ਨਵੀਂ ਦਿੱਲੀ, 6 ਅਗਸਤ - ਝਾਰਖੰਡ ਦੇ ਵਿਦਿਆਰਥੀਆਂ ਵਲੋਂ ਵਿਰੋਧ ਪ੍ਰਦਰਸ਼ਨ 'ਤੇ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਕਿਹਾ,"ਅਸੀਂ ਵਿਦਿਆਰਥੀਆਂ ਦੇ ਨਾਲ ਹਾਂ, ਭਾਵੇਂ ਉਹ ਝਾਰਖੰਡ ਹੋਵੇ, ਪੰਜਾਬ ਹੋਵੇ, ਦਿੱਲੀ ਹੋਵੇ ਜਾਂ ਕਿਤੇ ਹੋਰ। ਅਸੀਂ ਵਿਦਿਆਰਥੀਆਂ ਦੇ ਨਾਲ ਖੜ੍ਹੇ ਹਾਂ ਅਤੇ ਅਸੀਂ ਉਨ੍ਹਾਂ ਦੇ ਮੁੱਦਿਆਂ ਲਈ ਲੜਦੇ ਰਹਾਂਗੇ।"
ਵਿਰੋਧੀ ਧਿਰ ਦੇ ਹੰਗਾਮੇ ਦੌਰਾਨ ਸੰਸਦ ਵਿਚ ਕਈ ਬਿੱਲਾਂ ਦੇ ਪਾਸ ਹੋਣ 'ਤੇ ਉਨ੍ਹਾਂ ਕਿਹਾ, "ਏਨੀ ਵੱਡੀ ਘਟਨਾ ਵਾਪਰ ਗਈ ਹੈ, ਤਾਂ ਕੀ ਗ੍ਰਹਿ ਮੰਤਰੀ ਸਦਨ ਵਿਚ ਆ ਕੇ ਬਿਆਨ ਨਹੀਂ ਦੇ ਸਕਦੇ?
ਉਨ੍ਹਾਂ ਕਿਹਾ, "ਅਸੀਂ ਚਾਹੁੰਦੇ ਹਾਂ ਕਿ ਕੇਂਦਰੀ ਗ੍ਰਹਿ ਮੰਤਰੀ ਸਦਨ ਵਿਚ ਆਉਣ ਅਤੇ ਸਾਨੂੰ ਦੱਸਣ ਕਿ ਵਿਦਿਆਰਥੀਆਂ 'ਤੇ ਲਾਠੀਚਾਰਜ ਅਤੇ ਪੈਲੇਟ ਗੰਨਾਂ ਦੀ ਵਰਤੋਂ ਦਾ ਹੁਕਮ ਕਿਸਨੇ ਦਿੱਤਾ। ਅਸੀਂ ਉਨ੍ਹਾਂ ਤੋਂ ਇਸ ਬਾਰੇ ਬਿਆਨ ਮੰਗ ਰਹੇ ਹਾਂ। ਉਨ੍ਹਾਂ ਨੂੰ ਬਿਆਨ ਦੇਣ ਤੋਂ ਕੀ ਰੋੋਕਿਆ ਜਾ ਰਿਹਾ ਹੈ? ਇਹ ਸਿਰਫ਼ ਉਨ੍ਹਾਂ ਦਾ ਹੰਕਾਰ ਹੋ ਸਕਦਾ ਹੈ। ਜਾਂ ਤਾਂ ਉਹ ਡਰੇ ਹੋਏ ਹਨ ਜਾਂ ਸੰਸਦ ਦੀ ਹੋਂਦ ਨੂੰ ਨਹੀਂ ਮੰਨਦੇ। ਮੈਂ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ- ਉਨ੍ਹਾਂ ਨੂੰ ਸਦਨ ਵਿਚ ਆ ਕੇ ਬਿਆਨ ਦੇਣਾ ਚਾਹੀਦਾ ਹੈ। ਅਸੀਂ ਅੱਜ ਰਾਜ ਸਭਾ ਵਿਚ ਇਹ ਮੁੱਦਾ ਉਠਾਇਆ ਅਤੇ ਇਸ 'ਤੇ ਜਵਾਬ ਵੀ ਮੰਗਿਆ। ਸਾਡੇ ਰਾਜ ਸਭਾ ਸੰਸਦ ਮੈਂਬਰਾਂ ਨੇ ਅੱਜ ਚੇਅਰਮੈਨ ਨੂੰ ਮਿਲ ਕੇ ਉਨ੍ਹਾਂ ਨੂੰ ਦੱਸਿਆ ਕਿ ਅਸੀਂ ਕੇਂਦਰੀ ਗ੍ਰਹਿ ਮੰਤਰੀ ਤੋਂ ਸਦਨ ਵਿਚ ਮੁਆਫ਼ੀ ਚਾਹੁੰਦੇ ਹਾਂ।"
ਤਾਜ਼ਾ ਖ਼ਬਰਾਂ
Free
ਅਸੀਂ ਵਿਦਿਆਰਥੀਆਂ ਦੇ ਨਾਲ ਹਾਂ, ਝਾਰਖੰਡ ਦੇ ਵਿਦਿਆਰਥੀਆਂ ਵਲੋਂ ਵਿਰੋਧ ਪ੍ਰਦਰਸ਼ਨ 'ਤੇ ਖੜਗੇ
ਨਵੀਂ ਦਿੱਲੀ, 6 ਅਗਸਤ - ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਕਿਹਾ,"ਅਸੀਂ ਵਿਦਿਆਰਥੀਆਂ ਦੇ ਨਾਲ ਹਾਂ, ਭਾਵੇਂ ਉਹ ਝਾਰਖੰਡ ਹੋਵੇ, ਪੰਜਾਬ ਹੋਵੇ, ਦਿੱਲੀ ਹੋਵੇ ਜਾਂ ਕਿਤੇ ਹੋਰ। ਅਸੀਂ...
ਅਜੀਤ ਡੈਸਕ
06-08-2026