22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਦਿੱਲੀ ਪੁਲਿਸ ਵਲੋਂ ਬਿਸ਼ਨੋਈ-ਮਲਿਕ ਗਿਰੋਹ ਨਾਲ ਜੁੜਿਆ ਵਿਅਕਤੀ ਗ੍ਰਿਫ਼ਤਾਰ

ਨਵੀਂ ਦਿੱਲੀ, 22 ਅਗਸਤ (ਏਜੰਸੀ)- ਦਿੱਲੀ ਪੁਲਿਸ ਦੀ ਕ੍ਰਾਈਮ ਬਰਾਂਚ ਨੇ ਲਾਰੈਂਸ ਬਿਸ਼ਨੋਈ-ਰਣਦੀਪ ਮਲਿਕ ਗਿਰੋਹ....

Ad Position 21
No active advertisement
ਅਜੀਤ ਡੈਸਕ 22-08-2026

ਨਵੀਂ ਦਿੱਲੀ, 22 ਅਗਸਤ (ਏਜੰਸੀ)- ਦਿੱਲੀ ਪੁਲਿਸ ਦੀ ਕ੍ਰਾਈਮ ਬਰਾਂਚ ਨੇ ਲਾਰੈਂਸ ਬਿਸ਼ਨੋਈ-ਰਣਦੀਪ ਮਲਿਕ ਗਿਰੋਹ ਨਾਲ ਜੁੜੇ ਹੋਣ ਦੇ ਦੋਸ਼ ’ਚ ਇਕ ਵਿਅਕਤੀ ਨੂੰ 2 ਕਰੋੜ ਰੁਪਏ ਦੀ ਰੰਗਦਾਰੀ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਅਮਰਜੀਤ ਉਰਫ਼ ਅਮਰ (40) ਵਜੋਂ ਹੋਈ ਹੈ। ਪੁਲਿਸ ਅਨੁਸਾਰ ਇਹ ਮਾਮਲਾ ਅਪ੍ਰੈਲ ’ਚ ਮੌਰਿਆ ਇਨਕਲੇਵ ਥਾਣੇ ’ਚ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਸੀ ਕਿ ਉਸ ਨੂੰ ਲਾਰੈਂਸ ਬਿਸ਼ਨੋਈ ਗਿਰੋਹ ਦੇ ਰਣਦੀਪ ਮਲਿਕ ਹੋਣ ਦਾ ਦਾਅਵਾ ਕਰਨ ਵਾਲੇ ਵਿਅਕਤੀ ਤੋਂ ਫੋਨ ਤੇ ਮੈਸੇਜ ਆਏ ਸਨ ਤੇ ਕਥਿਤ ਤੌਰ ’ਤੇ 2 ਕਰੋੜ ਰੁਪਏ ਦੀ ਮੰਗ ਕੀਤੀ ਅਤੇ ਪੈਸੇ ਨਾ ਦੇਣ ’ਤੇ ਸ਼ਿਕਾਇਤਕਰਤਾ ਤੇ ਉਸ ਦੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ।

ਸਪੈਸ਼ਲ ਕਮਿਸ਼ਨਰ ਆਫ ਪੁਲਿਸ (ਕ੍ਰਾਈਮ ਬਰਾਂਚ) ਐਚ.ਜੀ.ਐਸ. ਧਾਲੀਵਾਲ ਨੇ ਕਿਹਾ ਕਿ ਅਮਰਜੀਤ ਕਥਿਤ ਤੌਰ ’ਤੇ ਰੰਗਦਾਰੀ ਦੇ ਮਾਮਲੇ ’ਚ ਸ਼ਾਮਿਲ ਸੀ ਤੇ ਫ਼ਰਾਰ ਚੱਲ ਰਿਹਾ ਸੀ। ਇਕ ਖਾਸ ਜਾਣਕਾਰੀ ਦੇ ਆਧਾਰ ’ਤੇ 20 ਅਗਸਤ ਨੂੰ ਸ਼ਾਮ ਕਰੀਬ 5 ਵਜੇ ਰਾਣੀ ਬਾਗ ਦੇ ਮੁਲਤਾਨੀ ਮੁਹੱਲਾ ਤੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਤਰ-ਪੱਛਮ ਦਿੱਲੀ ਦੇ ਤ੍ਰਿਨਗਰ ਦਾ ਰਹਿਣ ਵਾਲਾ ਅਮਰਜੀਤ 10 ਜਮਾਤ ਤੱਕ ਪੜ੍ਹਿਆ ਲਿਖਿਆ ਹੈ।

Ad Position 22
No active advertisement
ਅਗਲੀ ਖ਼ਬਰ ਅੰਤਰਰਾਸ਼ਟਰੀ ਮੁਸਾਫਿਰਾਂ ਨੂੰ 1 ਸਤੰਬਰ ਤੋਂ ਨਹੀਂ ਲਗਵਾਉਣੀ ਪਵੇਗੀ ਬੋਰਡਿੰਗ ਪਾਸ ’ਤੇ ਮੋਹਰ
Ad Position 24