02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਦੁੱਧ ਲੈਣ ਜਾ ਰਹੀ ਮਹਿਲਾ ਦੇ ਕੰਨ ਵਿਚੋ ਮੋਟਰਸਾਈਕਲ ਸਵਾਰ ਵਾਲੀ ਖੋਹ ਕੇ ਫ਼ਰਾਰ, ਕੰਨ 'ਤੇ ਲੱਗੇ ਟਾਂਕੇ

ਗੁਰਦਾਸਪੁਰ, 2 ਅਗਸਤ (ਰੋਹਿਤ ਗੁਪਤਾ)- ਥਾਣਾ ਬਹਿਰਾਮਪੁਰ ਅਧੀਨ ਪੈਂਦੇ ਪਿੰਡ ਬਾਠਾਵਾਲ ਵਿਚ...

Ad Position 21
No active advertisement
ਅਜੀਤ ਡੈਸਕ 02-08-2026

ਗੁਰਦਾਸਪੁਰ, 2 ਅਗਸਤ (ਰੋਹਿਤ ਗੁਪਤਾ)- ਥਾਣਾ ਬਹਿਰਾਮਪੁਰ ਅਧੀਨ ਪੈਂਦੇ ਪਿੰਡ ਬਾਠਾਵਾਲ ਵਿਚ ਦਿਨ ਦਿਹਾੜੇ ਸਨੈਚਿੰਗ ਦੀ ਵਾਰਦਾਤ ਸਾਹਮਣੇ ਆਉਣ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਜਾਣਕਾਰੀ ਅਨੁਸਾਰ ਬਜ਼ੁਰਗ ਮਹਿਲਾ ਕਛੱਲਿਆ ਦੇਵੀ ਪਤਨੀ ਗੁਰਦਾਸ ਮੱਲ ਪਿੰਡ ਵਿਚ ਹੀ ਦੁੱਧ ਲੈਣ ਲਈ ਜਾ ਰਹੀ ਸੀ। ਇਸ ਦੌਰਾਨ ਮੋਟਰਸਾਈਕਲ ਸਵਾਰ ਇਕ ਨੌਜਵਾਨ ਨੇ ਉਸ ਦੇ ਨੇੜੇ ਆ ਕੇ ਝਪਟਾ ਮਾਰਦਿਆਂ ਉਸ ਦੇ ਕੰਨ ਦੀ ਵਾਲੀ ਖੋਹ ਲਈ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਝਪਟਾ ਇੰਨਾ ਜ਼ੋਰਦਾਰ ਸੀ ਕਿ ਔਰਤ ਦਾ ਕੰਨ ਬੁਰੀ ਤਰ੍ਹਾਂ ਫਟ ਗਿਆ ਅਤੇ ਉਹ ਜ਼ਖਮੀ ਹੋ ਗਈ।

ਪਰਿਵਾਰਕ ਮੈਂਬਰਾਂ ਵਲੋਂ ਤੁਰੰਤ ਜ਼ਖਮੀ ਔਰਤ ਨੂੰ ਨਜ਼ਦੀਕੀ ਕਲੀਨਿਕ ਤੇ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੇ ਕੰਨ 'ਤੇ ਟਾਂਕੇ ਲਗਾ ਕੇ ਇਲਾਜ ਕੀਤਾ। ਘਟਨਾ ਤੋਂ ਬਾਅਦ ਪਿੰਡ ਵਾਸੀਆਂ ਵਿਚ ਡਰ ਅਤੇ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਨੇ ਕਿਹਾ ਕਿ ਇਲਾਕੇ ਵਿਚ ਸਨੈਚਿੰਗ ਅਤੇ ਚੋਰੀ ਦੀਆਂ ਘਟਨਾਵਾਂ ਵਧ ਰਹੀਆਂ ਹਨ। ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਆਰੋਪੀ ਨੂੰ ਜਲਦ ਕਾਬੂ ਕਰਕੇ ਇਲਾਕੇ ਵਿਚ ਪੁਲਿਸ ਗਸ਼ਤ ਵਧਾਈ ਜਾਵੇ ਤਾਂ ਜੋ ਅਜਿਹੀਆਂ ਵਾਰਦਾਤਾਂ 'ਤੇ ਰੋਕ ਲੱਗ ਸਕੇ।

Ad Position 22
No active advertisement
ਪਿਛਲੀ ਖ਼ਬਰ ਸਰਜੀਵਨ ਜਿੰਦਲ ਬਣੇ ਜ਼ਿਲ੍ਹਾ ਸੰਗਰੂਰ -1 ਦੇ ਨਵੇਂ ਜ਼ਿਲ੍ਹਾ ਪ੍ਰਧਾਨ ਅਗਲੀ ਖ਼ਬਰ ਰਿਸ਼ਤੇਦਾਰ ਨੇ ਹੀ ਘਰ ਵਿਚ ਕੀਤੀ ਚੋਰੀ, ਮੋਟਰਸਾਈਕਲ ਤੇ ਮੋਬਾਈਲ ਕੀਤਾ ਚੋਰੀ, ਪੁਲਿਸ ਨੇ ਕੀਤਾ ਕਾਬੂ
Ad Position 24
No active advertisement