04-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਕਾਂਗਰਸ ਹੋਰਡਿੰਗ ਵਿਵਾਦ ਪੁਲਿਸ ਤੱਕ ਪਹੁੰਚਿਆ, ਗੋ ਬੈਕ ਬਘੇਲ ਦੇ ਹੋਰਡਿੰਗ ਲਾਉਣ ਵਾਲਿਆਂ ਵਿਰੁੱਧ ਕਾਰਵਾਈ ਦੀ ਮੰਗ

ਸ੍ਰੀ ਮੁਕਤਸਰ ਸਾਹਿਬ, 4 ਅਗਸਤ (ਰਣਜੀਤ ਸਿੰਘ ਢਿੱਲੋਂ)- ਕਾਂਗਰਸ ਹੋਰਡਿੰਗ ਬੋਰਡ ਵਿਵਾਦ ਪੁਲਿਸ ਤੱਕ...

Ad Position 21
No active advertisement
ਅਜੀਤ ਡੈਸਕ 04-08-2026

ਸ੍ਰੀ ਮੁਕਤਸਰ ਸਾਹਿਬ, 4 ਅਗਸਤ (ਰਣਜੀਤ ਸਿੰਘ ਢਿੱਲੋਂ)- ਕਾਂਗਰਸ ਹੋਰਡਿੰਗ ਬੋਰਡ ਵਿਵਾਦ ਪੁਲਿਸ ਤੱਕ ਪਹੁੰਚ ਗਿਆ ਹੈ। ਗੋ ਬੈਕ ਬਘੇਲ ਦੇ ਹੋਰਡਿੰਗ ਲਾਉਣ ਵਾਲਿਆਂ ਵਿਰੁੱਧ ਅਤੇ ਪ੍ਰਿੰਟਿੰਗ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਨੂੰ ਲੈ ਕੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਵਲੋਂ ਜ਼ਿਲ੍ਹਾ ਪੁਲਿਸ ਮੁਖੀ ਨੂੰ ਸ਼ਿਕਾਇਤ ਦਿੱਤੀ ਗਈ ਹੈ।

ਇਸ ਦੌਰਾਨ ਹੀ ਬਲਾਕ ਕਾਂਗਰਸ ਕਮੇਟੀ ਦਿਹਾਤੀ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਸ਼ਰਨਜੀਤ ਸਿੰਘ ਸੰਧੂ ਵਲੋਂ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦੇ ਮੁਖੀ ਨੂੰ ਸ਼ਿਕਾਇਤ ਦਿੱਤੀ ਹੈ ਜਿਸ ਵਿਚ ਭੁਪੇਸ਼ ਬਘੇਲ ਸਬੰਧੀ ਅਪਮਾਨਜਨਕ ਫਲੈਕਸ ਤਿਆਰ ਕਰਵਾਉਣ, ਜਨਤਕ ਤੌਰ ਤੇ ਪ੍ਰਦਰਸ਼ਿਤ ਕਰਵਾਉਣ ਨੂੰ ਲੈ ਕੇ ਸਬੰਧਤ ਪ੍ਰਿੰਟਿੰਗ ਪ੍ਰੈਸ ਵਾਲੇ ਅਤੇ ਇਸ ਨੂੰ ਛੁਪਵਾਉਣ ਵਾਲੇ ਤੇ ਲਾਉਣ ਵਾਲਿਆਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।

ਇਸ ਤਰ੍ਹਾਂ ਹੁਣ ਹੋਰਡਿੰਗ ਵਿਵਾਦ ਵਧਣਾ ਸ਼ੁਰੂ ਹੋ ਗਿਆ ਹੈ। ਦੂਜੇ ਪਾਸੇ ਹੋਰਡਿੰਗ ਬੋਰਡਿੰਗ ਲਾਉਣ ਸਮੇਂ ਰਾਜਾ ਵੜਿੰਗ ਸਮਰਥਕਾਂ ਵਲੋਂ ਇਕ ਵਿਅਕਤੀ ਦੀ ਕੁੱਟਮਾਰ ਕਰਨ ਦੇ ਮਾਮਲੇ ਨੂੰ ਲੈ ਕੇ ਵੀ ਅੱਜ ਬਾਘਾ ਪੁਰਾਣਾ ਤੋਂ ਆਗੂ ਕਮਲਜੀਤ ਸਿੰਘ ਬਰਾੜ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚੇ ਅਤੇ ਉਸ ਨੌਜਵਾਨ ਦਾ ਹਾਲ ਚਾਲ ਪੁੱਛਣ ਲਈ ਹਸਪਤਾਲ ਗਏ।

Ad Position 22
No active advertisement
ਪਿਛਲੀ ਖ਼ਬਰ ਰਾਜਾਸਾਂਸੀ ਹਵਾਈ ਅੱਡੇ 'ਤੇ 31500 ਅਮਰੀਕੀ ਡਾਲਰ ਸਮੇਤ ਇਕ ਯਾਤਰੀ ਕਾਬੂ, ਅੰਦਰੂਨੀ ਕੱਪੜਿਆਂ 'ਚ ਲੁਕਾਈ ਸੀ ਵਿਦੇਸ਼ੀ ਕਰੰ... ਅਗਲੀ ਖ਼ਬਰ ਗੱਡੀ ਨੂੰ ਰਸਤਾ ਨਾ ਦੇਣ ਤੇ ਚੱਲੀ ਗੋਲੀ, ਦੋ ਸਕੇ ਭਰਾਵਾਂ ਦੀ ਮੌਤ
Ad Position 24
No active advertisement