08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਦਿੱਲੀ ਦੀ ‘ਬਦਲਾਅ ਰੈਲੀ’ ਲਈ ਲਾਲੜੂ-ਜ਼ੀਰਕਪੁਰ ਵਿਚ ਸੀ.ਪੀ.ਆਈ. ਦਾ ਰੋਸ ਮਾਰਚ

ਲਾਲੜੂ (ਮੋਹਾਲੀ), 8 ਅਗਸਤ (ਰਾਜਬੀਰ ਸਿੰਘ)- ਭਾਰਤੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.) ਵਲੋਂ 1 ਸਤੰਬਰ ਨੂੰ....

Ad Position 21
No active advertisement
ਅਜੀਤ ਡੈਸਕ 08-08-2026

ਲਾਲੜੂ (ਮੋਹਾਲੀ), 8 ਅਗਸਤ (ਰਾਜਬੀਰ ਸਿੰਘ)- ਭਾਰਤੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.) ਵਲੋਂ 1 ਸਤੰਬਰ ਨੂੰ ਦਿੱਲੀ ਦੇ ਰਾਮਲੀਲਾ ਗਰਾਊਂਡ ਵਿਖੇ ਹੋਣ ਵਾਲੀ ‘ਬਦਲਾਅ ਰੈਲੀ’ ਦੀ ਤਿਆਰੀ ਤਹਿਤ ਲਾਲੜੂ ਅਤੇ ਜ਼ੀਰਕਪੁਰ ਖੇਤਰ ਵਿਚ ਵਿਸ਼ਾਲ ਪੈਦਲ ਯਾਤਰਾ ਤੇ ਰੋਸ ਮਾਰਚ ਕੱਢਿਆ ਗਿਆ। ਮਾਰਚ ਵਿਚ ਮਜ਼ਦੂਰਾਂ, ਕਿਸਾਨਾਂ, ਔਰਤਾਂ, ਨੌਜਵਾਨਾਂ ਅਤੇ ਕਿਰਤੀ ਵਰਗ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ।

ਇਸ ਦੌਰਾਨ ਕੇਂਦਰ ਸਰਕਾਰ ਦੀਆਂ ਲੋਕ ਅਤੇ ਕਿਰਤੀ ਵਿਰੋਧੀ ਨੀਤੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਪਾਰਟੀ ਆਗੂਆਂ ਨੇ ਕਿਹਾ ਕਿ ਦਿੱਲੀ ਰੈਲੀ ਲਈ ਲੋਕਾਂ ਨੂੰ ਲਾਮਬੰਦ ਕਰਨ ਵਾਸਤੇ ਦੇਸ਼ ਭਰ ਵਿਚ ਜਨਤਕ ਮੁਹਿੰਮ ਚਲਾਈ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਫ਼ਾਜ਼ਿਲਕਾ ਵਿਚ 30 ਕਿੱਲੋ ਹੈਰੋਇਨ ਸਣੇ ਦੋ ਲੋਕ ਗਿਰਫ਼ਤਾਰ ਅਗਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਨੇ 866 ਹੋਰ ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ
Ad Position 24