13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਨੌਜਵਾਨ ਵਲੋਂ ਨਹਿਰ ’ਚ ਛਾਲ ਮਾਰਨ ਦਾ ਖ਼ਦਸ਼ਾ, ਪ੍ਰਸ਼ਾਸ਼ਨ ਭਾਲ ’ਚ ਜੁਟਿਆ

ਤਲਵੰਡੀ ਸਾਬੋ, (ਬਠਿੰਡਾ),13 ਅਗਸਤ (ਰਣਜੀਤ ਸਿੰਘ ਰਾਜੂ)- ਇਤਿਹਾਸਕ ਨਗਰ ਤਲਵੰਡੀ ਸਾਬੋ ਦੇ ਇਕ ਨੌਜਵਾਨ ਵਲੋਂ ਲੰਘੀ ਦੇਰ ਰਾਤ ਨੇੜਲੇ ਪਿੰਡ ਭਾਗੀਵਾਂਦਰ ਕੋਲ ਦੀ ਲੰਘਦੀ ਕੋਟਲਾ ਬ੍ਰਾਂਚ ਨਹਿਰ ’ਚ ਛਾਲ ਮਾਰੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ।

Ad Position 21
No active advertisement
ਅਜੀਤ ਡੈਸਕ 13-08-2026

ਤਲਵੰਡੀ ਸਾਬੋ, (ਬਠਿੰਡਾ),13 ਅਗਸਤ (ਰਣਜੀਤ ਸਿੰਘ ਰਾਜੂ)- ਇਤਿਹਾਸਕ ਨਗਰ ਤਲਵੰਡੀ ਸਾਬੋ ਦੇ ਇਕ ਨੌਜਵਾਨ ਵਲੋਂ ਲੰਘੀ ਦੇਰ ਰਾਤ ਨੇੜਲੇ ਪਿੰਡ ਭਾਗੀਵਾਂਦਰ ਕੋਲ ਦੀ ਲੰਘਦੀ ਕੋਟਲਾ ਬ੍ਰਾਂਚ ਨਹਿਰ ’ਚ ਛਾਲ ਮਾਰੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ।ਸਵੇਰੇ ਤੜਕਸਾਰ ਵੇਲੇ ਤੋਂ ਹੀ ਪੁਲਿਸ ਪ੍ਰਸ਼ਾਸ਼ਨ ਨੇ ਗੋਤਾਖੋਰਾਂ ਦੀ ਮਦਦ ਨਾਲ ਨਹਿਰ ’ਚ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ। ਥਾਣਾ ਤਲਵੰਡੀ ਸਾਬੋ ਮੁਖੀ ਨੇ ਘਟਨਾ ਸਥਾਨ ’ਤੇ ਪੁੱਜ ਕੇ ਬਠਿੰਡਾ ਤੋਂ ਇਕ ਐੱਨ. ਡੀ. ਆਰ. ਐਫ਼. ਦੀ ਟੀਮ ਵੀ ਬੁਲਾਈ ਹੈ, ਜੋ ਨਹਿਰ ’ਚ ਦੂਰ ਦੂਰ ਤੱਕ ਨੌਜਵਾਨ ਦੀ ਭਾਲ ’ਚ ਲੱਗ ਗਈ ਹੈ। ਨੌਜਵਾਨ ਦੀ ਪਛਾਣ ਨਵਜੋਤ ਸਿੰਘ ਪੁੱਤਰ ਗੁਰਜੀਤ ਸਿੰਘ ਵਾਸੀ ਤਲਵੰਡੀ ਸਾਬੋ ਵਜੋਂ ਹੋ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਜਲੰਧਰ ਦਾ ਨੌਜਵਾਨ ਵਿਦੇਸ਼ ਵਿਚ ਅਗਵਾ, 58 ਲੱਖ ਰੁਪਏ ਦੀ ਮੰਗੀ ਫਿਰੌਤੀ ਅਗਲੀ ਖ਼ਬਰ ਸੰਸਦ ਮੌਨਸੂਨ ਇਜਲਾਸ ਦਾ ਅੱਜ ਆਖ਼ਰੀ ਦਿਨ, ਅਮਿਤ ਸ਼ਾਹ ਜੰਤਰ ਮੰਤਰ ਪ੍ਰਦਰਸ਼ਨ ਸੰਬੰਧੀ ਦੇ ਸਕਦੇ ਨੇ ਜਵਾਬ
Ad Position 24