06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਹਾਦਸੇ ਚ ਮਰੇ ਨੌਜਵਾਨ ਦੀ ਲਾਸ਼ ਚੌਂਕ ਚ ਰੱਖਕੇ ਧਰਨਾ

ਤਲਵੰਡੀ ਸਾਬੋ (ਬਠਿੰਡਾ), 6 ਅਗਸਤ (ਰਣਜੀਤ ਸਿੰਘ ਰਾਜੂ) 04 ਅਗਸਤ ਸ਼ਾਮ ਨੂੰ ਇਕ ਕਾਰ ਅਤੇ ਮੋਟਸਾਈਕਲ ਦੀ ਟੱਕਰ ਦੌਰਾਨ ਪਿੰਡ ਮਲਕਾਣਾ ਦੇ ਨੌਜਵਾਨ ਦੀ ਹੋਈ ਮੌਤ...

Ad Position 21
No active advertisement
ਅਜੀਤ ਡੈਸਕ 06-08-2026

ਤਲਵੰਡੀ ਸਾਬੋ (ਬਠਿੰਡਾ), 6 ਅਗਸਤ (ਰਣਜੀਤ ਸਿੰਘ ਰਾਜੂ) 04 ਅਗਸਤ ਸ਼ਾਮ ਨੂੰ ਇਕ ਕਾਰ ਅਤੇ ਮੋਟਸਾਈਕਲ ਦੀ ਟੱਕਰ ਦੌਰਾਨ ਪਿੰਡ ਮਲਕਾਣਾ ਦੇ ਨੌਜਵਾਨ ਦੀ ਹੋਈ ਮੌਤ ਬਾਬਤ ਕਾਰ ਚਾਲਕਾਂ 'ਤੇ ਰਾਮਾਂ ਮੰਡੀ ਪੁਲਿਸ ਵਲੋਂ ਕੋਈ ਕਾਰਵਾਈ ਨਾ ਕਰਨ ਦੇ ਕਥਿਤ ਦੋਸ਼ ਲਾਉਂਦਿਆਂ ਮ੍ਰਿਤਕ ਨੌਜਵਾਨ ਜਗਦੀਪ ਸਿੰਘ (29) ਦੇ ਪਰਿਵਾਰਿਕ ਮੈਂਬਰਾਂ ਤੇ ਵੱਡੀ ਗਿਣਤੀ ਪਿੰਡ ਮਲਕਾਣਾ ਵਾਸੀਆਂ ਨੇ ਮ੍ਰਿਤਕ ਨੌਜਵਾਨ ਦੀ ਦੇਹ ਸਥਾਨਕ ਨਿਸ਼ਾਨ ਏ ਖ਼ਾਲਸਾ ਚੌਕ ਚ ਰੱਖ ਕੇ ਧਰਨਾ ਆਰੰਭ ਦਿੱਤਾ ਹੈ।ਮ੍ਰਿਤਕ ਦੇ ਵਾਰਿਸਾਂ ਮੁਤਾਬਿਕ ਜਦੋਂ ਤੱਕ ਕਾਰ ਚਾਲਕਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ।ਧਰਨੇ ਕਾਰਨ ਵੱਡੇ ਪੱਧਰ 'ਤੇ ਸੜਕੀ ਆਵਾਜਾਈ ਪ੍ਰਭਾਵਤ ਹੋ ਰਹੀ ਹੈ।

 

Ad Position 22
No active advertisement
ਪਿਛਲੀ ਖ਼ਬਰ Ashwani Sharma Expresses Regret Over Controversial Remark | Ashwani Sharma ਹੋਏ LIVE ਅਗਲੀ ਖ਼ਬਰ ਪ੍ਰਦਰਸ਼ਨ ਕਰਨ ਲਈ ਝਾਰਖੰਡ ਦੇ ਵਿਦਿਆਰਥੀਆਂ ਲਈ ਰਾਹੁਲ ਗਾਂਧੀ ਕੋਲ ਸਮਾਂ ਨਹੀਂ - ਤਰੁਣ ਚੁੱਘ
Ad Position 24
No active advertisement