05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਟਾਸ ਰਾਹੀਂ ਸ੍ਰੀਮਤੀ ਸੁਮਨ ਚੁਣੇ ਗਏ ਨਗਰ ਕੌਂਸਲ ਨਵਾਂ ਸ਼ਹਿਰ ਦੇ ਪ੍ਰਧਾਨ

ਨਵਾਂਸ਼ਹਿਰ, 5 ਅਗਸਤ (ਜਸਬੀਰ ਸਿੰਘ ਨੂਰਪੁਰ) - ਨਵਾਂਸ਼ਹਿਰ ਨਗਰ ਕੌਂਸਲ ਦੀ ਹੋਈ ਚੋਣ ਦੌਰਾਨ ਸ੍ਰੀਮਤੀ ਸੁਮਨ ਪ੍ਰਧਾਨ ਚੁਣੇ ਗਏ। ਆਮ ਆਦਮੀ ਪਾਰਟੀ ਚ ਸ਼ਾਮਿਲ ਹੋਏ ਸ਼੍ਰੀਮਤੀ ਸੁਮਨ...

Ad Position 21
No active advertisement
ਅਜੀਤ ਡੈਸਕ 05-08-2026

ਨਵਾਂਸ਼ਹਿਰ, 5 ਅਗਸਤ (ਜਸਬੀਰ ਸਿੰਘ ਨੂਰਪੁਰ) - ਨਵਾਂਸ਼ਹਿਰ ਨਗਰ ਕੌਂਸਲ ਦੀ ਹੋਈ ਚੋਣ ਦੌਰਾਨ ਸ੍ਰੀਮਤੀ ਸੁਮਨ ਪ੍ਰਧਾਨ ਚੁਣੇ ਗਏ। ਆਮ ਆਦਮੀ ਪਾਰਟੀ ਚ ਸ਼ਾਮਿਲ ਹੋਏ ਸ਼੍ਰੀਮਤੀ ਸੁਮਨ ਨੂੰ ਟਾਸ ਰਾਹੀ ਪ੍ਰਧਾਨ ਚੁਣਿਆ ਗਿਆ। ਕਾਂਗਰਸ ਪਾਰਟੀ ਦੇ 9 ਕੌਸਲਰ ਸਨ ਅਤੇ ਆਮ ਆਦਮੀ ਪਾਰਟੀ ਦੇ ਸ਼੍ਰੀਮਤੀ ਸੁਮਨ ਸਮੇਤ ਸੱਤ ਕੌਂਸਲਰ ਸਨ। ਨਵਾਂਸ਼ਹਿਰ ਦੇ ਹਲਕਾ ਵਿਧਾਇਕ ਡਾ ਨਛੱਤਰ ਪਾਲ ਅਤੇ ਬਹੁਜਨ ਸਮਾਜ ਪਾਰਟੀ ਦੇ ਜਿੱਤੇ ਕੌਂਸਲਰ ਵਲੋਂ ਹਮਾਇਤ ਕਰਨ ਨਾਲ ਆਮ ਆਦਮੀ ਪਾਰਟੀ ਦੇ 9 ਕੌਸਲਰਾਂ ਦੀ ਬਰਾਬਰ ਟੱਕਰ ਬਣੀ। ਟਾਸ ਨਾਲ  ਆਮ ਆਦਮੀ ਪਾਰਟੀ ਚ ਸ਼ਾਮਿਲ ਹੋਏ ਸ੍ਰੀਮਤੀ ਸੁਮਨ ਨੂੰ ਪ੍ਰਧਾਨ ਚੁਣਿਆ ਗਿਆ ਜਦਕਿ ਰਮਨ ਕੁਮਾਰ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਮਾਸਟਰ ਦਵਿੰਦਰ ਕੁਮਾਰ ਨੂੰ ਜੂਨੀਅਰ ਮੀਤ ਪ੍ਰਧਾਨ ਚੁਣਿਆ। ਗਿਆ ਇਸ ਮੌਕੇ ਤੇ ਡਾਕਟਰ ਸੁਖਵਿੰਦਰ ਸੁੱਖੀ ਵਿਧਾਇਕ ਹਲਕਾ ਬੰਗਾ ਡਾਕਟਰ ਨਛੱਤਰਪਾਲ ਵਿਧਾਇਕ ਹਲਕਾ ਨਵਾਂ ਸ਼ਹਿਰ ਵੀ ਸ਼ਾਮਿਲ ਹੋਏ।

Ad Position 22
No active advertisement
ਪਿਛਲੀ ਖ਼ਬਰ ਹਰਸਿਮਰਤ ਕੌਰ ਬਾਦਲ ਵਲੋਂ ਪੰਜਾਬ ਵਿਧਾਨ ਸਭਾ ਵਿਚ ਵਿਧਾਇਕ ਗਨੀਵ ਕੌਰ ਮਜੀਠੀਆ ਨਾਲ ਹੋਈ ਘਟਨਾ ਦੀ ਨਿੰਦਾ ਅਗਲੀ ਖ਼ਬਰ ਉਡਾਣ ਹਾਦਸੇ 'ਚ ਜ਼ਖ਼ਮੀ ਯਾਤਰੀਆਂਦਾ ਹਾਲ ਜਾਣਨ ਲਈ ਰਾਮ ਮੋਹਨ ਨਾਇਡੂ ਕਿੰਜਾਰਾਪੂ ਵਲੋਂ ਫੋਰਟਿਸ ਹਸਪਤਾਲ ਦਾ ਦੌਰਾ
Ad Position 24
No active advertisement