23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਅਮਰੀਕਾ ਦੀਆਂ ਸ਼ਰਤਾਂ ਅਸਵੀਕਾਰਨਯੋਗ - ਕਾਰਨੀ

ਓਟਾਵਾ, 23 ਅਗਸਤ - ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ, "ਹਾਲਾਂਕਿ ਇਸ ਹਫ਼ਤੇ ਦੇ ਸ਼ੁਰੂ ਵਿਚ ਸਾਨੂੰ ਲੱਗ ਰਿਹਾ ਸੀ ਕਿ ਅਸੀਂ ਇਕ ਆਪਸੀ ਲਾਭਦਾਇਕ ਸਮਝੌਤੇ ਵੱਲ ਵਧ ਰਹੇ ਹਾਂ, ਹਾਲ...

Ad Position 21
No active advertisement
ਅਜੀਤ ਡੈਸਕ 23-08-2026

ਓਟਾਵਾ, 23 ਅਗਸਤ -  ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ, "ਹਾਲਾਂਕਿ ਇਸ ਹਫ਼ਤੇ ਦੇ ਸ਼ੁਰੂ ਵਿਚ ਸਾਨੂੰ ਲੱਗ ਰਿਹਾ ਸੀ ਕਿ ਅਸੀਂ ਇਕ ਆਪਸੀ ਲਾਭਦਾਇਕ ਸਮਝੌਤੇ ਵੱਲ ਵਧ ਰਹੇ ਹਾਂ, ਹਾਲ ਹੀ ਦੇ ਦਿਨਾਂ ਵਿਚ, ਸੰਯੁਕਤ ਰਾਜ ਅਮਰੀਕਾ ਨੇ ਨਵੀਆਂ ਸ਼ਰਤਾਂ ਪ੍ਰਸਤਾਵਿਤ ਕੀਤੀਆਂ ਜੋ ਗੈਰ-ਆਰਥਿਕ, ਅਨੁਚਿਤ ਸਨ, ਅਤੇ ਕੈਨੇਡਾ ਲਈ ਕੁੱਲ ਹੋਣ ਵਾਲੇ ਲਾਭਾਂ ਨੂੰ ਕਮਜ਼ੋਰ ਕਰਦੀਆਂ ਸਨ ਅਤੇ ਕਿਸੇ ਵੀ ਸੌਦੇ ਦੀ ਭਰੋਸੇਯੋਗਤਾ 'ਤੇ ਸਵਾਲ ਖੜ੍ਹੇ ਕਰਦੀਆਂ ਸਨ। ਸੰਖੇਪ ਵਿਚ, ਉਨ੍ਹਾਂ ਨੇ ਬਹੁਤ ਜ਼ਿਆਦਾ ਮੰਗਿਆ, ਅਤੇ ਉਨ੍ਹਾਂ ਨੇ ਬਹੁਤ ਘੱਟ ਪੇਸ਼ਕਸ਼ ਕੀਤੀ। ਨਤੀਜੇ ਵਜੋਂ, ਕੱਲ੍ਹ ਸ਼ਾਮ, ਮੈਂ ਸੰਯੁਕਤ ਰਾਜ ਅਮਰੀਕਾ ਨਾਲ ਵਪਾਰਕ ਗੱਲਬਾਤ ਨੂੰ ਮੁਅੱਤਲ ਕਰ ਦਿੱਤਾ ਅਤੇ ਸਾਡੇ ਵਾਰਤਾਕਾਰਾਂ ਨੂੰ ਓਟਾਵਾ ਵਾਪਸ ਜਾਣ ਦਾ ਨਿਰਦੇਸ਼ ਦਿੱਤਾ।"
ਉਨ੍ਹਾਂ  ਕਿਹਾ, "ਅਮਰੀਕਾ ਨੇ ਪਿਛਲੇ ਘੰਟਿਆਂ ਵਿਚ,  ਦੂਜੇ ਦੇਸ਼ਾਂ ਨਾਲ ਵਪਾਰਕ ਸੌਦੇ ਕਰਨ ਦੀ ਸਾਡੀ ਯੋਗਤਾ ਨੂੰ ਸੀਮਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ। ਤੁਸੀਂ ਹੁਣੇ ਹੁਣੇ ਸੇੁਣਿਆ ਕਿ ਅਸੀਂ ਪਿਛਲੇ ਸਾਲ ਵਿਚ ਕੀ ਪ੍ਰਾਪਤ ਕੀਤਾ ਹੈ: 20 ਨਵੇਂ ਸੌਦੇ, ਆਰਥਿਕ ਅਤੇ ਸੁਰੱਖਿਆ ਭਾਈਵਾਲੀ, ਸਾਡੀ ਮਾਰਕੀਟ ਪਹੁੰਚ ਨੂੰ ਦੁੱਗਣਾ ਕਰਨ ਦੀ ਸੰਭਾਵਨਾ ਕਿਉਂਕਿ ਅਸੀਂ ਮੁਕਤ ਵਪਾਰ ਵਿਚ ਵਿਸ਼ਵਾਸ ਰੱਖਦੇ ਹਾਂ। ਅਸੀਂ ਦੁਨੀਆ ਭਰ ਦੇ ਦੇਸ਼ਾਂ ਲਈ ਕਈ ਮਾਮਲਿਆਂ ਵਿਚ ਪਸੰਦੀਦਾ ਭਾਈਵਾਲ ਹਾਂ, ਅਤੇ ਅਮਰੀਕੀ ਇਸਨੂੰ ਸੀਮਤ ਕਰਨਾ ਚਾਹੁੰਦਾ ਹੈ।ਅਮਰੀਕਾ ਜੋ ਸ਼ਰਤਾਂ ਰੱਖਣਾ ਚਾਹੁੰਦਾ ਹੈ ਉਹ ਅਸਵੀਕਾਰਨਯੋਗ ਹਨ।"

 

Ad Position 22
No active advertisement
ਪਿਛਲੀ ਖ਼ਬਰ ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਦੇ 214ਵੇਂ ਦਿਨ ਪੁਲਿਸ ਵਲੋਂ 634 ਛਾਪੇਮਾਰੀਆਂ, 52 ਗ੍ਰਿਫਤਾਰ ਅਗਲੀ ਖ਼ਬਰ ਕੈਨੇਡਾ ਦੇ ਐਡਮਿੰਟਨ ਵਿਚ ਗੁਰਦੁਆਰਾ ਸਾਹਿਬ 'ਤੇ ਹੋਏ ਹਮਲੇ ਦੀ ਭਾਰਤੀ-ਕੈਨੇਡੀਅਨਾਂ ਵਲੋਂ ਨਿੰਦਾ
Ad Position 24