28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਕਾਂਗਰਸ ਪ੍ਰਧਾਨ ਖੜਗੇ ਦੇ ਦਫ਼ਤਰ ’ਚ ਇੰਡੀਆ ਬਲਾਕ ਦੀ ਮੀਟਿੰਗ ਸ਼ੁਰੂ

ਨਵੀਂ ਦਿੱਲੀ, 29 ਜੁਲਾਈ- ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਅੱਜ ਸਵੇਰ 10 ਵਜੇ ਤੋਂ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਮਲਿਕ ਅਰਜੁਨ ਖੜਗੇ ਦੇ ਦਫ਼ਤਰ ਵਿਖੇ ਇੰਡੀਆ ਬਲਾਕ ਦੇ ਆਗੂਆਂ....

Ad Position 21
No active advertisement
ਅਜੀਤ ਡੈਸਕ 29-07-2026

ਨਵੀਂ ਦਿੱਲੀ, 29 ਜੁਲਾਈ- ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਅੱਜ ਸਵੇਰ 10 ਵਜੇ ਤੋਂ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਮਲਿਕ ਅਰਜੁਨ ਖੜਗੇ ਦੇ ਦਫ਼ਤਰ ਵਿਖੇ ਇੰਡੀਆ ਬਲਾਕ ਦੇ ਆਗੂਆਂ ਦੀ ਇਕ ਮੀਟਿੰਗ ਹੋ ਰਹੀ ਹੈ। ਲੋਕ ਸਭਾ ਅਤੇ ਰਾਜ ਸਭਾ ਦੇ ਵਿਰੋਧੀ ਆਗੂ ਇਸ ਵਿਚ ਹਿੱਸਾ ਲੈ ਰਹੇ ਹਨ। ਇਹ ਮੀਟਿੰਗ ਸੰਸਦ ਦੇ ਦੋਵਾਂ ਸਦਨਾਂ ਵਿਚ ਵਿਰੋਧੀ ਧਿਰ ਦੀ ਸਾਂਝੀ ਰਣਨੀਤੀ ਅਤੇ ਫਲੋਰ ਤਾਲਮੇਲ ਨੂੰ ਨਿਰਧਾਰਤ ਕਰੇਗੀ।

ਮੀਟਿੰਗ ਤੋਂ ਪਹਿਲਾਂ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਕਈ ਮੁੱਦਿਆਂ 'ਤੇ ਚਰਚਾ ਲਈ ਨੋਟਿਸ ਸੌਂਪੇ ਹਨ। ਕਾਂਗਰਸ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਦਲ ਬਦਲੀ ਕਾਨੂੰਨ ਵਿਚ ਬਦਲਾਅ 'ਤੇ ਚਰਚਾ ਦੀ ਮੰਗ ਕੀਤੀ ਹੈ। ਕੇ.ਸੀ. ਵੇਣੂਗੋਪਾਲ ਨੇ ਅਯੁੱਧਿਆ ਰਾਮ ਮੰਦਰ ਟਰੱਸਟ ਵਿਚ ਕਥਿਤ ਵਿੱਤੀ ਬੇਨਿਯਮੀਆਂ ਦੀ ਜਾਂਚ ਦੀ ਮੰਗ ਕੀਤੀ ਹੈ। ਰਾਜ ਸਭਾ ਵਿਚ ਕਾਂਗਰਸ ਸੰਸਦ ਮੈਂਬਰ ਪ੍ਰਵੀਨ ਚੱਕਰਵਰਤੀ ਨੇ ਕਾਵੇਰੀ ਜਲ ਵਿਵਾਦ ਅਤੇ ਮੇਕੇਦਾਤੂ ਪ੍ਰੋਜੈਕਟ 'ਤੇ ਸਰਕਾਰ ਤੋਂ ਜਵਾਬ ਮੰਗੇ ਹਨ। ਵਿਰੋਧੀ ਧਿਰ ਪ੍ਰੀਖਿਆ ਨਾਲ ਸੰਬੰਧਿਤ ਮੁੱਦਿਆਂ ਅਤੇ ਚੋਣ ਸੁਧਾਰਾਂ 'ਤੇ ਵੀ ਸਰਕਾਰ ਨੂੰ ਘੇਰਨ ਦੀ ਤਿਆਰੀ ਕਰ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਗੁਰੂ ਪੂਰਨਿਮਾ ਦੇ ਸ਼ੁੱਭ ਦਿਹਾੜੇ ਮੌਕੇ ਸਾਰਿਆਂ ਨੂੰ ਵਧਾਈਆਂ- ਮੁੱਖ ਮੰਤਰੀ ਮਾਨ ਅਗਲੀ ਖ਼ਬਰ ਲੋਕ ਸਭਾ ’ਚ ਅੱਜ ਪੇਪਰ ਲੀਕ ਸੋਧ ਬਿੱਲ ’ਤੇ ਬੋਲ ਸਕਦੇ ਨੇ ਰਾਹੁਲ ਗਾਂਧੀ
Ad Position 24