22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਔਰਤਾਂ ਖੁਦ ਦੀਆਂ ਮਾਲਿਕ -ਰਾਹੁਲ ਗਾਂਧੀ

ਪੁਣੇ, 22 ਅਗਸਤ (ਏਜੰਸੀ)-ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਔਰਤਾਂ ਖੁਦ ਦੀਆਂ ਮਾਲਿਕ ਹਨ, ਨਾ ਕਿ ਆਪਣੇ ਪਿਤਾ, ਪਤੀ ਜਾਂ ਪੁੱਤਰਾਂ ਦੇ ਅਧੀਨ ਹਨ। ਉਨ੍ਹਾਂ ਮਨੂਸਮ੍ਰਿਤੀ ਦੇ ਉਸ ਨਿਯਮ ਨੂੰ ਖ਼ਾਰਜ ਕੀਤਾ ਜਿਸ ਦੇ ਅਨੁਸਾਰ ...

Ad Position 21
No active advertisement
ਅਜੀਤ ਡੈਸਕ 23-08-2026

ਪੁਣੇ, 22 ਅਗਸਤ (ਏਜੰਸੀ)-ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਔਰਤਾਂ ਖੁਦ ਦੀਆਂ ਮਾਲਿਕ ਹਨ, ਨਾ ਕਿ ਆਪਣੇ ਪਿਤਾ, ਪਤੀ ਜਾਂ ਪੁੱਤਰਾਂ ਦੇ ਅਧੀਨ ਹਨ। ਉਨ੍ਹਾਂ ਮਨੂਸਮ੍ਰਿਤੀ ਦੇ ਉਸ ਨਿਯਮ ਨੂੰ ਖ਼ਾਰਜ ਕੀਤਾ ਜਿਸ ਦੇ ਅਨੁਸਾਰ ਔਰਤ ਨੂੰ ਜੀਵਨ ਦੇ ਹਰ ਪੜਾਅ ’ਚ ਮਰਦ ਰਿਸ਼ਤੇਦਾਰਾਂ ਦੇ ਅਧਿਕਾਰ ’ਚ ਰਹਿਣਾ ਚਾਹੀਦਾ ਹੈ। ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਨੇ ਇਥੇ ਆਪਣੀ ਪਾਰਟੀ ਦੇ ਨੌਜਵਾਨਾਂ ਨਾਲ ਜੁੜਨ ਦੇ ਪ੍ਰੋਗਰਾਮ ‘ਛਾਤਰੋਂ ਕੀ ਗੂੰਜ’ ’ਚ ਕਿਹਾ ਕਿ ਭਾਰਤ ਦੀ ਸਭ ਤੋਂ ਵੱਡੀ ਤਾਕਤ ਇਥੋਂ ਦੀਆਂ ਔਰਤਾਂ ਦੀਆਂ 70 ਕਰੋੜ ਵਿਲੱਖਣ ਯਾਤਰਾਵਾਂ, ਵਿਲੱਖਣ ਕਲਪਨਾਵਾਂ ਤੇ ਵਿਲੱਖਣ ਸੁਫ਼ਨੇ ਹਨ। ਇਕ ਸਥਾਨਕ ਕਾਲਜ ’ਚ ਕਰਵਾਏ ਪ੍ਰੋਗਰਾਮ, ਜਿਥੇ ਵੱਡੀ ਗਿਣਤੀ ’ਚ ਨੌਜਵਾਨ ਲੜਕੀਆਂ ਮੌਜੂਦ ਸਨ, ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ ਕਿ ਮੈਂ ਇਥੇ ਮਨੁਸਮ੍ਰਿਤੀ ਦਾ ਜ਼ਿਕਰ ਕਰਨਾ ਚਾਹਾਂਗਾ, ਜਿਸ ’ਚ ਸਾਫ਼ ਕਿਹਾ ਗਿਆ ਹੈ ਕਿ ਬਚਪਨ ’ਚ ਔਰਤ ਨੂੰ ਆਪਣੇ ਪਿਤਾ ਅਧੀਨ, ਜਵਾਨੀ ’ਚ ਆਪਣੇ ਪਤੀ ਅਧੀਨ ਤੇ ਜਦੋਂ ਉਸ ਦਾ ਪਤੀ ਮਰ ਜਾਂਦਾ ਹੈ ਤਾਂ ਆਪਣੇ ਪੁੱਤਰਾਂ ਅਧੀਨ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਸ਼ਬਦ ਨਹੀਂ ਕਹੇ ਜਾਣੇ ਚਾਹੀਦੇ ਸਨ। ਉਨ੍ਹਾਂ ਕਿਹਾ ਕਿ ਔਰਤਾਂ ਦੇਸ਼ ਦੀ ਸਭ ਤੋਂ ਵੱਡੀ ਸੰਪਤੀ ਹਨ ਅਤੇ ਉਨ੍ਹਾਂ ਨੂੰ ਆਪਣੇ ਲਈ ਖੜ੍ਹੇ ਹੋਣਾ ਚਾਹੀਦਾ ਹੈ ਤੇ ਖੁਦ ’ਤੇ ਭਰੋਸਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਿਤਾ, ਭਰਾ, ਪਤੀ ਤੇ ਪੁੱਤਰਾਂ ਨਾਲ ਰਿਸ਼ਤਾ ਹੈ ਪਰ ਔਰਤਾਂ ਖੁਦ ਦੀਆਂ ਮਾਲਿਕ ਹਨ।

Ad Position 22
No active advertisement
ਪਿਛਲੀ ਖ਼ਬਰ ਹਰਿਆਣਾ ਦੇ ਮੁੱਖ ਮੰਤਰੀ ਦੇ ਕਾਫ਼ਲੇ ਨੂੰ ਰੋਕਿਆ; ਦੋ ਡੀ.ਸੀ.ਪੀਜ਼. ਨੂੰ ਨੋਟਿਸ ਅਗਲੀ ਖ਼ਬਰ ਦਿੱਲੀ ਪੁਲਿਸ ਵਲੋਂ ਬਿਸ਼ਨੋਈ-ਮਲਿਕ ਗਿਰੋਹ ਨਾਲ ਜੁੜਿਆ ਵਿਅਕਤੀ ਗ੍ਰਿਫ਼ਤਾਰ
Ad Position 24