05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਗੁਰਦਾਸਪੁਰ ਦੇ 2 ਨਿੱਜੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਗੁਰਦਾਸਪੁਰ, 5 ਅਗਸਤ (ਰੋਹਿਤ ਗੁਪਤਾ)- ਗੁਰਦਾਸਪੁਰ ਦੇ ਕਾਨਵੈਂਟ ਲਿਟਲ ਫਲਾਵਰ ਸਕੂਲ ਅਤੇ ਦਿੱਲੀ ਪਬਲਿਕ ਸਕੂਲ ਨੂੰ ਬੰਬ ਨਾਲ ਉਡਾਉਣ ਦਾ ਧਮਕੀ ਭਰਿਆ ਈਮੇਲ ਭੇਜਿਆ ਗਿਆ ਹੈ...

Ad Position 21
No active advertisement
ਅਜੀਤ ਡੈਸਕ 05-08-2026

ਗੁਰਦਾਸਪੁਰ, 5 ਅਗਸਤ (ਰੋਹਿਤ ਗੁਪਤਾ)- ਗੁਰਦਾਸਪੁਰ ਦੇ ਕਾਨਵੈਂਟ ਲਿਟਲ ਫਲਾਵਰ ਸਕੂਲ ਅਤੇ ਦਿੱਲੀ ਪਬਲਿਕ ਸਕੂਲ ਨੂੰ ਬੰਬ ਨਾਲ ਉਡਾਉਣ ਦਾ ਧਮਕੀ ਭਰਿਆ ਈਮੇਲ ਭੇਜਿਆ ਗਿਆ ਹੈ, ਜਿਸ ਤੋਂ ਬਾਅਦ ਪੁਲਿਸ ਵਲੋਂ ਸਕੂਲਾਂ ਅੰਦਰ ਚੈਕਿੰਗ ਅਭਿਆਨ ਚਲਾਇਆ ਗਿਆ। ਦੱਸ ਦਈਏ ਕਿ ਇਹ ਈ.ਮੇਲ ਖਾਲਿਸਤਾਨ ਨੈਸ਼ਨਲ ਆਰਮੀ ਤੇ ਬੱਬਰ ਖਾਲਸਾ ਪਰਮਾਰ (ਕੈਨੇਡਾ) ਵਲੋਂ ਭੇਜਿਆ ਗਿਆ ਹੈ। 6 ਮਹੀਨੇ ਪਹਿਲਾਂ ਵੀ ਗੁਰਦਾਸਪੁਰ ਦੇ ਕਈ ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲ ਚੁੱਕੀ ਹੈ। 15 ਅਗਸਤ ਨੂੰ ਲੈ ਕੇ ਪੁਲਿਸ ਮੁਸਤੈਦ ਹੈ, ਜਿਸ ਕਰਕੇ ਤੁਰੰਤ ਕਾਰਵਾਈ ਕਰਦੇ ਹੋਏ ਐਸ.ਐਸ.ਪੀ. ਗੁਰਦਾਸਪੁਰ ਅਦਿੱਤਿਆ ਵਲੋਂ ਸਕੂਲਾਂ ਅੰਦਰ ਚੈਕਿੰਗ ਅਭਿਆਨ ਚਲਾਇਆ ਗਿਆ। 

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ. ਗੁਰਦਾਸਪੁਰ ਅਦਿੱਤਿਆਂ ਨੇ ਕਿਹਾ ਕਿ ਸੂਚਨਾ ਮਿਲਣ ਤੋਂ ਬਾਅਦ ਹੀ ਡੋਗ ਸਕਵੈਡ, ਬੰਬ ਨਿਰੋਧਕ ਟੀਮਾਂ ਦੇ ਨਾਲ ਸਕੂਲਾਂ ਅੰਦਰ ਚੈਕਿੰਗ ਅਭਿਆਨ ਚਲਾਇਆ ਗਿਆ ਹੈ। ਸਕੂਲਾਂ ਦੇ ਬਾਥਰੂਮ, ਕਲਾਸਾਂ ਅਤੇ ਛੱਤਾਂ ਤੱਕ ਚੈੱਕ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਸਿਰਫ਼ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੇ ਲਈ ਸ਼ਰਾਰਤੀ ਅਨਸਰਾਂ ਵਲੋਂ ਅਜਿਹੀਆਂ ਮੇਲਾ ਭੇਜੀਆਂ ਜਾਂਦੀਆਂ ਹਨ।

Ad Position 22
No active advertisement
ਪਿਛਲੀ ਖ਼ਬਰ ਯੂ.ਪੀ.-ਬਿਹਾਰ ਦੇ ਵਿਵਾਦ 'ਚ ਡੇਰਾਬੱਸੀ ਵਿਖੇ ਫੈਕਟਰੀ ਵਰਕਰ ਦਾ ਇੱਟਾਂ ਮਾਰ ਕੇ ਬੇਰਹਮੀ ਨਾਲ ਕਤਲ, ਮੁਲਜ਼ਮ ਗ੍ਰਿਫ਼ਤਾਰ ਅਗਲੀ ਖ਼ਬਰ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਕੱਲ੍ਹ ਤੱਕ ਲਈ ਮੁਲਤਵੀ
Ad Position 24
No active advertisement