ਚੰਡੀਗੜ੍ਹ (ਵਿਕਰਮਜੀਤ ਸਿੰਘ ਮਾਨ)- ਸ਼੍ਰੋਮਣੀ ਅਕਾਲੀ ਦਲ ਦੀ ਵਿਧਾਇਕਾ ਬੀਬੀ ਗਨੀਵ ਕੌਰ ਮਜੀਠੀਆ ਨੇ ਅੱਜ ਸਦਨ ’ਚ ਬੋਲਦੇ ਹੋਏ ਕਿਹਾ ਕਿ ਅੱਜ ਇਥੇ ਹਾਜ਼ਰ ਸਾਰੇ ਵਿਧਾਇਕਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ’ਤੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਐਕਟ ਬਾਰੇ ਸੋਧ ਕਰਨ ਲਈ ਜੈਕਾਰੇ ਵੀ ਲੀਗਲ ਮੰਨ ਕੇ ਲਗਾਏ ਪਰ ਕੱਲ੍ਹ ਤੁਸੀਂ ਸਦਨ ਵਿਚ ਕਿਹਾ ਕਿ ਤੁਸੀਂ ਇਥੇ ਬੈਠੇ ਵਿਧਾਇਕਾਂ ਨੇ ਸਾਬਤ ਕਰ ਦਿੱਤਾ ਜਦਕਿ ਗੁਰੂ ਦੀ ਹਜ਼ੂਰ ਵਿਚ ਬੈਠ ਕੇ ਗੁਰਬਾਣੀ ਸਰਵਣ ਕਰਦੀ ਸੰਗਤ ਮੰਨੀ ਜਾਂਦੀ ਹੈ ਅਤੇ ਕੀ ਤੁਸੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵੀ ਉੱਪਰ ਹੋ ਗਏ, ਤੁਸੀਂ ਚੁਣੌਤੀ ਦੇ ਰਹੇ ਹੋ ਪਰ ਇਸ ਮੌਕੇ ਆਪ ਵਿਧਾਇਕ ਰੌਲਾ ਰੱਪਾ ਪਾਉਣ ਲੱਗੇ, ਇਸ ਦੌਰਾਨ ਅਕਾਲੀ ਦਲ ਛੱਡ ਚੁੱਕੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵਲੋਂ ਵੀ ਜਦੋਂ ਕੁਝ ਅਲਗ ਟਿੱਪਣੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਬੀਬੀ ਗਨੀਵ ਕੌਰ ਨੇ ਇਯਾਲੀ ਨੂੰ ਕਿਹਾ ਕਿ ਕੀ ਤੁਸੀ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੈਲੇਂਜ ਕਰ ਰਹੇ ਹੋ ?
ਇਸ ਮੁੱਦੇ ’ਤੇ ਬੀਬੀ ਗਨੀਵ ਕੌਰ ਸਪੀਕਰ ਦੀ ਬੈਲ ਵਿਚ ਆ ਗਏ ਤਾਂ ਕਾਂਗਰਸ ਵਿਧਾਇਕ ਨੇ ਵੀ ਸਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦੇ ਮੁੱਦੇ ਤੇ ਸਪੀਕਰ ਦੀ ਬੈਲ ਵਿਚ ਆ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਨ ਲੱਗੇ l
ਤਾਜ਼ਾ ਖ਼ਬਰਾਂ
Free
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦੇ ਮੁੱਦੇ ’ਤੇ ਆਪ ਵਿਧਾਇਕਾਂ ਅੱਗੇ ਸਦਨ ’ਚ ਡੱਟ ਗਏ ਅਕਾਲੀ ਵਿਧਾਇਕਾ ਬੀਬੀ ਗਨੀਵ ਕੌਰ ਮਜੀਠੀਆ
ਚੰਡੀਗੜ੍ਹ (ਵਿਕਰਮਜੀਤ ਸਿੰਘ ਮਾਨ)- ਸ਼੍ਰੋਮਣੀ ਅਕਾਲੀ ਦਲ ਦੀ ਵਿਧਾਇਕਾ ਬੀਬੀ ਗਨੀਵ ਕੌਰ ਮਜੀਠੀਆ ਨੇ ਅੱਜ ਸਦਨ ’ਚ ਬੋਲਦੇ ਹੋਏ ਕਿਹਾ ਕਿ ਅੱਜ ਇਥੇ ਹਾਜ਼ਰ ਸਾਰੇ ਵਿਧਾਇਕਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ’ਤੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਐਕਟ ਬਾਰੇ ਸੋਧ ਕਰਨ ਲਈ ਜੈਕਾਰੇ ਵੀ ਲੀਗਲ ਮੰਨ ਕੇ ਲਗਾਏ ਪਰ ਕੱਲ੍ਹ ਤੁਸੀਂ ਸਦਨ ਵਿਚ...
ਅਜੀਤ ਡੈਸਕ
05-08-2026