06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਰੇਲਵੇ ਫਾਟਕ ਬੰਦ ਹੋਣ ਕਾਰਨ ਪਹਿਲੇ ਦਿਨ ਹੀ ਮੱਖੂ ਦੀਆਂ ਸੜਕਾਂ ’ਤੇ ਲੱਗਾ ਭਾਰੀ ਜਾਮ

ਮੱਖੂ (ਫ਼ਿਰੋਜ਼ਪੁਰ), 6 ਅਗਸਤ (ਵਰਿੰਦਰ ਮਨਚੰਦਾ)- ਮੱਖੂ–ਹਰੀਕੇ ਨੈਸ਼ਨਲ ਹਾਈਵੇਅ ’ਤੇ ਸਥਿਤ ਰੇਲਵੇ ਫਾਟਕ ਦੀ ਮੁਰੰਮਤ ਦੇ ਚੱਲਦਿਆਂ ਰੇਲਵੇ ਵਿਭਾਗ ਵਲੋਂ 13 ਅਗਸਤ ਤੱਕ ਬੰਦ ਕੀਤੇ ਫਾਟਕ ਕਾਰਨ...

Ad Position 21
No active advertisement
ਅਜੀਤ ਡੈਸਕ 06-08-2026
ਮੱਖੂ (ਫ਼ਿਰੋਜ਼ਪੁਰ), 6 ਅਗਸਤ (ਵਰਿੰਦਰ ਮਨਚੰਦਾ)- ਮੱਖੂ–ਹਰੀਕੇ ਨੈਸ਼ਨਲ ਹਾਈਵੇਅ ’ਤੇ ਸਥਿਤ ਰੇਲਵੇ ਫਾਟਕ ਦੀ ਮੁਰੰਮਤ ਦੇ ਚੱਲਦਿਆਂ ਰੇਲਵੇ ਵਿਭਾਗ ਵਲੋਂ 13 ਅਗਸਤ ਤੱਕ ਬੰਦ ਕੀਤੇ ਫਾਟਕ ਕਾਰਨ ਸਾਰੀ ਆਵਾਜਾਈ ਸ਼ਹਿਰ ਅੰਦਰੋਂ ਲੰਘ ਰਹੀ ਹੈ, ਜਿਸ ਦੇ ਚੱਲਦਿਆਂ ਪਹਿਲੇ ਦਿਨ ਹੀ ਟਰੈਫ਼ਿਕ ਦਾ ਭਾਰੀ ਜਾਮ ਲੱਗ ਗਿਆ। ਇਸ ਦੌਰਾਨ ਲੋਕਾਂ ਨੂੰ ਆਪਣੀ ਮੰਜ਼ਿਲ ਵੱਲ ਪਹੁੰਚਣ ’ਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸ ਜਾਮ ਕਾਰਨ ਆਮ ਲੋਕਾਂ, ਸਕੂਲੀ ਵਿਦਿਆਰਥੀਆਂ, ਨੌਕਰੀਪੇਸ਼ਾ ਕਰਮਚਾਰੀਆਂ, ਬੱਸ ਯਾਤਰੀਆਂ, ਐਂਬੂਲੈਂਸਾਂ ਅਤੇ ਹੋਰ ਵਾਹਨ ਚਾਲਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਕਈ ਥਾਵਾਂ ’ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ, ਜਿਸ ਕਾਰਨ ਲੋਕਾਂ ਦਾ ਕੀਮਤੀ ਸਮਾਂ ਵੀ ਬਰਬਾਦ ਹੋਇਆ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਸੜਕ ’ਤੇ ਟਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਿਰਫ਼ 3 ਟਰੈਫ਼ਿਕ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ, ਜਿਸ ਕਾਰਨ ਇਹ ਸਮੱਸਿਆ ਆ ਰਹੀ ਹੈ। ਲੋਕਾਂ ਦੀ ਮੰਗ ਹੈ ਕਿ ਟਰੈਫ਼ਿਕ ਮੁਲਾਜ਼ਮਾਂ ਦੀ ਗਿਣਤੀ ਨੂੰ ਵਧਾਇਆ ਜਾਵੇ। ਸਥਾਨਕ ਵਾਸੀਆਂ ਨੇ ਸੂਬਾ ਸਰਕਾਰ, ਪ੍ਰਸ਼ਾਸਨ ਤੇ ਟਰੈਫ਼ਿਕ ਪੁਲਿਸ ਤੋਂ ਇਹ ਵੀ ਮੰਗ ਕੀਤੀ ਕਿ ਜਦੋਂ ਤੱਕ ਰੇਲਵੇ ਫਾਟਕ ਦਾ ਕੰਮ ਮੁਕੰਮਲ ਨਹੀਂ ਹੁੰਦਾ, ਉਦੋਂ ਤੱਕ ਸ਼ਹਿਰ ਦੇ ਮੁੱਖ ਚੌਂਕਾਂ ਅਤੇ ਮੋੜਾਂ ’ਤੇ ਵਾਧੂ ਟਰੈਫ਼ਿਕ ਮੁਲਾਜ਼ਮ ਤਾਇਨਾਤ ਕੀਤੇ ਜਾਣ। ਇਸ ਤੋਂ ਇਲਾਵਾ ਟਰੈਫ਼ਿਕ ਦੇ ਬਦਲਵੇਂ ਰੂਟਾਂ ਬਾਰੇ ਸੂਚਨਾ ਬੋਰਡ ਲਗਾਏ ਜਾਣ ਤਾਂ ਜੋ ਲੋਕਾਂ ਨੂੰ ਹਨੇਰੇ-ਸਵੇਰੇ ਖੱਜਲ ਖੁਆਰ ਨਾ ਹੋਣਾ ਪਵੇ।
Ad Position 22
No active advertisement
ਪਿਛਲੀ ਖ਼ਬਰ ਫੀਫਾ ਨੇ ਆਪਣੀਆਂ ਮੈਂਬਰ ਐਸੋਸੀਏਸ਼ਨਾਂ ਤੋਂ ਮੰਗੀ ਮੁਆਫੀ ਅਗਲੀ ਖ਼ਬਰ ਈਥਾਨੌਲ ਨੂੰ ਲੈ ਕੇ ਐਸਆਈਏਐਮ ਨੂੰ ਰਿਪੋਰਟ ਵਾਪਸ ਲੈਣ ਲਈ ਕੀਤਾ ਗਿਆ ਮਜਬੂਰ - ਕੇਜਰੀਵਾਲ
Ad Position 24
No active advertisement