ਚੰਡੀਗੜ੍ਹ, 6 ਅਗਸਤ (ਅਜਾਇਬ ਸਿੰਘ ਔਜਲਾ) - ਚੰਡੀਗੜ੍ਹ ਕਾਰਪੋਰੇਸ਼ਨ ਵਲੋਂ 227 ਕਰੋੜ ਦਾ ਟੇਬਲ ਏਜੰਡਾ ਪਾਸ ਕਰਨ ਦੇ ਖਿਲਾਫ ਆਮ ਆਦਮੀ ਪਾਰਟੀ ਵੱਲੋਂ ਗਵਰਨਰ ਹਾਊਸ ਜਾ ਕੇ ਮੰਗ ਪੱਤਰ ਦਿੱਤਾ ਹੈ। ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਵਰਕਰ ਜਿਉਂ ਹੀ ਲੋਕ ਭਵਨ ਵੱਲ ਜਾਣ ਲੱਗੇ ਤਾਂ ਪੁਲਿਸ ਵਲੋਂ ਉਨ੍ਹਾਂ ਨੂੰ ਬੈਰੀਕੇਡ ਲਾ ਕੇ ਰੋਕ ਲਿਆ ਗਿਆ। ਪਾਰਟੀ ਦੇ ਵਰਕਰਾਂ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਚੰਡੀਗੜ੍ਹ ਪੁਲਿਸ ਵਲੋਂ ਪਾਣੀ ਦੀਆਂ ਬੁਛਾੜਾਂ ਮਾਰ ਕੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ ਗਿਆ।। ਵਾਟਰ ਕੈਂਨਨ ਦੀ ਖੂਬ ਵਰਤੋਂ ਕੀਤੀ ਗਈ ਜਦਕਿ ਵਰਕਰ ਆਪਣੇ ਆਗੂਆਂ ਸਮੇਤ ਨਾਅਰੇਬਾਜ਼ੀ ਕਰਦੇ ਰਹੇ।
ਤਾਜ਼ਾ ਖ਼ਬਰਾਂ
Free
ਲੋਕ ਭਵਨ ਵੱਲ ਵੱਧ ਰਹੇ 'ਆਪ' ਵਰਕਰਾਂ ਉੱਪਰ ਪਾਣੀ ਦੀਆਂ ਬੁਛਾੜਾਂ
ਚੰਡੀਗੜ੍ਹ, 6 ਅਗਸਤ (ਅਜਾਇਬ ਸਿੰਘ ਔਜਲਾ) - ਚੰਡੀਗੜ੍ਹ ਕਾਰਪੋਰੇਸ਼ਨ ਵਲੋਂ 227 ਕਰੋੜ ਦਾ ਟੇਬਲ ਏਜੰਡਾ ਪਾਸ ਕਰਨ ਦੇ ਖਿਲਾਫ ਆਮ ਆਦਮੀ ਪਾਰਟੀ ਵੱਲੋਂ ਗਵਰਨਰ ਹਾਊਸ ਜਾ ਕੇ ਮੰਗ...
ਅਜੀਤ ਡੈਸਕ
06-08-2026