ਚੰਡੀਗੜ੍ਹ, 24 ਅਗਸਤ - ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਨੀਲ ਗਰਗ ਨੇ ਟਵੀਟ ਕਰ ਕਿਹਾ, ਡਾ. ਗਾਂਧੀ ਜੀ, ਇਹ ਕਿਸੇ ਇਕ ਪਰਿਵਾਰ ਦਾ ਪੈਸਾ ਨਹੀਂ—ਪੰਜਾਬ ਦੇ ਲੋਕਾਂ ਦਾ ਟੈਕਸ ਹੈ ਅਤੇ ਲੋਕਾਂ ਦਾ ਪੈਸਾ ਲੋਕਾਂ ’ਤੇ ਹੀ ਖਰਚ ਹੋ ਰਿਹਾ ਹੈ।ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸ੍ਰੀ ਗੁਰੂ ਰਵਿਦਾਸ ਜੀ ਦੇ ਸਮਾਗਮਾਂ ਤੋਂ ਲੈ ਕੇ ਸ੍ਰੀ ਦਰਬਾਰ ਸਾਹਿਬ, ਸ੍ਰੀ ਹਜ਼ੂਰ ਸਾਹਿਬ, ਵਰਿੰਦਾਵਨ, ਮਥੁਰਾ, ਖਾਟੂ ਸ਼ਿਆਮ, ‘ਇਕ ਸ਼ਾਮ ਸ਼ਿਵ ਦੇ ਨਾਮ’ ਅਤੇ ‘ਹਮਾਰੇ ਰਾਮ’ ਤੱਕ—ਹਰ ਆਸਥਾ ਦਾ ਸਤਿਕਾਰ ਕਰਨਾ ਪੰਜਾਬ ਦੀ ਸਾਂਝੀ ਰਵਾਇਤ ਹੈ।
‘ਹਮਾਰੇ ਰਾਮ’ ਵਿਚ ਲੋਕ ਜਿਸ ਸ਼ਰਧਾ ਨਾਲ ਪਹੁੰਚਦੇ ਹਨ, ਉਹ ਸਿਰਫ਼ ਇਕ ਪ੍ਰੋਗਰਾਮ ਨਹੀਂ—ਨਵੀਂ ਪੀੜ੍ਹੀ ਨੂੰ ਸ੍ਰੀ ਰਾਮ ਦੇ ਆਦਰਸ਼ਾਂ, ਸੰਸਕਾਰਾਂ ਅਤੇ ਆਪਣੀ ਵਿਰਾਸਤ ਨਾਲ ਜੋੜਨ ਦਾ ਮੌਕਾ ਹੈ।ਸਰਕਾਰੀ ਖਰਚੇ ’ਤੇ ਸਵਾਲ ਪੁੱਛੋ, ਪਰ ਲੋਕਾਂ ਦੀ ਆਸਥਾ ਨੂੰ “ਮੁਫ਼ਤਖੋਰੀ” ਜਾਂ “ਅਡੰਬਰ” ਕਹਿ ਕੇ ਉਸਦਾ ਅਪਮਾਨ ਨਾ ਕਰੋ।
ਕਾਂਗਰਸ ਜੇ ਡਾ. ਗਾਂਧੀ ਦੇ ਬਿਆਨ ਨਾਲ ਸਹਿਮਤ ਹੈ ਤਾਂ ਪੰਜਾਬ ਦੇ ਲੋਕਾਂ ਤੋਂ ਆਸਥਾ ਦੇ ਅਪਮਾਨ ਲਈ ਮੁਆਫ਼ੀ ਮੰਗੇ।ਜੇ ਸਹਿਮਤ ਨਹੀਂ, ਤਾਂ ਦੱਸੇ—ਡਾ. ਗਾਂਧੀ ਦੇ ਬਿਆਨ ’ਤੇ ਕੀ ਕਾਰਵਾਈ ਕਰਨ ਜਾ ਰਹੀ ਹੈ?
ਦੱਸ ਦਈਏ ਕਿ ਕਾਂਗਰਸ ਦੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ 'ਤੇ ਸਵਾਲ ਉਠਾਏ ਸਨ। ਉਨ੍ਹਾਂ ਕਿਹਾ ਸੀ ਕਿ ਸਰਕਾਰ ਨੂੰ ਧਾਰਮਿਕ ਯਾਤਰਾਵਾਂ ਕਰਵਾਉਣ ਦੀ ਬਜਾਏ ਸੂਬੇ ਵਿਚ ਸਿਹਤ ਅਤੇ ਸਿੱਖਿਆ ਵਰਗੇ ਬੁਨਿਆਦੀ ਖੇਤਰਾਂ ਨੂੰ ਸੁਧਾਰਨ ਵੱਲ ਵੱਧ ਧਿਆਨ ਦੇਣਾ ਚਾਹੀਦਾ ਹੈ।
ਤਾਜ਼ਾ ਖ਼ਬਰਾਂ
Free
ਪੰਜਾਬ ਦੇ ਲੋਕਾਂ ਦਾ ਪੈਸਾ ਲੋਕਾਂ ’ਤੇ ਹੀ ਖਰਚ ਹੋ ਰਿਹਾ ਹੈ - ਡਾ. ਧਰਮਵੀਰ ਗਾਂਧੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ 'ਤੇ ਉਠਾਏ ਸਵਾਲਾਂ ਨੂੰ ਲੈ ਕੇ ਨੀਲ ਗਰਗ
ਚੰਡੀਗੜ੍ਹ, 24 ਅਗਸਤ - ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਨੀਲ ਗਰਗ ਨੇ ਟਵੀਟ ਕਰ ਕਿਹਾ, ਡਾ. ਗਾਂਧੀ ਜੀ, ਇਹ ਕਿਸੇ ਇਕ ਪਰਿਵਾਰ ਦਾ ਪੈਸਾ ਨਹੀਂ—ਪੰਜਾਬ ਦੇ ਲੋਕਾਂ ਦਾ ਟੈਕਸ ਹੈ ਅਤੇ ਲੋਕਾਂ...
ਅਜੀਤ ਡੈਸਕ
24-08-2026