02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਨਸ਼ੇ ਦਾ ਸੇਵਨ ਕਰਦੇ ਹੋਏ ਨੌਜਵਾਨ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਜਮਾਲਪੁਰ (ਲੁਧਿਆਣਾ) 2 ਅਗਸਤ, (ਅਸ਼ਵਨੀ ਕੁਮਾਰ) - ਥਾਣਾ ਜਮਾਲਪੁਰ ਦੀ ਚੌਂਕੀ ਰਾਮਗੜ੍ਹ ਦੀ ਪੁਲਿਸ ਪਾਰਟੀ ਗਸ਼ਤ ਦੌਰਾਨ ਨੇੜਲੇ ਪਿੰਡ ਪਹਰੂਵਾਲ ਦੇ ਨੇੜੇ ਪਹੁੰਚੀ ਅਤੇ ਇਕ ਨੌਜਵਾਨ ਨੂੰ ਖੇਤੀਬਾੜੀ ਵਾਲੀ ਜ਼ਮੀਨ ਵਿਚ...

Ad Position 21
No active advertisement
ਅਜੀਤ ਡੈਸਕ 02-08-2026

ਜਮਾਲਪੁਰ (ਲੁਧਿਆਣਾ) 2 ਅਗਸਤ, (ਅਸ਼ਵਨੀ ਕੁਮਾਰ) - ਥਾਣਾ ਜਮਾਲਪੁਰ ਦੀ ਚੌਂਕੀ ਰਾਮਗੜ੍ਹ ਦੀ ਪੁਲਿਸ ਪਾਰਟੀ ਗਸ਼ਤ ਦੌਰਾਨ ਨੇੜਲੇ ਪਿੰਡ ਪਹਰੂਵਾਲ ਦੇ ਨੇੜੇ ਪਹੁੰਚੀ ਅਤੇ ਇਕ ਨੌਜਵਾਨ ਨੂੰ ਖੇਤੀਬਾੜੀ ਵਾਲੀ ਜ਼ਮੀਨ ਵਿਚ ਬੈਠਾ ਨਸ਼ਾ ਦਾ ਸੇਵਨ ਕਰਦੇ ਹੋਏ ਪਾਇਆ। ਪੁਲਿਸਸ ਨੇ ਉਸ ਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਦੀ ਪਛਾਣ ਸੁਖਵਿੰਦਰ ਸਿੰਘ ਉਰਫ਼ ਸੁੱਖੂ ਪੁੱਤਰ ਗੁਲਵੰਤ ਸਿੰਘ ਵਾਸੀ ਪਿੰਡ ਭਾਮੀਆ ਕਲਾਂ, ਲੁਧਿਆਣਾ ਵਜੋਂ ਹੋਈ ਹੈ। ਉਸ ਦੇ ਕਬਜ਼ੇ ਵਿਚੋਂ ਇਕ ਲਾਈਟਰ, ਇਕ ਸਿਲਵਰ ਪੇਪਰ (ਪੰਨੀ) ਅਤੇ 20 ਰੁਪਏ ਦਾ ਇਕ ਨੋਟ ਬਰਾਮਦ ਕੀਤਾ ਗਿਆ ਹੈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

Ad Position 22
No active advertisement
ਪਿਛਲੀ ਖ਼ਬਰ ਕਰਨਾਟਕ : ਪੂਰੇ ਸਹਿਯੋਗ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ - ਕਾਵੇਰੀ ਪਾਣੀ ਦੇ ਮੁੱਦੇ 'ਤੇ ਡੀਕੇ ਸ਼ਿਵਕੁਮਾਰ ਅਗਲੀ ਖ਼ਬਰ ਸ਼ੱਕੀ ਹਾਲਤ 'ਚ ਦੋ ਨੌਜਵਾਨਾਂ ਦੀ ਮੌਤ
Ad Position 24
No active advertisement