22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਅੰਤਰਰਾਸ਼ਟਰੀ ਮੁਸਾਫਿਰਾਂ ਨੂੰ 1 ਸਤੰਬਰ ਤੋਂ ਨਹੀਂ ਲਗਵਾਉਣੀ ਪਵੇਗੀ ਬੋਰਡਿੰਗ ਪਾਸ ’ਤੇ ਮੋਹਰ

ਨਵੀਂ ਦਿੱਲੀ, 22 ਅਗਸਤ (ਉਪਮਾ ਡਾਗਾ ਪਾਰਥ)- ਭਾਰਤ ਤੋਂ ਜਾਣ ਵਾਲੇ ਅੰਤਰਰਾਸ਼ਟਰੀ ਮੁਸਾਫਿਰਾਂ ਲਈ...

Ad Position 21
No active advertisement
ਅਜੀਤ ਡੈਸਕ 22-08-2026

ਨਵੀਂ ਦਿੱਲੀ, 22 ਅਗਸਤ (ਉਪਮਾ ਡਾਗਾ ਪਾਰਥ)- ਭਾਰਤ ਤੋਂ ਜਾਣ ਵਾਲੇ ਅੰਤਰਰਾਸ਼ਟਰੀ ਮੁਸਾਫਿਰਾਂ ਲਈ ਸਫ਼ਰ ਨੂੰ ਸੁਖਾਲਾ ਬਣਾਉਣ ਲਈ ਹੁਣ 1 ਸਤੰਬਰ ਤੋਂ ਉਨ੍ਹਾਂ ਨੂੰ ਆਪਣੇ ਬੋਰਡਿੰਗ ਪਾਸ ’ਤੇ ਪ੍ਰਵਾਸੀ ਅਥਾਰਿਟੀ ਵਲੋਂ ਮੋਹਰ ਲਗਵਾਉਣ ਦੀ ਲੋੜ ਨਹੀਂ ਹੋਵੇਗੀ। ਹੁਣ ਮੋਹਰ ਦੀ ਥਾਂ ’ਤੇ ਵਿਦੇਸ਼ ਜਾਣ ਵਾਲੇ ਮੁਸਾਫਿਰਾਂ ਨੂੰ ਆਪਣੇ ਸਮਾਰਟ ਫੋਨ ’ਤੇ ਬੋਰਡਿੰਗ ਪਾਸ ਵਿਖਾਉਣਾ ਹੋਵੇਗਾ। ਹਾਲਾਂਕਿ ਕਾਗਜ਼ ਵਾਲੇ ਬੋਰਡਿੰਗ ਪਾਸ ਵੀ ਪ੍ਰਵਾਨ ਕੀਤੇ ਜਾਣਗੇ ਪਰ ਉਨ੍ਹਾਂ ’ਤੇ ਮੋਹਰ ਲਗਵਾਉਣ ਦੀ ਲੋੜ ਨਹੀਂ ਹੋਵੇਗੀ।

ਗ੍ਰਹਿ ਮੰਤਰਾਲੇ ਅਧੀਨ ਆਉਂਦੇ ਪ੍ਰਵਾਸੀ ਬਿਓਰੋ ਵਲੋਂ ਜਾਰੀ ਇਹ ਬਦਲਾਅ ਮੁਸਾਫਿਰਾਂ ਦੀ ਸੁਵਿਧਾ ਲਈ ਕੀਤਾ ਗਿਆ ਹੈ। ਹਾਸਿਲ ਜਾਣਕਾਰੀ ਮੁਤਾਬਿਕ ਬੋਰਡਿੰਗ ਪਾਸ  ’ਤੇ ਮੋਹਰ ਲਗਵਾਉਣ ਲਈ ਮੁਸਾਫਿਰਾਂ ਨੂੰ ਲੰਬੀਆਂ ਕਤਾਰਾਂ ’ਚ ਖੜ੍ਹਾ ਹੋਣਾ ਪੈਂਦਾ ਸੀ। ਕਈ ਵਾਰ ਬੋਰਡਿੰਗ ਪਾਸ ’ਤੇ ਗਲਤ ਢੰਗ ਨਾਲ ਲੱਗੀ ਮੋਹਰ ਕਾਰਨ ਪਾਸ ਪੜ੍ਹਣ ’ਚ ਵੀ ਦਿੱਕਤ ਆਉਂਦੀ ਸੀ ਜਿਸ ਕਾਰਨ ਬਿਓਰੋ ਨੇ ਭਾਰਤ ਦੇ ਸਾਰੇ ਅੰਤਰਰਾਸ਼ਟਰੀ ਹਵਾਈ ਅੱਡਿਆਂ ਦੇ ਇਮੀਗ੍ਰੇਸ਼ਨ ਕਾਊਂਟਰ ’ਤੇ ਕਾਗਜ਼ ਦੇ ਬੋਰਡਿੰਗ ਪਾਸ ਅਤੇ ਉਨ੍ਹਾਂ ’ਤੇ ਮੋਹਰ ਲਗਵਾਉਣ ਦੀ ਸ਼ਰਤ ਖ਼ਤਮ ਕਰ ਦਿੱਤੀ।

ਨਵੇਂ ਸਿਸਟਮ ਤਹਿਤ ਭਾਰਤ ਤੋਂ ਵਿਦੇਸ਼ ਜਾ ਰਹੇ ਮੁਸਾਫਿਰ ਇਮੀਗ੍ਰੇਸ਼ਨ ਦੇ ਅਮਲ ਲਈ ਆਪਣੇ ਸਮਾਰਟ ਫੋਨ ’ਤੇ ਆਪਣਾ ਈ-ਬੋਰਡਿੰਗ ਪਾਸ ਵਿਖਾ ਸਕਦੇ ਹਨ ਜਾਂ ਕਾਗਜ਼ ਦੇ ਬੋਰਡਿੰਗ ਪਾਸ ਬਿਨਾਂ ਮੋਹਰ ਤੋਂ ਵੀ ਸਵੀਕਾਰ ਕੀਤੇ ਜਾਣਗੇ। ਇਹ ਕੰਮ ਪਹਿਲੀ ਸਤੰਬਰ ਤੋਂ ਲਾਗੂ ਹੋਵੇਗਾ।

Ad Position 22
No active advertisement
ਪਿਛਲੀ ਖ਼ਬਰ ਦਿੱਲੀ ਪੁਲਿਸ ਵਲੋਂ ਬਿਸ਼ਨੋਈ-ਮਲਿਕ ਗਿਰੋਹ ਨਾਲ ਜੁੜਿਆ ਵਿਅਕਤੀ ਗ੍ਰਿਫ਼ਤਾਰ ਅਗਲੀ ਖ਼ਬਰ ਐਨ.ਆਈ.ਏ. ਵਲੋਂ ਅਨੰਤਨਾਗ ’ਚ 2 ਥਾਵਾਂ ’ਤੇ ਛਾਪੇਮਾਰੀ
Ad Position 24