਿੰਘ ਨਾਲ ਸੰਪਰਕ ਕਰਨ ਤੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਅਰਸ਼ਦੀਪ ਕੌਰ, ਰਾਜਵਿੰਦਰ ਕੌਰ ਅਤੇ ਜਰਮਨਜੀਤ ਸਿੰਘ ਖਿਲਾਫ਼ 61(2)305/331(4) ਅਧੀਨ ਮੁਕਦਮਾ ਦਰਜ ਕਰਕੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਜਾਅਲੀ ਬਿੱਲਾਂ ਰਾਹੀਂ ਕਰੋੜਾਂ ਰੁਪਏ ਜਾਰੀ ਕਰਵਾਉਣ ਦੇ ਮਾਮਲੇ 'ਚ ਸਾਬਕਾ ਐਕਸੀਅਨ ਜੋਗਿੰਦਰ ਸਿੰਘ ਨੂੰ 5 ਸਾਲ ਦੀ ਸਖ਼ਤ ਕ... ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਅ) ਵਲੋਂ ਗੁਰਜੰਟ ਸਿੰਘ ਕੱਟੂ ਨੂੰ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਉਮੀਦਵਾਰ ਐਲਾਨਿਆ
Ad Position 24