ਅਟਾਰੀ ਸਰਹੱਦ (ਅੰਮ੍ਰਿਤਸਰ), 4 ਅਗਸਤ - (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ) - ਬਲਾਕ ਵੇਰਕਾ ਅੰਮ੍ਰਿਤਸਰ ਦਿਹਾਤੀ ਦੇ ਸਰਕਾਰੀ ਮਿਡਲ ਹਾਈ ਸਕੂਲ ਲਾਹੌਰੀ ਮੱਲ ਵਿਚੋਂ ਬੀਤੀ ਰਾਤ ਕੀਮਤੀ ਸਮਾਨ ਚੋਰੀ ਹੋ ਜਾਣ ਬਾਰੇ ਸੂਚਨਾ ਪ੍ਰਾਪਤ ਹੋਈ ਹੈ। ਇਸ ਸੰਬੰਧੀ ਪੁਲਿਸ ਥਾਣਾ ਘਰਿੰਡਾ ਨੇ ਪਰਚਾ ਦਰਜ ਕਰਕੇ ਕਾਰਵਾਈ ਆਰੰਭੀ ਹੋਈ ਹੈ। ਸਕੂਲ ਦੇ ਇੰਚਾਰਜ ਜਗਦੀਸ਼ ਵਲੋਂ ਪੁਲਿਸ ਥਾਣਾ ਘਰਿੰਡਾ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਉਹ ਸਕੂਲ ਬੰਦ ਕਰਕੇ ਬੀਤੇ ਕੱਲ੍ਹ ਆਪਣੇ ਘਰਾਂ ਨੂੰ ਪਰਤੇ ਸਨ। ਅੱਜ ਸਵੇਰੇ ਆ ਕੇ ਜਦ ਸਕੂਲ ਦਾ ਮੇਨ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਪਰ ਸਕੂਲ ਦੀ ਰਸੋਈ ਵਾਲੇ ਕਮਰੇ ਟੁੱਟਾ ਹੋਇਆ ਸੀ ਤੇ ਸਮਾਨ ਵੀ ਕਾਫੀ ਖਿਲਰਿਆ ਪਿਆ ਸੀ। ਇਸ ਦੇ ਨਾਲ ਹੀ ਸਕੂਲ ਦੇ ਕੁਝ ਹੋਰ ਕਮਰਿਆਂ ਦੇ ਤਾਲੇ ਵੀ ਟੁੱਟੇ ਹੋਏ ਸਨ ਤੇ ਚੋਰ ਕਮਰਿਆਂ ਵਿਚੋਂ ਐਲਈਡੀ, ਕੰਪਨੀ ਦੀ ਬੈਟਰੀ, ਪਤੀਲੇ, ਢੱਕਣ ਗੈਸ ਸਿਲੰਡਰ ਤੇ ਹੋਰ ਜ਼ਰੂਰੀ ਸਮਾਨ ਚੋਰ ਚੋਰੀ ਕਰਕੇ ਫ਼ਰਾਰ ਹੋ ਚੁੱਕੇ ਸਨ।
ਤਾਜ਼ਾ ਖ਼ਬਰਾਂ
Free
ਸਰਕਾਰੀ ਸਕੂਲ ਵਿਚੋਂ ਐਲਈਡੀ ਤੇ ਹੋਰ ਕੀਮਤੀ ਸਮਾਨ ਚੋਰੀ
ਅਟਾਰੀ ਸਰਹੱਦ (ਅੰਮ੍ਰਿਤਸਰ), 4 ਅਗਸਤ - (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ) - ਬਲਾਕ ਵੇਰਕਾ ਅੰਮ੍ਰਿਤਸਰ ਦਿਹਾਤੀ ਦੇ ਸਰਕਾਰੀ ਮਿਡਲ ਹਾਈ ਸਕੂਲ ਲਾਹੌਰੀ ਮੱਲ ਵਿਚੋਂ ਬੀਤੀ ਰਾਤ ਕੀਮਤੀ ਸਮਾਨ ਚੋਰੀ ਹੋ ਜਾਣ ਬਾਰੇ ਸੂਚਨਾ ਪ੍ਰਾਪਤ...
ਅਜੀਤ ਡੈਸਕ
04-08-2026