12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਜਲੰਧਰ ਦੇ ਗੈਸਟਹਾਊਸ ’ਚੋਂ ਕੁੜੀ ਦੀ ਲਾਸ਼ ਮਿਲਣ ਸੰਬੰਧੀ ਵੱਡੇ ਖ਼ੁਲਾਸੇ

ਜਲੰਧਰ, 12 ਅਗਸਤ (ਦਵਿੰਦਰ)-ਜਲੰਧਰ ਦੇ ਇਕ ਗੈਸਟ ਹਾਊਸ ਵਿਚੋਂ ਮਿਲੀ ਇਕ ਨੌਜਵਾਨ ਔਰਤ ਦੀ ਲਾਸ਼ ਦੇ ਮਾਮਲੇ ਵਿਚ ਨਵੇਂ ਖੁਲਾਸੇ ਹੋਏ ਹਨ। ਪੁਲਿਸ ਸੂਤਰਾਂ ਅਨੁਸਾਰ ਔਰਤ ਨੌਜਵਾਨ ਨਾਲ ਵਿਆਹ ਕਰਨ ਲਈ ਜ਼ਿੱਦ ਕਰ ਰਹੀ ਸੀ। ਇਸ ਤੋਂ ਨਾਰਾਜ਼ ਨੌਜਵਾਨ ਨੇ ਕੰਧ ਨਾਲ ਉਸ ਦਾ ਸਿਰ ਮਾਰ ਦਿੱਤਾ। ਦੋਸ਼ੀ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਸੀ ਅਤੇ ਸਿਰਫ਼ ਉਸ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿਚ ਰਹਿਣਾ ਚਾਹੁੰਦਾ ਸੀ। ...

Ad Position 21
No active advertisement
ਅਜੀਤ ਡੈਸਕ 12-08-2026

ਜਲੰਧਰ, 12 ਅਗਸਤ (ਦਵਿੰਦਰ)-ਜਲੰਧਰ ਦੇ ਇਕ ਗੈਸਟ ਹਾਊਸ ਵਿਚੋਂ ਮਿਲੀ ਇਕ ਨੌਜਵਾਨ ਔਰਤ ਦੀ ਲਾਸ਼ ਦੇ ਮਾਮਲੇ ਵਿਚ ਨਵੇਂ ਖੁਲਾਸੇ ਹੋਏ ਹਨ। ਪੁਲਿਸ ਸੂਤਰਾਂ ਅਨੁਸਾਰ ਔਰਤ ਨੌਜਵਾਨ ਨਾਲ ਵਿਆਹ ਕਰਨ ਲਈ ਜ਼ਿੱਦ ਕਰ ਰਹੀ ਸੀ। ਇਸ ਤੋਂ ਨਾਰਾਜ਼ ਨੌਜਵਾਨ ਨੇ ਕੰਧ ਨਾਲ ਉਸ ਦਾ ਸਿਰ ਮਾਰ ਦਿੱਤਾ। ਦੋਸ਼ੀ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਸੀ ਅਤੇ ਸਿਰਫ਼ ਉਸ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿਚ ਰਹਿਣਾ ਚਾਹੁੰਦਾ ਸੀ। 

ਕੁੜੀ ਦੀ ਭੈਣ ਦੀਪਿਕਾ ਸ਼ਰਮਾ ਨੇ ਦੱਸਿਆ ਕਿ ਜੋਤਿਕਾ ਦਾ ਬੇ-ਰਹਿਮੀ ਨਾਲ ਕਤਲ ਕੀਤਾ ਗਿਆ ਸੀ। ਉਸ ਦੀਆਂ ਅੱਖਾਂ ਸੁੱਜੀਆਂ ਹੋਈਆਂ ਸਨ ਅਤੇ ਉਸ ਦੀਆਂ ਲੱਤਾਂ ਮੁੜੀਆਂ ਹੋਈਆਂ ਸਨ। ਦੋਸ਼ੀ ਵਿਸ਼ੂ ਡਿਂਗਰਾ ਦੋ ਸਾਲਾਂ ਤੋਂ ਉਸਦਾ ਪਿੱਛਾ ਕਰ ਰਿਹਾ ਸੀ ਅਤੇ ਉਸ ਨਾਲ ਡੇਢ ਲੱਖ ਰੁਪਏ ਦੀ ਠੱਗੀ ਮਾਰ ਚੁੱਕਾ ਸੀ।

ਜੋਤਿਕਾ ਸ਼ਰਮਾ ਦੀ ਲਾਸ਼ ਸੋਮਵਾਰ ਸਵੇਰੇ ਜਲੰਧਰ ਸਿਟੀ ਰੇਲਵੇ ਸਟੇਸ਼ਨ ਨੇੜੇ ਇਕ ਗੈਸਟ ਹਾਊਸ ਵਿਚੋਂ ਮਿਲੀ। ਉਸਦੇ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ 'ਤੇ, ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕੀਤਾ ਅਤੇ ਮੰਗਲਵਾਰ ਨੂੰ ਹੁਸ਼ਿਆਰਪੁਰ ਤੋਂ ਦੋਸ਼ੀ ਵਿਸ਼ੂ ਡਿੰਗਰਾ ਨੂੰ ਗ੍ਰਿਫ਼ਤਾਰ ਕਰ ਲਿਆ। ਮੰਗਲਵਾਰ ਨੂੰ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਕੀਤਾ ਗਿਆ।

ਇਸ ਤੋਂ ਬਾਅਦ ਉਸ ਦਾ ਜਲੰਧਰ ਦੇ ਕਿਸ਼ਨਪੁਰਾ ਸ਼ਮਸ਼ਾਨਘਾਟ ਵਿਚ ਅੰਤਿਮ ਸੰਸਕਾਰ ਕੀਤਾ ਗਿਆ। ਆਪਣੇ ਮਾਤਾ-ਪਿਤਾ ਦੀ ਮੌਤ ਤੋਂ ਬਾਅਦ, ਵੱਡੀ ਭੈਣ ਦੀਪਿਕਾ, ਜੋ ਪਰਿਵਾਰ ਵਿਚ ਇਕਲੌਤੀ ਬਚੀ ਸੀ, ਨੇ ਆਪਣੀ ਛੋਟੀ ਭੈਣ ਜੋਤਿਕਾ ਦੀ ਚਿਖਾ ਨੂੰ ਅਗਨੀ ਦਿੱਤੀ।

Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਮਝੈਲ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਦੇ ਭਰਾ ਸੱਤਪਾਲ ਸਿੰਘ ਪਾਲਾ ਦੀ ਗੋਲੀਆਂ ਮਾਰ ਕੇ ਹੱਤਿਆ ਅਗਲੀ ਖ਼ਬਰ ਜਲੰਧਰ ਦੇ ਅਵਤਾਰ ਨਗਰ ’ਚ ਦੋਹਰਾ ਕਤਲਕਾਂਡ
Ad Position 24