08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਰਿਸ਼ਭ ਪੰਤ ਨੇ ਉੱਤਰਾਖੰਡ ਸ਼ਿਫਟ ਹੋਣ ਲਈ ਪੁਸ਼ਕਰ ਸਿੰਘ ਧਾਮੀ ਤੋਂ ਮੰਗੀ ਮਦਦ

ਦੇਹਰਾਦੂਨ, 8 ਅਗਸਤ - ਭਾਰਤੀ ਕ੍ਰਿਕਟ ਟੀਮ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੂੰ ਟਵੀਟ ਕੀਤਾ, ਹੈਲੋ ਸਰ, ਤੁਸੀਂ ਕਿਵੇਂ ਹੋ ??? ਉੱਤਰਾਖੰਡ ਤੋਂ ਸਥਾਨਕ ਹੋਣ ਕਰਕੇ...

Ad Position 21
No active advertisement
ਅਜੀਤ ਡੈਸਕ 08-08-2026

ਦੇਹਰਾਦੂਨ, 8 ਅਗਸਤ - ਭਾਰਤੀ ਕ੍ਰਿਕਟ ਟੀਮ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੂੰ ਟਵੀਟ ਕੀਤਾ, ਹੈਲੋ ਸਰ, ਤੁਸੀਂ ਕਿਵੇਂ ਹੋ ???  ਉੱਤਰਾਖੰਡ ਤੋਂ ਸਥਾਨਕ ਹੋਣ ਕਰਕੇ  ਮੈਨੂੰ ਇਥੇ ਆਏ ਬਹੁਤ ਸਮਾਂ ਹੋ ਗਿਆ ਹਾਂ,। ਮੈਂ ਦਿੱਲੀ ਤੋਂ ਉੱਤਰਾਖੰਡ ਸ਼ਿਫਟ ਹੋਣ ਲਈ ਜ਼ਮੀਨ ਖ਼ਰੀਦਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਮੈਨੂੰ ਇਥੇ ਰਹਿਣ ਲਈ ਕੋਈ ਵਧੀਆ ਅਤੇ ਵੱਡੀ ਜਗ੍ਹਾ ਨਹੀਂ ਮਿਲ ਰਹੀ। ਮੈਨੂੰ ਆਪਣਾ ਉੱਤਰਾਖੰਡ ਬਹੁਤ ਪਸੰਦ ਹੈ। ਮੇਰੀ ਨਿਮਰ ਬੇਨਤੀ ਹੈ ਕਿ ਕਿਰਪਾ ਕਰਕੇ ਜ਼ਮੀਨ ਪ੍ਰਾਪਤੀ ਵਿਚ ਮੇਰੀ ਮਦਦ ਕਰੋ ਕਿਉਂਕਿ ਅੱਜਕੱਲ੍ਹ ਸਾਫ਼ ਸੁਥਰੀ ਜ਼ਮੀਨ ਮਿਲਣਾ ਮੁਸ਼ਕਿਲ ਹੋ ਗਿਆ ਹੈ। ਇਸ ਤੋਂ ਇਲਾਵਾ ਇਕ ਜ਼ਮੀਨ ਦਾ ਮਾਮਲਾ ਅਟਕਿਆ ਹੋਇਆ ਹੈ, ਜੋ ਕਿ ਮੈਨੂੰ ਉਦੋਂ ਮਿਲਣੀ ਚਾਹੀਦੀ ਸੀ ਜਦੋਂ ਮੈਂ ਰਾਜ ਦਾ ਪ੍ਰਚਾਰ-ਪ੍ਰਸਾਰ ਕਰ ਰਿਹਾ ਸੀ। ਸਭ ਕੁਝ ਛੱਡ ਕੇ ਮੈਂ ਆਪਣੇ ਜੱਦੀ ਸਥਾਨ 'ਤੇ ਵਾਪਸ ਆ ਕੇ ਉੱਤਰਾਖੰਡ ਦੇ ਵਿਕਾਸ ਵਿਚ ਯੋਗਦਾਨ ਦੇਣਾ ਚਾਹੁੰਦਾ ਹਾਂ ਅਤੇ ਮੈਂ ਆਪਣੇ ਪਹਾੜੀ ਲੋਕਾਂ ਦੇ ਵਿਚ ਰਹਿਣਾ ਚਾਹੁੰਦਾ ਹਾਂ।  ਕਿਰਪਾ ਕਰਕੇ ਇਸ ਮਾਮਲੇ 'ਤੇ ਧਿਆਨ ਦਿਓ। 3 ਸਾਲ ਹੋ ਗਏ ਹਨ, ਕੋਈ ਜ਼ਮੀਨ ਨਹੀਂ ਮਿਲੀ। ਤੁਹਾਡੇ ਜਵਾਬ ਦਾ ਇੰਤਜ਼ਾਰ ਰਹੇਗਾ।

Ad Position 22
No active advertisement
ਪਿਛਲੀ ਖ਼ਬਰ ਮਾਪਿਆਂ ਦੇ ਇਕਲੌਤੇ ਪੁੱਤ ਦੀ ਕਰੰਟ ਲੱਗਣ ਨਾਲ ਮੌਤ ਅਗਲੀ ਖ਼ਬਰ ਸ਼ੱਕ ਪੈਦਾ ਕਰਦਾ ਹੈ ਗੁਰਪ੍ਰੀਤ ਸਿੰਘ ਭੁੱਲਰ ਦਾ ਤਬਾਦਲਾ - ਜੋਧ ਸਿੰਘ ਸਮਰਾ
Ad Position 24