17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਚੰਡੀਗੜ੍ਹ ਤੋਂ ਸਸਤੀ ਸ਼ਰਾਬ ਲਿਆ ਕੇ ਮਹਿੰਗੇ ਭਾਅ ਵੇਚਣ ਦਾ ਦੋਸ਼, ਦੋ ਕਾਬੂ

ਡੇਰਾਬੱਸੀ (ਮੁਹਾਲ), 17 ਅਗਸਤ (ਰਣਬੀਰ ਸਿੰਘ ਪੜੀ) - ਆਬਕਾਰੀ ਵਿਭਾਗ ਵਲੋਂ ਨਾਜਾਇਜ਼ ਸ਼ਰਾਬ ਦੀ ਤਸਕਰੀ ਅਤੇ ਵਿਕਰੀ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਪਿੰਡ ਹਰੀਪੁਰ ਹਿੰਦੂਆਂ ਨੇੜਿਓਂ ਦੋ ਵਿਅਕਤੀਆਂ ਨੂੰ ਕਥਿਤ ਤੌਰ...

Ad Position 21
No active advertisement
ਅਜੀਤ ਡੈਸਕ 17-08-2026

ਡੇਰਾਬੱਸੀ (ਮੁਹਾਲ), 17 ਅਗਸਤ (ਰਣਬੀਰ ਸਿੰਘ ਪੜੀ) - ਆਬਕਾਰੀ ਵਿਭਾਗ ਵਲੋਂ ਨਾਜਾਇਜ਼ ਸ਼ਰਾਬ ਦੀ ਤਸਕਰੀ ਅਤੇ ਵਿਕਰੀ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਪਿੰਡ ਹਰੀਪੁਰ ਹਿੰਦੂਆਂ ਨੇੜਿਓਂ ਦੋ ਵਿਅਕਤੀਆਂ ਨੂੰ ਕਥਿਤ ਤੌਰ ’ਤੇ ਚੰਡੀਗੜ੍ਹ ਵਿਚ ਵਿਕਰੀ ਲਈ ਨਿਰਧਾਰਤ ਸ਼ਰਾਬ ਸਮੇਤ ਕਾਬੂ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਵਿਕਾਸ ਰਾਮ ਵਾਸੀ ਜ਼ਿਲ੍ਹਾ ਦਰਭੰਗਾ, ਬਿਹਾਰ ਅਤੇ ਰਾਜੂ ਸਾਹੂ ਵਾਸੀ ਜ਼ਿਲ੍ਹਾ ਸੀਤਾਮੜੀ, ਬਿਹਾਰ, ਹਾਲ ਵਾਸੀ ਪਿੰਡ ਕੂੜਾਂਵਾਲਾ, ਡੇਰਾਬੱਸੀ ਵਜੋਂ ਹੋਈ ਹੈ।
ਮਾਮਲੇ ਦੀ ਜਾਣਕਾਰੀ ਦਿੰਦਿਆਂ ਐਕਸਾਈਜ਼ ਇੰਸਪੈਕਟਰ ਗੁਰਿੰਦਰ ਪਾਲ ਨੇ ਦੱਸਿਆ ਕਿ ਉਹ ਟੀਮ ਅਤੇ ਪੁਲਿਸ ਪਾਰਟੀ ਸਮੇਤ ਡੇਰਾਬੱਸੀ ਵਿਖੇ ਮੌਜੂਦ ਸਨ। ਇਸ ਦੌਰਾਨ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਉਕਤ ਵਿਅਕਤੀ ਚੰਡੀਗੜ੍ਹ ਤੋਂ ਸਸਤੇ ਭਾਅ ਸ਼ਰਾਬ ਖ਼ਰੀਦ ਕੇ ਪਿੰਡ ਹਰੀਪੁਰ ਹਿੰਦੂਆਂ ਵਿਖੇ ਕਥਿਤ ਤੌਰ ’ਤੇ ਮਹਿੰਗੇ ਭਾਅ ਵੇਚਦੇ ਹਨ। ਸੂਚਨਾ ਦੇ ਆਧਾਰ ’ਤੇ ਐਕਸਾਈਜ਼ ਵਿਭਾਗ ਦੀ ਟੀਮ ਨੇ ਹਰੀਪੁਰ ਹਿੰਦੂਆਂ ਮੋੜ ’ਤੇ ਨਾਕਾਬੰਦੀ ਕੀਤੀ।
ਇਸੇ ਦੌਰਾਨ ਸਾਹਮਣੇ ਤੋਂ ਆ ਰਹੀ ਐਕਟਿਵਾ ’ਤੇ ਸਵਾਰ ਦੋ ਵਿਅਕਤੀਆਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ। ਮਾਮਲੇ ਦੇ ਤਫਤੀਸ਼ੀ ਅਫਸਰ ਏਐਸਆਈ ਨਿਰਭੈ ਸਿੰਘ ਮੁਤਾਬਿਕ ਐਕਟਿਵਾ ਚਾਲਕ ਨੇ ਵਾਹਨ ਨੂੰ ਪਿੱਛੇ ਮੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਐਕਸਾਈਜ਼ ਇੰਸਪੈਕਟਰ ਅਤੇ ਸਾਥੀ ਕਰਮਚਾਰੀਆਂ ਨੇ ਦੋਵਾਂ ਨੂੰ ਕਾਬੂ ਕਰ ਲਿਆ।
ਤਲਾਸ਼ੀ ਦੌਰਾਨ ਉਨ੍ਹਾਂ ਦੇ ਕਬਜ਼ੇ ਵਿਚੋਂ 170 ਪਊਏ ਸ਼ਰਾਬ ਫਾਰ ਸੇਲ ਚੰਡੀਗੜ੍ਹ ਬਰਾਮਦ ਹੋਏ। ਪੁਲਿਸ ਨੇ ਐਕਟੀਵਾ ਅਤੇ ਨੂੰ ਜਬਤ ਕਰਕੇ ਦੋਵਾਂ ਮੁਲਜਮਾਂ ਖ਼ਿਲਾਫ਼ ਐਕਸਾਈਜ਼ ਐਕਟ ਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ। ਜਿਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਨੇ ਦੋ ਦਿਨਾਂ ਦਾ ਰਿਮਾਂਡ ਲਿਆ ਗਿਆ। ਪੁਲਿਸ ਇਨ੍ਹਾਂ ਤੋਂ ਹੋਰ ਪੁੱਛ ਗਿੱਛ ਕਰ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਨਾਜਾਇਜ਼ ਮਾਈਨਿੰਗ ’ਤੇ ਵਿਭਾਗ ਦਾ ਵੱਡਾ ਛਾਪਾ, ਪੋਕਲੇਨ ਮਸ਼ੀਨ ਤੇ ਟਿੱਪਰ ਜ਼ਬਤ ਅਗਲੀ ਖ਼ਬਰ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੂੰ ਨਿੱਜੀ ਤੌਰ 'ਤੇ ਮਿਲਣ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ - ਰਾਹੁਲ ਗਾਂਧੀ ਨੇ ਲ...
Ad Position 24