ਦਿੱਲੀ, 18 ਅਗਸਤ- ਏ.ਸੀ.ਬੀ. ਨੇ ਸਤੇਂਦਰ ਜੈਨ ਸਣੇ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਮਾਮਲਾ ਦਿੱਲੀ ਜਲ ਬੋਰਡ ਨਾਲ ਜੁੜਿਆ ਹੋਇਆ ਹੈ। ਅਰਵਿੰਦ ਕੇਜਰੀਵਾਲ ਨੇ ਟਵੀਟ ਕਰਦੇ ਹੋਏ ਕਿਹਾ ਕਿ ਭਾਜਪਾ ਨੇ ਇਕ ਵਾਰ ਫਿਰ ਸਤੇਂਦਰ ਜੈਨ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ ਹੈ। ਸਭ ਨੂੰ ਯਾਦ ਹੈ ਕਿ ਕੁਝ ਸਮਾਂ ਪਹਿਲਾਂ ਇਨ੍ਹਾਂ ਲੋਕਾਂ ਨੇ ਉਨ੍ਹਾਂ ਨੂੰ ਜੇਲ੍ਹ ਵਿਚ ਭਜਵਾ ਦਿੱਤਾ ਸੀ। ਕੇਜਰੀਵਾਲ ਨੇ ਕਿਹਾ ਕਿ ਪਿਛਲਾ ਕੇਸ ਵੀ ਫਰਜ਼ੀ ਸੀ ਤੇ ਇਹ ਕੇਸ ਵੀ ਫਰਜ਼ੀ ਸਾਬਿਤ ਹੋਵੇਗਾ।
ਭਾਜਪਾ ਦੀ ਇਹ ਤਾਨਾਸ਼ਾਹੀ ਕਦੋਂ ਤੱਕ ਜਾਰੀ ਰਹੇਗੀ? ਜਦੋਂ ਮਨ ਕਰਦਾ ਹੈ ਹੈ, ਝੂਠੇ ਦੋਸ਼ ਲਾ ਕੇ ਜੇਲ੍ਹ ਵਿਚ ਡੱਕ ਦਿੰਦੇ ਹਨ। ਉਨ੍ਹਾਂ ਦਾ ਝੂਠ ਇਕ ਵਾਰ ਫਿਰ ਦੇਸ਼ ਦੇ ਸਾਹਮਣੇ ਬੇਨਕਾਬ ਹੋਵੇਗਾ, ਪਰ ਉਸ ਸਮੇਂ ਜੇਲ੍ਹ ਵਿਚ ਬਿਤਾਏ ਸਮੇਂ ਅਤੇ ਮਾਨਸਿਕ ਤਸ਼ੱਦਦ ਦੀ ਭਰਪਾਈ ਕੌਣ ਕਰੇਗਾ?
ਭਾਜਪਾ ਦੇ ਪਾਪਾਂ ਦਾ ਘੜਾ ਹੁਣ ਭਰ ਗਿਆ ਹੈ। ਉਹ ਜਿੰਨੀ ਮਰਜ਼ੀ ਤਾਨਾਸ਼ਾਹੀ ਕਰ ਲੈਣ, ਹੁਣ ਮੋਦੀ ਸਰਕਾਰ ਦਾ ਅੰਤ ਤੈਅ ਹੈ। ਸਮੁੱਚੀ ਆਮ ਆਦਮੀ ਪਾਰਟੀ ਅਤੇ ਦੇਸ਼ ਦੀ ਜਨਤਾ ਸਤੇਂਦਰ ਜੈਨ ਜੀ ਦੇ ਨਾਲ ਪੂਰੀ ਮਜ਼ਬੂਤੀ ਨਾਲ ਖੜੀ ਹੈ।