28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਪੰਜਾਬ ਯੂਨੀਵਰਸਿਟੀ ਦੇ ਵੀ.ਸੀ. ਦਫ਼ਤਰ ਵਿਚ ਵੀ.ਸੀ. ਨਾਲ ਜਯੋਤੀ ਦੇ ਪਰਿਵਾਰਿਕ ਮੈਂਬਰਾਂ ਦੀ ਹੋਈ ਮੀਟਿੰਗ

ਚੰਡੀਗੜ੍ਹ, 28 ਜੁਲਾਈ- ਪੰਜਾਬ ਯੂਨੀਵਰਸਿਟੀ ਦੇ ਵੀ.ਸੀ. ਦਫ਼ਤਰ ਵਿਚ ਵੀ.ਸੀ. ਨਾਲ ਜਯੋਤੀ ਦੇ ਪਰਿਵਾਰਿਕ...

Ad Position 21
No active advertisement
ਅਜੀਤ ਡੈਸਕ 28-07-2026

ਚੰਡੀਗੜ੍ਹ, 28 ਜੁਲਾਈ- ਪੰਜਾਬ ਯੂਨੀਵਰਸਿਟੀ ਦੇ ਵੀ.ਸੀ. ਦਫ਼ਤਰ ਵਿਚ ਵੀ.ਸੀ. ਨਾਲ ਜਯੋਤੀ ਦੇ ਪਰਿਵਾਰਿਕ ਮੈਂਬਰਾਂ ਦੀ ਮੀਟਿੰਗ ਹੋਈ। ਪਰਿਵਾਰ ਦਾ ਕਹਿਣਾ ਹੈ ਕਿ ਸਾਨੂੰ ਸਿਰਫ਼ ਪ੍ਰਸ਼ਾਸਨ 16 ਲੱਖ ਦੇਣ ਲਈ ਮੰਨਿਆ ਹੈ ਜਿਸਨੂੰ ਅਸੀਂ ਮਨਜ਼ੂਰ ਨਹੀਂ ਕਰਾਂਗੇ, ਅਸੀਂ 3 ਕਰੋੜ ਦੀ ਮੰਗ ਕੀਤੀ ਸੀ। ਵੀ.ਸੀ. ਵਲੋਂ ਜਯੋਤੀ ਦੇ ਛੋਟੇ ਭਰਾ ਨੂੰ ਸਰਕਾਰੀ ਨੌਕਰੀ ਦੇਣ ਦਾ ਭਰੋਸਾ ਦਿੱਤਾ ਗਿਆ ਹੈ।

ਬਾਕੀ ਜਿਵੇਂ ਵਿਦਿਆਰਥੀ ਫ਼ੈਸਲਾ ਕਰਨਗੇ ਓਵੇਂ ਹੀ ਅਸੀਂ ਕਰਾਂਗੇ ਅਤੇ ਉਨ੍ਹਾਂ ਕਿਹਾ ਕਿ ਅਸੀਂ ਅੱਜ ਰਾਤ ਤੱਕ ਦਾ ਸਮਾਂ ਪ੍ਰਸ਼ਾਸਨ ਨੂੰ ਦਿੰਨੇ ਹਾਂ ਅਤੇ ਸਾਡੀ ਮੰਗ ਹੈ ਕਿ ਜ਼ਿੰਮੇਵਾਰ ਬੰਦੇ ਤੇ ਐੱਫ.ਆਈ.ਆਰ. ਦਰਜ ਹੋਵੇ। ਜੇਕਰ ਨਹੀਂ ਮੰਨੇ ਤਾਂ ਅਸੀਂ ਆਪਣੀ ਕੁੜੀ ਦੀ ਲਾਸ਼ ਏਥੇ ਛੱਡ ਜਾਵਾਂਗੇ ਅਤੇ ਪੋਸਟ ਮਾਰਟਮ ਨਹੀਂ ਹੋਣ ਦੇਵਾਂਗੇ।

ਇਸਤੋਂ ਪਹਿਲਾਂ ਸਵੇਰ ਤੋਂ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੇ ਵੀ.ਸੀ ਦਫ਼ਤਰ ਵਿਚ ਧੱਕੇ ਨਾਲ ਦਖ਼ਲ ਕਰਦੇ ਹੋਏ ਗੇਟ ਦੇ ਸ਼ੀਸ਼ੇ ਤੋੜ ਦਿੱਤੇ ਸੀ ਪਰ ਪੁਲਿਸ ਵਲੋਂ ਮੌਕੇ ਤੇ ਆ ਕੇ ਵਿਦਿਆਰਥੀਆਂ ਤੇ ਕਾਬੂ ਪਾਇਆ ਗਿਆ।

Ad Position 22
No active advertisement
ਪਿਛਲੀ ਖ਼ਬਰ ਚੰਬਾ ’ਚ ਡੂੰਘੀ ਖੱਡ ਵਿਚ ਡਿੱਗੀ ਕਾਰ, 5 ਲੋਕਾਂ ਦੀ ਮੌਤ ਅਗਲੀ ਖ਼ਬਰ ਮਲੋਟ ਵਾਸੀ ਲੜਕੀ ਦੀ ਕੈਨੇਡਾ ’ਚ ਮੌਤ
Ad Position 24