17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਗਰਮੀ ਤੇ ਹੁੰਮਸ ਕਾਰਨ ਪੰਜਾਬ ’ਚ ਬਿਜਲੀ ਦੀ ਮੰਗ 16000 ਮੈਗਾਵਾਟ ਤੋਂ ਟੱਪੀ

ਲਹਿਰਾ ਮੁਹੱਬਤ (ਬਠਿੰਡਾ), 17 ਅਗਸਤ (ਸੁਖਪਾਲ ਸਿੰਘ ਸੁੱਖੀ)- ਪੰਜਾਬ ਭਰ ਵਿਚ ਗਰਮੀ ਤੇ ਹੁੰਮਸ ਕਾਰਨ...

Ad Position 21
No active advertisement
ਅਜੀਤ ਡੈਸਕ 17-08-2026

ਲਹਿਰਾ ਮੁਹੱਬਤ (ਬਠਿੰਡਾ), 17 ਅਗਸਤ (ਸੁਖਪਾਲ ਸਿੰਘ ਸੁੱਖੀ)- ਪੰਜਾਬ ਭਰ ਵਿਚ ਗਰਮੀ ਤੇ ਹੁੰਮਸ ਕਾਰਨ ਅੱਜ ਬਿਜਲੀ ਦੀ ਮੰਗ ਦਾ ਅੰਕੜਾ 16043.76 ਮੈਗਾਵਾਟ ਤੋਂ ਪਾਰ ਹੋ ਗਿਆ ਸੀ ਤੇ ਪਾਵਰਕਾਮ ਨੂੰ ਬਾਹਰੀ ਸ੍ਰੋਤਾਂ ਤੋਂ 11242.63 ਮੈਗਾਵਾਟ ਬਿਜਲੀ ਦਾ ਪ੍ਰਬੰਧ ਕਰਨਾ ਪਿਆ। ਮਿਲੀ ਜਾਣਕਾਰੀ ਅਨੁਸਾਰ ਜਿੱਥੇ ਵਿਭਾਗ ’ਚ ਮਰਜ ਕਰਨ ਦੀ ਮੰਗ ਨੂੰ ਲੈ ਕੇ 25 ਤੇ 19 ਦਿਨਾਂ ਤੋਂ ਦੋਵੇਂ ਜੱਥੇਬੰਦੀਆਂ ਦੇ ਆਊਟ ਸੋਰਸਡ ਠੇਕਾ ਮੁਲਾਜ਼ਮਾਂ ਦੀ ਮੁਕੰਮਲ ਹੜਤਾਲ ਕਾਰਨ ਪਾਵਰਕਾਮ ਦੇ ਆਪਣੇ ਸਰਕਾਰੀ ਖੇਤਰ ਦੇ 3 ਤਾਪ ਬਿਜਲੀ ਘਰਾਂ ਦੇ 2300 ਮੈਗਾਵਾਟ ਪੈਦਾਵਾਰ ਦੇ 10 ਚੋਂ 5 ਯੂਨਿਟ ਪਹਿਲਾਂ ਹੀ ਮੁਲਾਜ਼ਮਾਂ ਦੀ ਘਾਟ ਕਾਰਨ ਬੰਦ ਹੋਏ ਨਹੀਂ ਚੱਲ ਸਕੇ ਤੇ ਬਾਕੀ ਚੱਲ ਰਹੇ 3 ਥਰਮਲਾਂ ਦੇ 5 ਯੂਨਿਟਾਂ ਦਾ ਬਿਜਲੀ ਉਤਪਾਦਨ 600 ਮੈਗਾਵਾਟ ’ਤੇ ਹੀ ਸਿਮਟ ਗਿਆ ਹੈ।

ਇੱਥੇ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਕੋਲਾ ਪਲਾਂਟ ਵਿਚ ਬੀਤੇ ਦਿਨੀਂ ਬੈਲਟਾਂ ਨੂੰ ਅੱਗ ਲੱਗਣ ਕਾਰਨ ਨੁਕਸਾਨ ਹੋਇਆ ਤੇ 15 ਅਗਸਤ ਦੀ ਰਾਤ ਨੂੰ ਯੂਨਿਟ ਨੰ. 3 ਨੂੰ ਕੋਲ ਸਪਲਾਈ ਸਟੈਕਰ ਸੀ 2 ਦੀਆਂ ਕੇਬਲਾਂ ਨੁੰ ਅੱਗ ਲੱਗੀ। ਜਿਸ ਕਰਕੇ ਯੂਨਿਟ ਦੀ ਕੋਲਾ ਸਪਲਾਈ ਰੁਕਣ ਨਾਲ 250 ਮੈਗਾਵਾਟ ਬਿਜਲੀ ਉਤਪਾਦਨ ਠੱਪ ਹੋ ਗਿਆ। ਦੋ ਯੂਨਿਟ ਪਹਿਲਾਂ ਦੀ ਬੰਦ ਸਨ। ਲਹਿਰਾ ਥਰਮਲ ਦਾ ਸਿਰਫ਼ ਇਕ ਯੂਨਿਟ ਆਪਣੀ ਸਮਰੱਥਾ ਤੋਂ ਘੱਟ ਕਰਕੇ 210 ਦੀ ਥਾਂ 142 ਮੈਗਾਵਾਟ ਬਿਜਲੀ ਪੈਦਾ ਕਰ ਰਿਹਾ ਹੈ। ਅੱਜ ਸਵੇਰ ਸਮੇਂ ਕੋਲ ਪਲਾਂਟ ਵਿਚ ਬੈਲਟ ਨੰ. 29 ਨੂੰ ਭਿਆਨਕ ਅੱਗ ਲੱਗਣ ਨਾਲ ਸੜ ਕੇ ਸਵਾਹ ਹੋਈ ਤੇ ਅੱਗ ਨਾਲ ਲਗਭਗ 2 ਕਰੋੜ ਦਾ ਨੁਕਸਾਨ ਦਾ ਖਦਸ਼ਾ ਹੈ।

ਥਰਮਲ ਦੇ ਅੱਗ ਬਝਾਊ ਦਸਤੇ ਨੇ ਅੱਗ ’ਤੇ ਬਹੁਤ ਔਖਾ ਕਾਬੂ ਪਾਇਆ। ਸੂਤਰਾਂ ਪਾਸੋਂ ਪਤਾ ਲੱਗਾ ਹੈ ਕਿ ਚੱਲਦੇ ਯੂਨਿਟ ਨੂੰ ਭੱਖਇਆ ਰੱਖਣ ਲਈ ਲੱਖਾਂ ਰੁਪਏ ਦਾ ਤੇਲ ਵੀ ਬਾਲਿਆ ਜਾ ਰਿਹਾ ਹੈ। ਲਹਿਰਾ ਥਰਮਲ ਵਿਚ ਕੋਲ ਸਪਲਾਈ ਰੈਕ ਅਣਲੋਡ ਨਾ ਹੋਣ ਕਾਰਨ ਕਈ ਦਿਨਾਂ ਤੋਂ ਰੁਕਿਆ ਹੋਇਆ ਹੈ। ਜਿਸ ਦਾ ਲੱਖਾਂ ਰੁਪਏ ਰੇਲਵੇ ਪਾਵਰਕਾਮ ਪਾਸੋਂ ਜੁਰਮਾਨਾ ਵਸੂਲ ਰਿਹਾ ਹੈ। ਇਸੇ ਤਰ੍ਹਾਂ ਪਾਵਰਕਾਮ ਦੇ ਪਣ ਬਿਜਲੀ ਘਰਾਂ ਦਾ ਉਤਪਾਦਨ 733 ਮੈਗਾਵਾਟ, ਸੋਲਰ ਤੇ ਨਾਲ ਸੋਲਰ 357 ਮੈਗਾਵਾਟ ਇਸ ਤੋਂ ਇਲਾਵਾ ਨਿੱਜੀ ਖੇਤਰ ਦੇ ਰਾਜਪੁਰਾ ਤੇ ਤਲਵੰਡੀ ਸਾਬੋ ਪਾਵਰ ਪਲਾਂਟ 3000 ਮੈਗਾਵਾਟ ਤੋਂ ਵੱਧ ਬਿਜਲੀ ਪੈਦਾਰ ਕਰ ਰਹੇ ਸਨ।

ਬਾਕੀ ਬਿਜਲੀ ਦੀ ਮੰਗ ਨੂੰ ਪਾਵਰਕਾਮ ਨੇ ਬਾਹਰੋਂ ਖਰੀਦ ਕੇ ਸਮਾਂ ਟਪਾਇਆ। ਜੇ ਅਗਲੇ ਦਿਨਾਂ ਤੱਕ ਇਸੇ ਤਰ੍ਹਾਂ ਹੀ ਠੇਕਾ ਮੁਲਾਜ਼ਮਾਂ ਦੀ ਹੜਤਾਲ ਜਾਰੀ ਰਹੀ ਤਾਂ ਚੱਲਦੇ 5 ਯੂਨਿਟਾਂ ਵੀ ਬੰਦ ਹੋ ਸਕਦੇ ਹਨ। ਦੂਜੇ ਪਾਸੇ ਗਰਮੀ ਤੇ ਹੁੰਮਸ ਦਾ ਪ੍ਰਕੋਪ ਵੀ ਬਿਜਲੀ ਦੀ ਮੰਗ ਵਧਾ ਸਕਦੇ ਹਨ। ਪੰਜਾਬ ਸਰਕਾਰ ਤੇ ਪਾਵਰਕਾਮ ਦੀ ਮੈਨਜ਼ਮੈਂਟ ਨੂੰ ਠੇਕਾ ਮੁਲਾਜ਼ਮਾਂ ਦੇ ਮਸਲੇ ਨੂੰ ਜਲਦ ਖ਼ਤਮ ਕਰਕੇ ਥਰਮਲਾਂ ਨੂੰ ਕਰੋੜਾਂ ਦੇ ਨੁਕਸਾਨ ਤੋਂ ਬਚਾਇਆ ਜਾ ਸਕਦਾ ਹੈ। ਇਸ ਸਬੰਧੀਂ ਲਹਿਰਾ ਮੁਹੱਬਤ ਥਰਮਲ ਦੇ ਚੀਫ ਇੰਜ. ਸਤ ਪ੍ਰਕਾਸ਼ ਸਿੰਘ ਨਾਲ ਫੋਨ ਰਾਹੀਂ ਰਾਬਤਾ ਕਰਨਾ ਚਾਹਿਆ ਤਾਂ ਉਨ੍ਹਾਂ ਸਵਾਲ ਦਾ ਕੋਈ ਜਵਾਬ ਦੇਣ ਦੀ ਥਾਂ ਫੋਨ ਹੀ ਨਹੀਂ ਚੁੱਕਿਆ। 

Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਭਾਜਪਾ ਆਗੂ ਤਰਲੋਚਨ ਸਿੰਘ ਨੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਸਿੱਖ ਭਾਈਚਾਰੇ ਨਾਲ ਜੁੜੇ ਵਿਵਾਦ ਵਿਚ... ਅਗਲੀ ਖ਼ਬਰ ਸੈਲੋ ਪਲਾਂਟ ਨੂੰ ਲੈ ਕੇ ਬੀ.ਕੇ.ਯੂ. ਉਗਰਾਹਾਂ ਦਾ ਧਰਨਾ 18ਵੇਂ ਦਿਨ ਵਿਚ ਦਾਖ਼ਲ
Ad Position 24