05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਯੂ.ਪੀ.-ਬਿਹਾਰ ਦੇ ਵਿਵਾਦ 'ਚ ਡੇਰਾਬੱਸੀ ਵਿਖੇ ਫੈਕਟਰੀ ਵਰਕਰ ਦਾ ਇੱਟਾਂ ਮਾਰ ਕੇ ਬੇਰਹਮੀ ਨਾਲ ਕਤਲ, ਮੁਲਜ਼ਮ ਗ੍ਰਿਫ਼ਤਾਰ

ਡੇਰਾਬੱਸੀ, 5 ਅਗਸਤ (ਰਣਬੀਰ ਸਿੰਘ ਪੜ੍ਹੀ) - ਡੇਰਾਬੱਸੀ ਬਲਾਕ ਦੇ ਪਿੰਡ ਖੇੜੀ ਵਿਖੇ ਇਕ 26 ਸਾਲਾ ਨੌਜਵਾਨ ਦਾ ਇੱਟਾਂ ਮਾਰ ਕੇ ਬੇ-ਰਹਿਮੀ ਨਾਲ ਕਤਲ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ...

Ad Position 21
No active advertisement
ਅਜੀਤ ਡੈਸਕ 05-08-2026

ਡੇਰਾਬੱਸੀ, 5 ਅਗਸਤ (ਰਣਬੀਰ ਸਿੰਘ ਪੜ੍ਹੀ) - ਡੇਰਾਬੱਸੀ ਬਲਾਕ ਦੇ ਪਿੰਡ ਖੇੜੀ ਵਿਖੇ ਇਕ 26 ਸਾਲਾ ਨੌਜਵਾਨ ਦਾ ਇੱਟਾਂ ਮਾਰ ਕੇ ਬੇ-ਰਹਿਮੀ ਨਾਲ ਕਤਲ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ, ਜਿਥੋਂ ਉਸ ਦਾ 2 ਦਿਨਾਂ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਚੰਦਰ ਭੂਸ਼ਣ ਗਿਰੀ ਉਰਫ਼ ਸੁਭਾਸ਼ (26) ਪੁੱਤਰ ਪ੍ਰਮੋਦ ਗਿਰੀ ਵਾਸੀ ਬਿਹਾਰ (ਹਾਲ ਵਾਸੀ ਪਿੰਡ ਸੁੰਡਰਾ) ਵਜੋਂ ਹੋਈ ਹੈ, ਜੋ ਕਿ ਅਜੇ ਅਣ-ਵਿਆਹਿਆ ਸੀ। ਜਦਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਸ਼ਿਵ ਪ੍ਰਤਾਪ ਸਿੰਘ ਵਾਸੀ ਉੱਤਰ ਪ੍ਰਦੇਸ਼ ਹਾਲ ਕਿਰਾਏਦਾਰ ਪਿੰਡ ਖੇੜੀ ਵਜੋਂ ਹੋਈ ਹੈ। ਇਹ ਦੋਵੇਂ ਨੌਜਵਾਨ ਫੈਕਟਰੀ ਵਿਚ ਇਕੱਠੇ ਕੰਮ ਕਰਦੇ ਸਨ।

ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਕਰੀਬ 15 ਦਿਨ ਪਹਿਲਾਂ ਯੂ.ਪੀ. ਅਤੇ ਬਿਹਾਰ ਦੇ ਰਹਿਣ ਵਾਲੇ ਨੌਜਵਾਨਾਂ ਦੇ ਗੁੱਟਾਂ ਵਿਚਾਲੇ ਕੋਈ ਝਗੜਾ ਹੋਇਆ ਸੀ। 2 ਅਗਸਤ ਦੀ ਸ਼ਾਮ ਕਰੀਬ 6:30 ਵਜੇ ਦੋਵੇਂ ਨੌਜਵਾਨ ਪਾਰਟੀ ਲਈ ਇਕੱਠੇ ਹੋਏ ਸੀ। ਦੌਰਾਨ ਮ੍ਰਿਤਕ ਚੰਦਰ ਭੂਸ਼ਣ ਦੇ ਮੂੰਹੋਂ ਯੂ.ਪੀ. ਵਾਲਿਆਂ ਬਾਰੇ ਕੋਈ ਮਾੜੀ ਗੱਲ ਨਿਕਲ ਗਈ। ਇਸੇ ਗੱਲ ਤੋਂ ਭੜਕ ਕੇ ਸ਼ਿਵ ਪ੍ਰਤਾਪ ਨੇ ਤੈਸ਼ ਵਿਚ ਆ ਕੇ ਕਮਰੇ ਦੀ ਛੱਤ 'ਤੇ ਚੰਦਰ ਭੂਸ਼ਣ ਦੇ ਸਿਰ 'ਤੇ ਇੱਟਾਂ ਨਾਲ ਤਾਬੜਤੋੜ ਹਮਲਾ ਕਰ ਦਿੱਤਾ ਅਤੇ ਉਸ ਦੇ ਸਿਰ 'ਤੇ ਇੱਟਾਂ ਮਾਰ ਕੇ ਉਸ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ।

ਰੌਲਾ ਸੁਣ ਕੇ ਜਦੋਂ ਨੇੜੇ ਰਹਿੰਦਾ ਸ਼ਿਕਾਇਤਕਰਤਾ ਵਿਕਾਸ ਗੁਪਤਾ ਪੁੱਤਰ ਰਾਜਾ ਰਾਮ ਛੱਤ 'ਤੇ ਪਹੁੰਚਿਆ ਤਾਂ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। ਗੁਆਂਢੀਆਂ ਦੀ ਮਦਦ ਨਾਲ ਖ਼ੂਨ ਨਾਲ ਭਿੱਜੇ ਚੰਦਰ ਭੂਸ਼ਣ ਨੂੰ ਤੁਰੰਤ ਸਿਵਲ ਹਸਪਤਾਲ ਡੇਰਾਬੱਸੀ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।  ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰਦਿਆ ਇੰਸਪੈਕਟਰ ਸੁਮਿਤ ਮੋਰ ਦੀ ਅਗਵਾਈ ਵਿਚ ਮੁਲਜ਼ਮ ਸ਼ਿਵ ਪ੍ਰਤਾਪ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ। ਰਿਮਾਂਡ ਦੌਰਾਨ ਮੁਲਜ਼ਮ ਕੋਲੋਂ ਵਾਰਦਾਤ ਵਿਚ ਵਰਤਿਆ ਹਥਿਆਰ ਅਤੇ ਹੋਰ ਸਬੂਤ ਬਰਾਮਦ ਕੀਤੇ ਜਾਣਗੇ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

Ad Position 22
No active advertisement
ਪਿਛਲੀ ਖ਼ਬਰ ਨੌਕਰੀ ਦੇ ਮੁੱਦੇ ’ਤੇ ਅਮਨ ਅਰੋੜਾ ਤੇ ਲਾਡੀ ਸ਼ੇਰੋਵਾਲੀਆ ਵਿਚਾਲੇ ਬਹਿਸ ਅਗਲੀ ਖ਼ਬਰ ਗੁਰਦਾਸਪੁਰ ਦੇ 2 ਨਿੱਜੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
Ad Position 24
No active advertisement