18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਡੇਰਾਬੱਸੀ ਨਗਰ ਕੌਂਸਲ ਦੀ ਪਲੇਠੀ ਮੀਟਿੰਗ, ਸੈਣੀ ਭਵਨ ’ਚੋਂ ਸ਼ਿਫਟ ਹੋਵੇਗਾ ਕੌਂਸਲ ਦਫ਼ਤਰ

ਡੇਰਾਬੱਸੀ (ਮੁਹਾਲੀ), 18 ਅਗਸਤ (ਰਣਬੀਰ ਸਿੰਘ ਪੜ੍ਹੀ) - ਨਗਰ ਕੌਂਸਲ ਡੇਰਾਬੱਸੀ ਦੇ ਹਾਊਸ ਦੀ ਪਲੇਠੀ ਮੀਟਿੰਗ ਪ੍ਰਧਾਨ ਆਸ਼ੂ ਉਪਨੇਜਾ ਦੀ ਪ੍ਰਧਾਨਗੀ ਅਤੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ...

Ad Position 21
No active advertisement
ਅਜੀਤ ਡੈਸਕ 18-08-2026

ਡੇਰਾਬੱਸੀ (ਮੁਹਾਲੀ), 18 ਅਗਸਤ (ਰਣਬੀਰ ਸਿੰਘ ਪੜ੍ਹੀ) -  ਨਗਰ ਕੌਂਸਲ ਡੇਰਾਬੱਸੀ ਦੇ ਹਾਊਸ ਦੀ ਪਲੇਠੀ ਮੀਟਿੰਗ ਪ੍ਰਧਾਨ ਆਸ਼ੂ ਉਪਨੇਜਾ ਦੀ ਪ੍ਰਧਾਨਗੀ ਅਤੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੀ ਵਿਸ਼ੇਸ਼ ਮੌਜੂਦਗੀ ਹੇਠ ਹੋਈ। ਇਸ ਮੀਟਿੰਗ ਦੌਰਾਨ ਸ਼ਹਿਰ ਦੇ ਸਰਬਪੱਖੀ ਵਿਕਾਸ, ਬੁਨਿਆਦੀ ਢਾਂਚੇ ਦੀ ਮਜ਼ਬੂਤੀ ਅਤੇ ਚਿਰੋਕਣੀਆਂ ਸਮੱਸਿਆਵਾਂ ਦੇ ਨਿਪਟਾਰੇ ਨੂੰ ਲੈ ਕੇ ਕਈ ਅਹਿਮ ਮਤਿਆਂ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ।
ਮੀਟਿੰਗ ਦੌਰਾਨ ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸੈਣੀ ਵਲੋਂ ਸੈਣੀ ਭਵਨ ਵਿਖੇ ਚੱਲ ਰਹੇ ਨਗਰ ਕੌਂਸਲ ਦਫ਼ਤਰ ਨੂੰ ਤਬਦੀਲ ਕਰਕੇ ਨਵੀਂ ਬਿਲਡਿੰਗ ਬਣਾਉਣ ਦਾ ਮਾਮਲਾ ਹਾਊਸ ਸਾਹਮਣੇ ਰੱਖਿਆ ਗਿਆ। ਇਸ ’ਤੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਾਰਜਸਾਧਕ ਅਫ਼ਸਰ (ਈ.ਓ.) ਅਤੇ ਪ੍ਰਧਾਨ ਨੂੰ ਨਿਰਦੇਸ਼ ਦਿੱਤੇ ਕਿ ਬਰਸਾਤ ਦਾ ਮੌਸਮ ਲੰਘਦਿਆਂ ਹੀ ਨਵੇਂ ਦਫ਼ਤਰ ਦਾ ਨਿਰਮਾਣ ਕਾਰਜ ਪਹਿਲ ਦੇ ਆਧਾਰ ’ਤੇ ਸ਼ੁਰੂ ਕਰਵਾਇਆ ਜਾਵੇ ਅਤੇ ਪਹਿਲੀ ਮੰਜ਼ਿਲ ਤਿਆਰ ਹੁੰਦੇ ਹੀ ਦਫ਼ਤਰ ਉੱਥੇ ਸ਼ਿਫਟ ਕਰ ਲਿਆ ਜਾਵੇ।
ਇਸ ਤੋਂ ਇਲਾਵਾ ਵਾਰਡ ਨੰਬਰ 7, ਗੁਰਬਖ਼ਸ਼ ਕਾਲੋਨੀ ਅਤੇ ਨਾਲ ਲੱਗਦੇ ਖੇਤਰਾਂ ਵਿਚ ਬਰਸਾਤੀ ਪਾਣੀ ਭਰਨ ਦੀ ਸਮੱਸਿਆ ਦਾ ਪੱਕਾ ਹੱਲ ਕਰਦਿਆਂ ਏ.ਟੀ.ਐੱਸ. ਪ੍ਰਬੰਧਕਾਂ ਨਾਲ ਸਹਿਮਤੀ ਬਣਾਈ ਗਈ। ਏ.ਟੀ.ਐੱਸ. ਦੇ ਨੁਮਾਇੰਦੇ ਸੰਦੀਪ ਨੇ ਹਾਊਸ ਵਿਚ ਦੱਸਿਆ ਕਿ ਜਲ-ਨਿਕਾਸੀ ਲਈ ਉਨ੍ਹਾਂ ਦੀ ਨਿੱਜੀ ਜ਼ਮੀਨ ਵਿਚੋਂ 6 ਫੁੱਟ ਚੌੜੀ ਪਾਈਪ ਲਾਈਨ ਪਾਉਣ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਨਾਲ ਹੀ ਕਰੀਬ 40-45 ਏਕੜ ਰਕਬੇ ਵਿਚ ਬਣੇ ਗੋਲਫ਼ ਕੋਰਸ ਨੂੰ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਵਿਕਸਤ ਕਰਨ ਬਾਰੇ ਵੀ ਚਰਚਾ ਹੋਈ।
ਇਸ ਦੌਰਾਨ ਵਾਰਡ ਨੰਬਰ 5 ਦੀ ਮਹਿਲਾ ਕੌਂਸਲਰ ਵਲੋਂ ਪਾਮ ਸਿਟੀ, ਪਾਮ ਹਾਈਟਸ ਸਮੇਤ ਦਰਜਨ ਤੋਂ ਵੱਧ ਕਲੋਨੀਆਂ ਵਿਚ ਕਾਲੋਨਾਈਜ਼ਰਾਂ ਵਲੋਂ ਅਧੂਰੇ ਛੱਡੇ ਵਿਕਾਸ ਕਾਰਜਾਂ ਦਾ ਮੁੱਦਾ ਚੁੱਕਿਆ ਗਿਆ, ਜਿਸ ’ਤੇ ਪ੍ਰਸ਼ਾਸਨ ਨੇ ਲਿਖਤੀ ਰਿਪੋਰਟ ਦੇ ਆਧਾਰ ’ਤੇ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ। ਵਿਧਾਇਕ ਰੰਧਾਵਾ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਵਿਚ ਕਿਸੇ ਕਿਸਮ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

Ad Position 22
No active advertisement
ਪਿਛਲੀ ਖ਼ਬਰ Punjab BJP ਨੂੰ ਮਿਲਿਆ ਨਵਾਂ ਇੰਚਾਰਜ ਅਗਲੀ ਖ਼ਬਰ ਗੁਰਪੁਰਬ ਮੌਕੇ ਪਾਕਿਸਤਾਨ ਜਾਣ ਵਾਲੇ ਜਥੇ ਦੇ ਵੀਜ਼ਿਆਂ ਸੰਬੰਧੀ ਪਾਕਿਸਤਾਨੀ ਅੰਬੈਸਡਰ ਨਾਲ ਹੋਈ ਸਾਰਥਕ ਗੱਲਬਾਤ: ਐਡਵੋਕੇਟ...
Ad Position 24